Mohammad Azharuddin Love Story: ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ 8 ਫਰਵਰੀ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਇਸ ਕ੍ਰਿਕਟਰ ਦੀ ਲਵ ਲਾਈਫ ਕਾਫੀ ਚਰਚਾ ‘ਚ ਰਹੀ ਹੈ।
ਮੁਹੰਮਦ ਅਜ਼ਹਰੂਦੀਨ ਬੁੱਧਵਾਰ 08 ਫਰਵਰੀ ਨੂੰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਆਪਣੇ ਦੌਰ ਦੇ ਸਰਵਸ੍ਰੇਸ਼ਠ ਆਲਰਾਊਂਡਰ ਇਸ ਖਿਡਾਰੀ ਦੀ ਲਵ ਲਾਈਫ ਇੱਕ ਸਮੇਂ ਮੀਡੀਆ ਦੀਆਂ ਸੁਰਖੀਆਂ ਬਣੀ ਰਹਿੰਦੀ ਸੀ।
ਅਜ਼ਹਰੂਦੀਨ ਨੇ ਆਪਣੀ ਪਹਿਲੀ ਪਤਨੀ ਨੂਰੀਨ ਨੂੰ ਤਲਾਕ ਦੇ ਕੇ ਐਕਟਰਸ ਸੰਗੀਤਾ ਬਿਜਲਾਨੀ ਨਾਲ ਵਿਆਹ ਕਰਵਾਇਆ। ਸੰਗੀਤਾ ਨਾਲ ਕ੍ਰਿਕਟਰ ਦਾ ਪਿਆਰ ਅਜਿਹਾ ਸੀ ਕਿ ਉਸਨੇ ਆਪਣਾ ਨਾਂਅ ਤੇ ਧਰਮ ਬਦਲ ਕੇ ਵਿਆਹ ਕਰਵਾਇਆ। ਉਹ ਅਜ਼ਹਰ ਨਾਲ ਵਿਆਹ ਕਰਨ ਲਈ ਆਇਸ਼ਾ ਬੇਗਮ ਬਣੀ ਸੀ।
ਸੰਗੀਤਾ ਬਿਜਲਾਨੀ ਕਿਸੇ ਸਮੇਂ ਸਲਮਾਨ ਖ਼ਾਨ ਦੀ ਪ੍ਰੇਮਿਕਾ ਸੀ ਤੇ ਕਿਹਾ ਜਾਂਦਾ ਹੈ ਕਿ ਦੋਵਾਂ ਦੇ ਵਿਆਹ ਦੇ ਕਾਰਡ ਵੀ ਛਪ ਚੁੱਕੇ ਸੀ। ਹਾਲਾਂਕਿ ਸਲਮਾਨ ਖ਼ਾਨ ਤੋਂ ਵੱਖ ਹੋਣ ਤੋਂ ਬਾਅਦ ਇਸ ਖੂਬਸੂਰਤ ਐਕਟਰਸ ਦਾ ਦਿਲ ਕ੍ਰਿਕਟਰ ਅਜ਼ਹਰੂਦੀਨ ‘ਤੇ ਆਇਆ।
2 ਬੱਚਿਆਂ ਦੇ ਪਿਤਾ ਅਜ਼ਹਰ ਨਾਲ ਵਿਆਹ ਕਰਨ ਲਈ ਸੰਗੀਤਾ ਨੇ ਆਪਣਾ ਧਰਮ ਬਦਲ ਕੇ ਨਵੇਂ ਨਾਂ ਨਾਲ ਵਿਆਹ ਕਰਵਾ ਲਿਆ। ਇਸਲਾਮ ਧਾਰਨ ਕਰਨ ਤੋਂ ਬਾਅਦ ਉਸ ਦਾ ਨਾਂ ਆਇਸ਼ਾ ਬੇਗਮ ਰੱਖਿਆ ਗਿਆ। ਹਾਲਾਂਕਿ ਇਹ ਵਿਆਹ ਵੀ ਨਹੀਂ ਚੱਲ ਸਕਿਆ ਅਤੇ ਹੁਣ ਦੋਵਾਂ ਦਾ ਤਲਾਕ ਹੋ ਗਿਆ ਹੈ।
ਸੰਗੀਤਾ ਤੇ ਅਜ਼ਹਰ ਦੇ ਪਿਆਰ ਦੀ ਚਰਚਾ ਉਨ੍ਹੀਂ ਦਿਨੀਂ ਗੱਪਾਂ ਦੇ ਕਾਲਮਾਂ ‘ਚ ਕਾਫੀ ਹੁੰਦੀ ਸੀ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਦਿਨਾਂ ‘ਚ ਕ੍ਰਿਕਟਰ ਨੇ ਹੈਦਰਾਬਾਦ ਸਥਿਤ ਆਪਣੇ ਘਰ ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਉਹ ਜ਼ਿਆਦਾਤਰ ਸਮਾਂ ਸੰਗੀਤਾ ਬਿਜਲਾਨੀ ਨਾਲ ਮੁੰਬਈ ‘ਚ ਬਿਤਾਉਂਦੇ ਸਨ।
ਸਾਲ 2012 ‘ਚ ਅਜ਼ਹਰੂਦੀਨ ਦੇ ਬੇਟੇ ਦੀ ਬਾਈਕ ਹਾਦਸੇ ‘ਚ ਮੌਤ ਹੋ ਗਈ ਸੀ। ਦੱਸਿਆ ਜਾਂਦਾ ਹੈ ਕਿ ਇਸ ਹਾਦਸੇ ਨਾਲ ਕ੍ਰਿਕਟਰ ਬੁਰੀ ਤਰ੍ਹਾਂ ਟੁੱਟ ਗਿਆ ਸੀ ਤੇ ਇੱਕ ਮਹੀਨੇ ਤੱਕ ਕਮਰੇ ਤੋਂ ਬਾਹਰ ਨਹੀਂ ਨਿਕਲਿਆ।
ਅਜਿਹੇ ਔਖੇ ਸਮੇਂ ਵਿੱਚ ਸੰਗੀਤਾ ਬਿਜਲਾਨੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਸੰਗੀਤਾ ਬਿਜਲਾਨੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਅਜ਼ਹਰੂਦੀਨ ਲਈ ਪ੍ਰਚਾਰ ਕੀਤਾ ਸੀ।
ਤਲਾਕ ਤੋਂ ਬਾਅਦ ਵੀ ਅਜ਼ਹਰ ਅਤੇ ਸੰਗੀਤ ਨੇ ਕਦੇ ਵੀ ਇੱਕ ਦੂਜੇ ‘ਤੇ ਟਿੱਪਣੀ ਨਹੀਂ ਕੀਤੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਗੀਤਾ ਅਤੇ ਅਜ਼ਹਰ ਅੱਜ ਵੀ ਕਦੇ-ਕਦਾਈਂ ਮਿਲਦੇ ਹਨ।