ਅਕਾਲੀ-ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਮੈਡੀਕਲ ਤੇ ਇੰਜ਼ੀਨੀਅਰਿੰਗ ਕਾਲਜਾਂ ਦੇ ਟਰੱਸਟ ,ਬਾਦਲ ਮੁੱਕਤ ਕਰਨ ਲਈ ਸੰਗਤ ਦਾ ਧਿਆਨ ਦਵਾਂਉਦਿਆਂ ਦੋਸ਼ ਲਾਇਆ ਕਿ ਇੰਨਾ ਤੇ ਇਹ ਪਰਿਵਾਰ ਸਿੱਧੇ-ਅਸਿੱਧੇ ਤੌਰ ਤੇ ਕਾਬਜ਼ ਹੈ ਜਿੰਨਾਂ ਨੂੰ ਨਿੱਜ਼ੀ ਹਿਤਾਂ ਲਈ ਵਰਤਿਆ ਜਾ ਰਿਹਾ ਹੈ। ਸਾਬਕਾ ਸਪੀਕਰ ਨੇ ਮੀਰੀ-ਪੀਰੀ ਮੈਡੀਕਲ ਖੋਜ਼ ਸੰਸਥਾਂ ਸ਼ਾਹਬਾਦ ਮਾਰਕੰਡਾ ਦੇ ਹਵਾਲੇ ਨਾਲ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ,ਸੁਖਬੀਰ ਸਿੰਘ ਬਾਦਲ ਇਸ ਟਰੱਸਟ ਦੇ ਸ਼ਕਤੀਸ਼ਾਲੀ ਮੈਂਬਰ ਹਨ।ਉਨਾਂ ਦੇ ਚਹੇਤਿਆਂ ਦੀ ਹੀ ਭਰਮਾਰ ਹੈ।
ਉਨਾਂ ਇੱਕ ਵਿਰੋਧੀ ਧਿਰ ਨਾਲ ਸਬੰਧਤ ਮੈਂਬਰ ਦੇ ਹਵਾਲੇ ਨਾਲ ਦਸਿਆ ਕਿ ਇਸ ਦੀ ਇਮਾਰਤ ਤੇ ਹੀ ਅਰਬ ਤੋਂ ਵੱਧ ਪੈਸਾ ਖਰਚ ਹੋ ਚੁੱਕਾ ਹੈ ਕੋਈ ਬੱਚਾ ਦਾਖਲ ਨਹੀਂ ।ਇਸ ਦੀ ਇਮਾਰਤ ਖੰਡਰ ਹੋਣ ਜਾ ਰਹੀ ਹੈ ਪਰ ਸੰਗਤ ਦਾ ਪੈਸਾ ਖਰਚ ਦਿਤਾ ਗਿਆ ਹੈ ।ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਇਜ਼ਲਾਸ ਚ ਸ਼੍ਰੋਮਣੀ ਕਮੇਟੀ ਮੈਂਬਰ ਆਵਾਜ਼ ਬੁਲੰਦ ਕਰ ਚੁੱਕੇ ਹਨ ਪਰ ਕੋਈ ਵੀ ਅਸਰ ਨਹੀਂ ਹੋ ਰਿਹਾ ।ਹਰਿਆਣੇ ਦੇ ਸਿੱਖਾਂ ਗੁਰੁ ਘਰ ਦੀ ਹੋ ਰਹੀ ਲੁੱਟ ਖਿਲਾਫ ਵੱਖਰੀ ਕਮੇਟੀ ਬਣਾਉਣ ਦਾ ਮੁੱਦਾ ਵੀ ਇਸ ਕਰਕੇ ਹੀ ਚੁੱਕਿਆ ਸੀ। ਇਸ ਤੋਂ ਛੁੱਟ ਸ੍ਰੀ ਗੁਰੁ ਰਾਮਦਾਸ ਮੈਡੀਕਲ ਯੂਨੀਵਰਸਿਟੀ, ਸ੍ਰੀ ਗੁਰੁ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ ਸਾਹਿਬ ਸਥਿਤ ਹੈ ਜੋ ਵੱਖ-ਵੱਖ ਚਰਚਾਵਾਂ ਚ ਰਹਿੰਦੀਆਂ ਹਨ।
