ਇੱਕ ਆਦਮੀ ਹਾਈਡ੍ਰੋਜਨ ਗੁਬਾਰੇ ਵਿੱਚ ਫਸ ਗਿਆ। ਉਹ ਦੋ ਦਿਨ ਹਵਾ ਵਿੱਚ ਲਟਕਦਾ ਰਿਹਾ। ਬਾਅਦ ਵਿਚ ਉਸ ਨੂੰ 300 ਕਿਲੋਮੀਟਰ ਦੂਰ ਤੋਂ ਰੈਸਕਿਊ ਕੀਤਾ ਗਿਆ। ਇਹ ਵਿਅਕਤੀ 48 ਘੰਟੇ ਹਵਾ ਵਿੱਚ ਲਟਕਦਾ ਰਿਹਾ ਅਤੇ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਮਾਮਲਾ ਚੀਨ ਦੇ ਹੀਲੋਂਗਜਿਆਂਗ ਸੂਬੇ ਦਾ ਹੈ। ਦਰਅਸਲ, ਹੂ ਯੋਂਗਸ਼ੂ ਨਾਮ ਦਾ ਵਿਅਕਤੀ ਆਪਣੇ ਸਾਥੀ ਨਾਲ ਚੀੜ ਦੇ ਦਰੱਖਤਾਂ ਦੇ ਮੇਵੇ ਕੱਟਣ ਲਈ ਜੰਗਲ ‘ਚ ਗਿਆ ਸੀ। ਰੁੱਖ ਦੀ ਉਚਾਈ ਜ਼ਿਆਦਾ ਹੋਣ ਕਾਰਨ ਯੋਂਗਸ਼ੂ ਨੇ ਹਾਈਡ੍ਰੋਜਨ ਬੈਲੂਨ ਦੀ ਮਦਦ ਲਈ ਪਰ ਇਸੇ ਦੌਰਾਨ ਉਹ ਗੁਬਾਰੇ ‘ਤੇ ਕਾਬੂ ਗੁਆ ਬੈਠਾ।
ਇਹ ਵੀ ਪੜ੍ਹੋ- “ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ”, ਚਮਤਕਾਰੀ ਢੰਗ ਨਾਲ ਬਚਿਆ ਮੁਸਾਫਿਰ, ਹੈਰਾਨ ਕਰਨ ਵਾਲਾ ਵੀਡੀਓ
ਸਥਿਤੀ ਨੂੰ ਭਾਂਪਦੇ ਹੋਏ ਯੋਂਗਸ਼ੂ ਦੇ ਸਾਥੀ ਨੇ ਤੁਰੰਤ ਗੁਬਾਰੇ ‘ਚੋਂ ਛਾਲ ਮਾਰ ਦਿੱਤੀ ਪਰ ਯੋਂਗਸ਼ੂ ਉਸ ‘ਚ ਹੀ ਫਸਿਆ ਰਹਿ ਗਿਆ। ਹਾਈਡ੍ਰੋਜਨ ਗੁਬਾਰਾ ਹਵਾ ਵਿੱਚ ਉੱਡ ਰਿਹਾ ਸੀ ਅਤੇ ਯੋਂਗਸ਼ੂ ਇਸਦੇ ਨਾਲ ਹੀ ਉੱਡ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਦੋ ਦਿਨਾਂ ਤੱਕ ਗੁਬਾਰੇ ਵਿੱਚ ਫਸਿਆ ਰਿਹਾ ਅਤੇ 200 ਮੀਲ (321 ਕਿਲੋਮੀਟਰ) ਦੂਰ ਪਹੁੰਚ ਗਿਆ।
ਚੀਨੀ ਮੀਡੀਆ ਮੁਤਾਬਕ ਇਸ ਦੌਰਾਨ ਯੋਂਗਸ਼ੂ ਲਈ ਖੋਜ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪੁਲਿਸ ਨੇ ਯੋਂਗਸ਼ੂ ਨਾਲ ਸੰਪਰਕ ਕੀਤਾ ਅਤੇ ਉਸਨੂੰ ਫ਼ੋਨ ‘ਤੇ ਹਿਦਾਇਤ ਦਿੱਤੀ ਕਿ ਗੁਬਾਰੇ ਨੂੰ ਸੁਰੱਖਿਅਤ ਢੰਗ ਨਾਲ ਕਿਵੇਂ ਉਤਾਰਿਆ ਜਾਵੇ। ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਯੋਂਗਸ਼ੂ ਸਫਲਤਾਪੂਰਵਕ ਇੱਕ ਜੰਗਲੀ ਖੇਤਰ ਵਿੱਚ ਉਤਰਿਆ।
ਪਰ ਇਸ ਤੋਂ ਬਾਅਦ ਵੀ ਬਚਾਅ ਟੀਮ ਯੋਂਗਸ਼ੂ ਨੂੰ ਲੱਭਦੀ ਰਹੀ, ਕਿਉਂਕਿ ਉਸ ਦੇ ਫ਼ੋਨ ਦੀ ਲੋਕੇਸ਼ਨ ਟਰੇਸ ਨਹੀਂ ਹੋ ਸਕੀ। ਹਾਲਾਂਕਿ 6 ਸਤੰਬਰ ਨੂੰ ਸਵੇਰੇ ਉਸ ਨੂੰ ਬਚਾ ਲਿਆ ਗਿਆ ਸੀ। ਦੱਸਿਆ ਗਿਆ ਕਿ ਉਹ ਠੀਕ ਹੈ। ਉਸ ਦੀ ਪਿੱਠ ‘ਤੇ ਸਿਰਫ਼ ਮਾਮੂਲੀ ਸੱਟ ਲੱਗੀ ਹੈ। ਹੂ ਯੋਂਗਸ਼ੂ ਨੇ ਦੱਸਿਆ ਕਿ ਗੁਬਾਰਾ ਉੱਚਾ ਉੱਡ ਰਿਹਾ ਸੀ। ਮੈਨੂੰ ਠੰਡ ਅਤੇ ਭੁੱਖ ਲੱਗ ਰਹੀ ਸੀ। ਸ਼ੁਕਰ ਹੈ ਕਿ ਮੈਨੂੰ ਕੋਈ ਵੱਡਾ ਨੁਕਸਾਨ ਨਹੀਂ ਹੋਇਆ।