Punjab B.Ed and Law colleges: ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨ ਅਤੇ ਲਾਅ ਕਾਲਜਾਂ ਦੇ ਅੰਦਰ ਹੋ ਰਹੀਆਂ ਕੁਤਾਹੀਆਂ ਵਿਰੁੱਧ ਆਪਣੀ ਨਿਰੰਤਰ ਲੜਾਈ ਵਿੱਚ ਠੋਸ ਅਤੇ ਸਾਹਸੀ ਕਦਮ ਚੁੱਕੇ ਹਨ। ਪੰਜਾਬੀ ਯੂਨੀਵਰਸਿਟੀ ਦੇ ਕਾਲਜ ਵਿਕਾਸ ਕੌਂਸਲ ਦੇ ਡੀਨ ਡਾ: ਗੁਰਪ੍ਰੀਤ ਸਿੰਘ ਲਹਿਲ ਨੇ ਖੁਲਾਸਾ ਕੀਤਾ ਕਿ ਕਾਲਜਾਂ ਵਿਰੁੱਧ ਗੈਰ-ਹਾਜ਼ਰ ਮੋਡ ਜਾਂ ਪ੍ਰਵਾਨਿਤ ਫੈਕਲਟੀ ਮੈਂਬਰਾਂ ਤੋਂ ਬਿਨਾਂ ਕੰਮ ਕਰਨ ਦੀਆਂ ਕਈ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਜਿਸ ਤੋਂ ਇਨ੍ਹਾਂ ਸੰਸਥਾਵਾਂ ਦੀ ਅਚਨਚੇਤ ਇੰਸਪੈਕਸ਼ਨ ਕੀਤੀ ਗਈ ਸੀ।
ਐੱਸਐੱਸ ਗਰਲਜ਼ ਕਾਲਜ ਫਾਰ ਐਜੂਕੇਸ਼ਨ, ਭੀਖੀ ਨੂੰ ਬਿਨਾਂ ਕਿਸੇ ਪ੍ਰਵਾਨਿਤ ਫੈਕਲਟੀ ਦੇ ਚੱਲਣ ਅਤੇ ਹੋਰ ਕਈ ਬੇਨਿਯਮੀਆਂ ਕਾਰਨ ਐਂਟਰੀ ਲੈਵਲ ਦੀਆਂ ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸਦੇ ਇਲਾਵਾ ਇਨ੍ਹਾਂ ਪੜਤਾਲਾਂ ਦੌਰਾਨ, ਛੇ ਕਾਲਜਾਂ ਵਿੱਚ ਬਹੁਤ ਘੱਟ ਜਾਂ ਕੋਈ ਫੈਕਲਟੀ ਜਾਂ ਵਿਦਿਆਰਥੀ ਮੌਜੂਦ ਨਹੀਂ ਪਾਇਆ ਗਿਆ। ਇਹ ਛੇ ਕਾਲਜ ਹਨ: ਆਸਰਾ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਸਮਾਓਂ, ਸਵਾਮੀ ਵਿਵੇਕਾਨੰਦ ਕਾਲਜ ਆਫ ਐਜੂਕੇਸ਼ਨ ਮੂਨਕ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ, ਮਿਲਖਾ ਸਿੰਘ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਅਤੇ ਮਾਲਵਾ ਕਾਲਜ ਆਫ ਟਰੇਨਿੰਗ ਐਂਡ ਐਜੂਕੇਸ਼ਨ ਮਲਕਪੁਰ ਖਿਆਲਾ। ਪੰਜਾਬੀ ਯੂਨੀਵਰਸਿਟੀ ਨੇ ਫੈਸਲਾਕੁਨ ਕਾਰਵਾਈ ਕਰਦੇ ਹੋਏ ਕਾਲਜਾਂ ਨੂੰ ਸਖ਼ਤ ਚੇਤਾਵਨੀਆਂ ਜਾਰੀ ਕੀਤੀਆਂ ਅਤੇ ਉਹਨਾਂ ਵਿੱਚ ਵਿਦਿਆਰਥੀਆਂ ਦੀਆਂ ਸੀਟਾਂ ਦੀ ਗਿਣਤੀ ਨੂੰ 200/100 ਸੀਟਾਂ ਤੋਂ ਘਟਾ ਕੇ 50 ਸੀਟਾਂ ਕਰ ਦਿੱਤਾ।
ਇਸੇ ਤਰ੍ਹਾਂ ਸਮਾਣਾ ਵਿੱਚ ਨੈਨਸੀ ਕਾਲਜ ਆਫ਼ ਲਾਅ ਅਤੇ ਰਾਜਪੁਰਾ ਵਿੱਚ ਆਰੀਅਨਜ਼ ਲਾਅ ਕਾਲਜ, ਜੋ ਕਿ ਬਿਨਾਂ ਕਿਸੇ ਪ੍ਰਵਾਨਿਤ ਫੈਕਲਟੀ ਮੈਂਬਰ ਦੇ ਕੰਮ ਕਰ ਰਹੇ ਸਨ, ਵਿਰੁੱਧ ਵੀ ਯੂਨੀਵਰਸਿਟੀ ਨੇ ਸਖ਼ਤ ਕਦਮ ਉਠਾਉਂਦਿਆਂ ਅਗਲਾ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਨ ਦੀ ਸਖ਼ਤ ਚੇਤਾਵਨੀ ਦਿੰਦੀਆਂ ਹੋਏ ਉਨ੍ਹਾਂ ਦਾ ਦਾਖਲਾ ਘਟਾਉਂਦੋਂ ਹੋਏ ਸੀਟਾਂ ਅੱਧੀਆਂ ਕਰ ਦਿੱਤੀਆਂ।
ਡਾ. ਲਹਿਲ ਨੇ ਅੱਗੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਈਆਂ ਠੋਸ ਕਾਰਵਾਈਆਂ ਨੇ ਬੀ.ਐਡ. ਕਾਲਜਾਂ ਵਿੱਚ ਗ਼ੈਰਹਾਜ਼ਰ ਵਿਦਿਆਰਥੀਆਂ ਅਤੇ ਕਾਗ਼ਜ਼ੀ ਫ਼ੈਕਲਟੀ ਦੇ ਪ੍ਰਚਲਣ ਨੂੰ ਕਾਫੀ ਹੱਦ ਤੱਕ ਰੋਕਿਆ ਹੈ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਸਿੱਖਿਆ ਕਾਲਜਾਂ ਦੀ ਐਸੋਸੀਏਸ਼ਨ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਾਲਜਾਂ ਨੂੰ ਅਟੈਂਡਿੰਗ ਮੋਢੇ ਵਿਚ ਚਲਾਉਣ ਲਈ ਪ੍ਰੇਰਿਤ ਕੀਤਾ।
ਡਾ. ਲਹਿਲ ਨੇ ਕਬੂਲ ਕੀਤਾ ਕਿ ਨਿੱਜੀ ਪੱਧਰ ‘ਤੇ ਇਹ ਕਾਰਜ ਚੁਨੌਤੀਆਂ ਤੋਂ ਰਹਿਤ ਨਹੀਂ ਹੈ, ਕਿਉਂਕਿ ਉਹਨਾਂ ਨੂੰ ਸਿੱਖਿਆ ਮਾਫ਼ੀਆ ਦੇ ਭਾਰੀ ਦਬਾਅ ਦਾ ਸਾਮ੍ਹਣਾ ਕਰਨਾ ਪਿਆ, ਜਿਸ ਨੇ ਉਹਨਾਂ ਵਿਰੁੱਧ ਕਈ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਅਤੇ ਤੰਗ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h