ਐਤਵਾਰ, ਅਗਸਤ 31, 2025 12:00 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਹਰਿਆਣਾ ਕਮੇਟੀ ਨੂੰ ਹੋਂਦ ‘ਚ ਲਿਆਉਣ ਲਈ ਬਾਦਲਾਂ ਦੀਆ ਧੱਕੇਸ਼ਾਹੀਆ ਜੁਮੇਂਵਾਰ : ਭੋਮਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ( ਪੰਜਾਬ ) ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਆਏ ਫੈਸਲੇ ਦਾ ਭਰਵਾਂ ਸੁਆਗਤ ਕੀਤਾ ਹੈ

by Bharat Thapa
ਸਤੰਬਰ 21, 2022
in Featured, Featured News
0

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ( ਪੰਜਾਬ ) ਦੇ ਚੇਅਰਮੈਨ ਭਾਈ ਮਨਜੀਤ ਸਿੰਘ ਭੋਮਾ ਨੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਹੱਕ ਵਿੱਚ ਆਏ ਫੈਸਲੇ ਦਾ ਭਰਵਾਂ ਸੁਆਗਤ ਕੀਤਾ ਹੈ, ਜਿਸ ਵਿੱਚ ਹਰਿਆਣਾ ਰਾਜ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨੂੰ ਮਾਨਤਾ ਦਿੱਤੀ ਗਈ ਹੈ। ਭਾਈ ਭੋਮਾ ਨੇ ਕਿਹਾ ਕਿ ਇਸ ਨਾਲ ਹਰਿਆਣਾ ਰਾਜ ਦੀ ਸਿੱਖ ਸੰਗਤ ਆਪਣੇ ਪੱਧਰ ਤੇ ਉਥੋਂ ਦੇ ਗੁਰਦੁਆਰਿਆਂ, ਕਾਲਜਾਂ ਅਤੇ ਸਕੂਲਾਂ ਦਾ ਪ੍ਰਬੰਧ ਸੁਚੱਜੇ ਤੇ ਸੁਚਾਰੂ ਢੰਗ ਨਾਲ ਚਲਾ ਸਕੇਗੀ। ਉਹਨਾਂ ਕਿਹਾ ਕਿ ਇਹ ਵੀ ਗੰਭੀਰਤਾ ਨਾਲ ਵਿਚਾਰਨ ਵਾਲੀ ਗੱਲ ਹੈ ਕਿ ਹਰਿਆਣਾਂ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਵਿਚਾਰ ਉਥੋਂ ਦੀ ਸਿੱਖ ਸੰਗਤ ਦੇ ਮਨਾਂ ਵਿੱਚ ਕਿਉਂ ਆਇਆ?

