Baba Vanga Predictions 2025: ਦੁਨੀਆ ਦੇ ਮਸ਼ਹੂਰ ਪੈਗੰਬਰ ਬਾਬਾ ਵੇਂਗਾ ਨੇ ਸਾਲ 2025 ਵਿੱਚ ਮਨੁੱਖਾਂ ਦੇ ਖਤਮ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜੋ ਇਸ ਸਮੇਂ ਸੁਰਖੀਆਂ ਵਿੱਚ ਹੈ। ਪਿਛਲੇ ਸਮੇਂ ਤੋਂ ਇਨ੍ਹਾਂ ਵਲੋਂ ਕੀਤੀ ਗਈ ਭਵਿੱਖਬਾਣੀ ਸੱਚਾਈ ਦੇ ਨੇੜੇ ਰਹੀਆਂ ਹਨ। ਨਵਾਂ ਸਾਲ ਸ਼ੁਰੂ ਹੋ ਗਿਆ ਹੈ। ਜੋਤਸ਼ੀਆਂ ਅਤੇ ਮਾਹਿਰਾਂ ਮੁਤਾਬਕ ਨਵਾਂ ਸਾਲ 2025 ਕਾਫੀ ਡਰਾਉਣਾ ਹੋ ਸਕਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਬਾਬਾ ਵੇਂਗਾ ਨੇ ਨਵੇਂ ਸਾਲ ਵਿੱਚ ਮਨੁੱਖਾਂ ਦੇ ਖਤਮ ਹੋਣ ਬਾਰੇ ਕਿਉਂ ਕਿਹਾ?
ਬਾਬਾ ਵਾਂਗਾ ਵੱਲੋਂ 2025 ਬਾਰੇ ਕੀਤੀ ਭਵਿੱਖਬਾਣੀ ਅਨੁਸਾਰ ਨਵੇਂ ਸਾਲ ਵਿੱਚ ਮਨੁੱਖਾਂ ਲਈ ਇੱਕ ਵੱਡਾ ਖ਼ਤਰਾ ਹੋਣ ਵਾਲਾ ਹੈ ਜਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਸਭ ਕੁਝ ਖਤਮ ਹੋਣ ਵਾਲਾ ਹੈ। ਉਨ੍ਹਾਂ ਅਨੁਸਾਰ ਇਸ ਦਾ ਮੁੱਖ ਕਾਰਨ ਯੂਰਪ ਵਿੱਚ ਭਿਆਨਕ ਜੰਗ ਅਤੇ ਸਿਆਸੀ ਅਸਥਿਰਤਾ ਦੀ ਸੰਭਾਵਨਾ ਹੋ ਸਕਦੀ ਹੈ, ਜੋ ਅੱਜ ਦੁਨੀਆਂ ਦੇ ਹਰ ਦੇਸ਼ ਵਿੱਚ ਫੈਲੀ ਹੋਈ ਹੈ। ਆਬਾਦੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਬਾਬਾ ਵੇਂਗਾ ਅਨੁਸਾਰ 2025 ਵਿੱਚ ਪੂਰੇ ਯੂਰਪ ਵਿੱਚ 100 ਸਾਲ ਪੁਰਾਣੀ ਖਤਰਨਾਕ ਬਿਮਾਰੀ ਪਲੇਗ ਮੁੜ ਆ ਸਕਦੀ ਹੈ, ਜਿਸ ਕਾਰਨ ਇਹ ਬਿਮਾਰੀ ਪੂਰੀ ਦੁਨੀਆ ਵਿੱਚ ਕੋਰੋਨਾ ਵਾਂਗ ਫੈਲ ਸਕਦੀ ਹੈ ਅਤੇ ਲੱਖਾਂ ਲੋਕਾਂ ਦੀ ਮੌਤ ਹੋ ਸਕਦੀ ਹੈ। ਇਸੇ ਲਈ ਬਾਬਾ ਵੇਂਗਾ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ‘ਵਿਨਾਸ਼ ਦੀ ਸ਼ੁਰੂਆਤ’ ਵੀ ਹੋ ਸਕਦੀ ਹੈ।
1996 ਵਿੱਚ ਆਪਣੀ ਮੌਤ ਤੋਂ ਪਹਿਲਾਂ, ਬਾਬਾ ਵੇਂਗਾ ਨੇ ਸਾਲ 5079 ਤੱਕ ਭਵਿੱਖਬਾਣੀਆਂ ਕੀਤੀਆਂ ਸਨ ਅਤੇ ਹੁਣ ਤੱਕ ਉਨ੍ਹਾਂ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਹੋ ਚੁੱਕੀਆਂ ਹਨ ਜਿਵੇਂ ਕਿ – ਉਨ੍ਹਾਂ ਨੇ 2001 ਵਿੱਚ ਅਮਰੀਕਾ ਵਿੱਚ 9/11 ਦੇ ਹਮਲੇ ਬਾਰੇ ਪਹਿਲਾਂ ਹੀ ਕਿਹਾ ਸੀ ਕਿ “ਹਾਰਰ, ਹਾਰਰ! ਅਮਰੀਕੀ ਭਰਾ ਸਟੀਲ ਦੇ ਪੰਛੀਆਂ ਦੇ ਹਮਲੇ ਤੋਂ ਬਾਅਦ ਡਿੱਗ ਜਾਣਗੇ”, 1989 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੀ ਭਵਿੱਖਬਾਣੀ ਵੀ ਸੱਚ ਹੋ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।