ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਮਹਿੰਗੇ ਬ੍ਰਾਡ ਹਨ | ਇਨ੍ਹਾਂ ਬ੍ਰਾਡਜ਼ ਦੇ ਕੱਪੜੇ ਵੱਡੀਆਂ ਹਸਤੀਆਂ ਪਹਿਣਦੀਆਂ ਹਨ | ਪੈਰਿਸ ਦਾ ਲਗਜ਼ਰੀ ਫੈਸ਼ਨ ਹਾਊਸ Balenciaga ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਸ ਬ੍ਰਾਂਡ ਨੂੰ ਖਾਸ ਲੋਕ ਹੀ ਪਹਿਣਦੇ ਹਨ | ਸਟਾਈਲ ਸਟੇਟਮੈਂਟ ਨੂੰ ਵਧਾਉਣ ਲਈ ਲੋਕ ਬੇਲੇਨਸੀਗਾ ਤੋਂ ਨਵੇਂ ਡਿਜ਼ਾਈਨ ਦੇ ਕੱਪੜਿਆਂ, ਜੁੱਤੀਆਂ ਅਤੇ ਬੈਗਾਂ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਉਸਦੀ ਤਾਜ਼ਾ ਆਫ਼ਰ ਕਾਰਨ ਬਾਲੈਂਸੀਗਾ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਗਈ।
ਬੈਲੇਨਸੀਗਾ ਇੱਕ ਅਜਿਹੀ ਬੁਣੀ ਹੋਈ ਹੂਡੀ ਜੈਕਟ ਲੈ ਕੇ ਆਈ ਹੈ ਜਿਸ ਵਿੱਚ ਬਹੁਤ ਸਾਰੇ ਛੇਕ ਹਨ। ਇਸ ਹੂਡੀ ਜੈਕੇਟ ਦੀ ਕੀਮਤ 1,350 ਪਾਉਂਡ (1,39,163 ਰੁਪਏ) ਹੈ। ਬ੍ਰਾਂਡ ਦੇ ਇਸ ਆਫ਼ਰ ਦੀ ਸੋਸ਼ਲ ਮੀਡੀਆ ‘ਤੇ ਬਹੁਤ ਆਲੋਚਨਾ ਹੋ ਰਹੀ ਹੈ। 100% ਪੋਲਿਸਟਰ ਦੀ ਬਣੀ ਇਸ ਨੀਲੀ ਲਾਲ ਜੈਕੇਟ ਦੀ ਛਾਤੀ, ਬਾਹਾਂ, ਪਿੱਠ ਅਤੇ ਹੇਠਲੇ ਪਾਸੇ ਛੇਕ ਹਨ।
ਇਸ ਜੈਕਟ ਦੀ ਫੋਟੋ ਸ਼ੇਅਰ ਕਰਦਿਆਂ ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, ‘ਸਿਰਫ 1 ਲੱਖ 39 ਹਜ਼ਾਰ ਰੁਪਏ ਵਿੱਚ ਤੁਸੀਂ ਇਸ ਤਰ੍ਹਾਂ ਦੇ ਨਜ਼ਰ ਆ ਸਕਦੇ ਹੋ ਜਿਵੇਂ ਕੁੱਤੇ ਨੇ ਤੁਹਾਡੇ ਕੱਪੜੇ ਖਾ ਲਏ ਹੋਣ। ਇੱਕ ਹੋਰ ਉਪਭੋਗਤਾ ਨੇ ਇਸ ਕੱਪੜੇ ਦੀ ਤੁਲਨਾ ਬਿਨ ਬੈਗ ਨਾਲ ਕੀਤੀ ਹੈ।
ਅੱਜ ਕੱਲ ਬ੍ਰਾਂਡ ਦੇ ਨਾਮ ‘ਤੇ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਵੰਨ ਸਵੰਨੀਆਂ ਚੀਜਾਂ ਬਣਾ ਰਹੀਆਂ ਹਨ ਕਿਉਂਕਿ ਬ੍ਰਾਂਡ ਦੇ ਨਾਲ ਤੇ ਹਰ ਕੋਈ ਕਿਸੇ ਵੀ ਤਰਾਂ ਦੀ ਕੋਈ ਵੀ ਚੀਜ ਖਰੀਦ ਲੈਂਦਾ ਹੈ ਪਰ ਅੱਜ ਕੱਲ ਕਈ ਕੰਪਨੀਆਂ ਬਿਨਾ ਸੋਚੇ ਸਮਝੇ ਕੁਝ ਵੀ ਤਿਆਰ ਕਰ ਰਹੀਆਂ ਹਨ ਜਿੰਨਾਂ ਦੇ ਮਜ਼ਾਕ ਬਣ ਰਹੇ ਹਨ |