ਜਿਸ ਦਾ ਸਿੱਧਾ-ਸਿੱਧਾ ਉੱਤਰ ਇਹੋ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਾਬਜ਼ ਇਕ ਸਿਆਸੀ ਧਿਰ ਨੇ ਹਰਿਆਣਾਂ ਵਿਚਲੇ ਗੁਰਦੁਆਰਿਆਂ ਅਤੇ ਉਹਨਾਂ ਦੀਆਂ ਜਾਇਦਾਦਾਂ-ਜਮੀਨਾਂ ਉੱਪਰ ਆਪਣੇਂ ਟਰੱਸਟ ਬਣਾਂ ਕੇ ਕਬਜ਼ਾ ਕਰੀ ਰੱਖਿਆ। ਉਥੋਂ ਦੇ ਸਿੱਖਾਂ ਦੀ ਕੋਈ ਪੁੱਛ-ਪੜਤਾਲ ਨਹੀਂ ਕੀਤੀ, ਅਸਲ ਵਿੱਚ ਸ਼੍ਰੋਮਣੀ ਕਮੇਟੀ ਨੂੰ ਇਸਦੇ ਅਹੁਦੇਦਾਰਾਂ ਅਤੇ ਸਿਆਸੀ ਆਕਾਵਾਂ ਦੀ ਅਹਿਲੀਅਤ ਨੇ ਹੀ ਰਸਾਤਲ ਵੱਲ ਧਕੇਲਿਆ ਹੈ। ਭਾਈ ਭੋਮਾ ਨੇ ਇਹ ਵੀ ਕਿਹਾ ਕਿ ਪੰਜਾਬ ਨੂੰ ਸਿੱਖਾਂ ਦੇ ਕੇਂਦਰਿਤ ਸੂਬੇ ਵੱਜੋਂ ਜਾਣਿਆਂ ਜਾਂਦਾ ਹੈ ਅਤੇ ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਮਾਣ ਮਰਿਆਦਾ ਦੁੱਖਾਂ-ਸੁੱਖਾਂ ਦੇ ਭਾਈਵਾਲ ਹੋਣਾ ਇਥੋਂ ਦੀਆਂ ਸਿੱਖ ਸਿਆਸੀ ਧਿਰਾਂ ਦਾ ਪਹਿਲਾ ਫਰਜ਼ ਬਣਦਾ ਹੈ, ਪ੍ਰੰਤੂ ਅਜਿਹਾ ਨਹੀਂ ਹੋਇਆ। ਬਾਦਲਾਂ ਦੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤਣ ਕਰਕੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਤੇ ਪ੍ਰਸਾਰ ਪ੍ਰਤੀ ਆਪਣੀ ਸਹੀ ਡਿਊਟੀ ਨਹੀਂ ਨਿਭਾ ਸਕੀ ਜਿਸ ਕਾਰਨ ਸਾਡੇ ਕਈ ਸਿੱਖ ਪਰਿਵਾਰ ਅਣਗੋਲਿਆਂ ਹੋਣ ਕਾਰਨ ਧੜਾਂ ਧੜ ਕ੍ਰਿਸ਼ਚਨ ਬਣਦੇ ਗਏ ।

ਦੂਜਿਆਂ ਸੂਬਿਆਂ ਵਿੱਚ ਵੱਸਦੇ ਸਿੱਖਾਂ ਦੀਆਂ ਮੰਗਾਂ ਅਤੇ ਆਸ਼ਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਹਰਦਿਤਾ ਨਾਲ ਨਹੀਂ ਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਥੋਂ ਦੇ ਗੁਰਦੁਆਰਿਆਂ ਦੀਆਂ ਜਮੀਨਾਂ-ਜਾਇਦਾਦਾਂ ਦੀਆਂ ਆਮਦਨਾਂ ਨੂੰ ਉਥੋਂ ਦੀ ਸਿੱਖ ਸੰਗਤ ਵਾਸਤੇ ਅਤੇ ਗੁਰਦੁਆਰਿਆਂ ਨੂੰ ਸੁਚਾਰੂ ਨਾਲ ਚਲਾਉਣ ਵਾਸਤੇ ਨਹੀਂ ਵਰਤਿਆ ਜਾ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਗਰੁੱਪ ਤੇ ਸਿੱਧੇ ਤੌਰ ਤੇ ਬੌਲਦਿਆਂ ਭਾਈ ਭੋਮਾ ਨੇ ਕਿਹਾ ਕਿ ਕੋਈ ਵਕਤ ਸੀ ਜਦੋਂ ਸ਼੍ਰੌਮਣੀ ਅਕਾਲੀ ਦਲ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦੀ ਮੰਗ ਕਰਿਆ ਕਰਦਾ ਸੀ ਤਾਂ ਕਿ ਪੂਰੇ ਭਾਰਤ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸ਼੍ਰੌਮਣੀ ਕਮੇਟੀ ਨੂੰ ਮਿਲ ਸਕੇ ਪਰ ਇਸਦੇ ਸਵਾਰਥੀ ਤੇ ਪਰਿਵਾਰਵਾਦ ਦੇ ਮਨਸ਼ਿਆਂ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੇਵਲ ਪੰਜਾਬ ਦੇ ਗੁਰਦੁਆਰਿਆਂ ਦੇ ਪ੍ਰਬੰਧ ਤੇ ਸੇਵਾ-ਸੰਭਾਲ ਤੱਕ ਸੀਮਿਤ ਕਰ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਸਾਰਿਆਂ ਨੂੰ ਜ਼ੀਰੋ ਕਰਦਾ ਕਰਦਾ ਅੱਜ ਖ਼ੁਦ ਜ਼ੀਰੋ ਹੋ ਗਿਆ ਹੈ । ਉਹਨਾਂ ਇਹ ਵੀ ਕਿਹਾ ਕਿ ਇਸ ਸਵਾਰਥੀ ਅਕਾਲੀ ਧਿਰ ਨੇ ਅਕਾਲੀ ਦਲ ਨੂੰ ਤੇ ਜੀਰੋ ਹਾਸ਼ੀਏ ਤੇ ਤਾਂ ਖੜਾ ਕੀਤਾ ਹੀ ਹੈ ਨਾਲ ਸਿੱਖਾਂ ਦੀ ਸਿਰਮੋਰ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜੜੀਂ ਤੇਲ ਦੇ ਦਿੱਤਾ ਹੈ ਅਤੇ ਇਸਦੇ ਨਾਲ-ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਦਮਦਮੀ ਟਕਸਾਲ ਨੂੰ ਵੀ ਬਾਦਲਾਂ ਨੇ ਲੀਰੋ ਲੀਰ ਕਰਕੇ ਹੀਰੋ ਤੋਂ ਜ਼ੀਰੋ ਕੀਤਾ ਹੈ।