ਇੰਨਾਂ ਤੇ ਵੀ ਗਲਬਾ ਵੰਸ਼ਵਾਦੀਆਂ ਦਾ ਹੈ। ਸ਼੍ਰੋਮਣੀ ਕਮੇਟੀ ਅਧੀਨ ਕਰੀਬ 52 ਵਿੱਦਿਅਕ ਅਦਾਰੇ ਹਨ। ਕੁਝ ਵਿੱਦਿਅਕ ਅਦਾਰਿਆਂ ਨੂੰ ਸਰਕਾਰੀ ਸਹਾਇਤਾ ਵੀ ਮਿਲਦੀ ਹੈ ਪਰ ਅਧਿਆਪਕਾਂ ਨੂੰ ਸਮੇਂ ਸਿਰ ਤਨਖਾਹਾਂ ਹੀ ਨਹੀਂ ਮਿਲਦੀਆਂ ।ਇਹ ਅਦਾਰੇ ਕਰੋੜਾਂ ਦੇ ਘਾਟੇ ਚ ਹਨ।ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਦੀ ਕਾਰਗਜ਼ਾਰੀ ਤੋਂ ਆਮ ਲੋਕ ਤੇ ਸੰਗਤ ਖੁਸ਼ ਨਹੀ।ਰਵੀਇੰਦਰ ਸਿੰਘ ਦਾ ਦੋਸ਼ ਹੈ ਕਿ ਸਿੱਖਾਂ ਦੀਆਂ ਸਮੁੂਹ ਸੰਸਥਾਵਾਂ ਤੇ ਬਾਦਲਾਂ ਜੱਫਾ ਮਾਰਿਆ ਹੈ ।ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਟੱਬਰ ਨੂੰ ਰਾਜ਼ਸੀ ਤਾਕਤ ਹਥਿਆਉਣ ਲਈ ਕਿੰਨੀ ਜਿਆਦਾ ਭੁੱਖ ਹੈ।ਉਨਾਂ ਸੰਗਤ ਨੂੰ ਸੁਚੇਤ ਕਰਦਿਆਂ ਕਿਹਾ ਕਿ ਇੰਂਨਾਂ ਨੇ ਆਪਣੇ ਚਹੇਤੇ ਹਿਮਾਇਤੀਆਂ ਨੂੰ ਗੁਰੂ ਘਰ ਦੀਆਂ ਜਮੀਨਾਂ ਤੇ ਕਬਜੇ ਵੀ ਕਰਵਾਏ ਹਨ ਤੇ ਇਸ ਵੇਲੇ ਬੜਾ ਗੰਭੀਰ ਕਲਿਕ ਬਣਿਆ ਹੈ ਜੋ ਬਾਦਲਾਂ ਦੀਆਂ ਗਲਤ ਕੰੰਮਾਂ ਦੀ ਹਾਮੀਂ ਭਰ ਰਿਹਾ ਹੈ।ਪੰਥਕ ਹਿੱਤਾਂ ਲਈ ਜੂਝ ਰਹੇ ਅਕਾਲੀ ਨੇਤਾ ਰਵੀਇੰਦਰ ਸਿੰਘ ਨੇ ਬਾਦਲ ਵਿਰੋਧੀ ਪੰਥਕ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਸਿੱਖ-ਸੰਸਥਾਵਾਂ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਛੁੱਡਵਾਉਣ ਲਈ ਉਹ ਇੱਕ ਮੰਚ ਦਾ ਇਕੱਠੇ ਗਠਨ ਕਰਨ।