 

Tags: badalsbhomaHaryana committeeresponsible
Share258Tweet161Share65

Related Posts

ਪੰਜਾਬ ‘ਚ ਆਫ਼ਤ ਦੇ ਵਿਚਕਾਰ ਸੇਵਾ ਦੀ ਮਿਸਾਲ AAP

ਅਗਸਤ 31, 2025

ਪੰਜਾਬ ਵਿੱਚ ਰਾਹਤ ਕਾਰਜ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ: ਪਿਛਲੇ 24 ਘੰਟਿਆਂ ‘ਚ 4711 ਹੜ੍ਹ ਪੀੜਤਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਅਗਸਤ 31, 2025

ਟੈਰਿਫ ਵਿਵਾਦ ‘ਤੇ ਰਾਜਨਾਥ ਨੇ ਕਿਹਾ- ”ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ”

ਅਗਸਤ 30, 2025

ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ ਅਨੋਖੇ ਤੋਹਫ਼ੇ

ਅਗਸਤ 30, 2025

ਪੰਜਾਬੀ ਕਾਮੇਡੀ ਕਿੰਗ ਭੱਲਾ ਦੀ ਅੰਤਿਮ ਅਰਦਾਸ

ਅਗਸਤ 30, 2025

ਜਪਾਨ ‘ਚ ਬੁਲੇਟ ਟਰੇਨ ਦੇਖਣ ਪਹੁੰਚੇ PM ਮੋਦੀ, ਜਪਾਨ ਦੇ ਦੌਰੇ ‘ਤੇ PM ਮੋਦੀ

ਅਗਸਤ 30, 2025
Load More

Recent News

ਪੰਜਾਬ ‘ਚ ਆਫ਼ਤ ਦੇ ਵਿਚਕਾਰ ਸੇਵਾ ਦੀ ਮਿਸਾਲ AAP

ਅਗਸਤ 31, 2025

ਪੰਜਾਬ ਵਿੱਚ ਰਾਹਤ ਕਾਰਜ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ: ਪਿਛਲੇ 24 ਘੰਟਿਆਂ ‘ਚ 4711 ਹੜ੍ਹ ਪੀੜਤਾਂ ਨੂੰ ਪਹੁੰਚਾਇਆ ਗਿਆ ਸੁਰੱਖਿਅਤ ਥਾਵਾਂ ‘ਤੇ

ਅਗਸਤ 31, 2025

ਟੈਰਿਫ ਵਿਵਾਦ ‘ਤੇ ਰਾਜਨਾਥ ਨੇ ਕਿਹਾ- ”ਕੋਈ ਸਥਾਈ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ”

ਅਗਸਤ 30, 2025

ਪ੍ਰਧਾਨ ਮੰਤਰੀ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਦਿੱਤੇ ਅਨੋਖੇ ਤੋਹਫ਼ੇ

ਅਗਸਤ 30, 2025

ਪੰਜਾਬੀ ਕਾਮੇਡੀ ਕਿੰਗ ਭੱਲਾ ਦੀ ਅੰਤਿਮ ਅਰਦਾਸ

ਅਗਸਤ 30, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.