ਪੰਜਾਬੀ ਸਿੰਗਰ Sidhu Moosewala ਦੇ ਕਤਲ ਨੂੰ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਮਾਪਿਆਂ ਨੂੰ ਇਨਸਾਫ ਦੀ ਉਡੀਕ ਹੈ। ਦੱਸ ਦਈਏ ਕਿ ਇੱਕ ਵਾਰ ਫਿਰ ਤੋਂ ਸਿੱਧੂ ਦੇ ਪਿਤਾ ਬਲਕੌਰ ਸਿੱਧੂ ਨੇ ਸਰਕਾਰ ਨੂੰ ਦੋ ਟੂਕ ਚਿਤਾਵਨੀ ਦਿੱਤੀ ਹੈ। ਬਲਕੌਰ ਸਿੰਘ ਫਿਰ ਤੋਂ ਸਰਕਾਰ ‘ਤੇ ਵਰਦੇ ਨਜ਼ਰ ਆਏ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਸਰਕਾਰ ਦੇ ਨੱਕ ‘ਚ ਦਮ ਕੀਤਾ ਜਾਵੇਗਾ। ਬਲਕੌਰ ਸਿੱਧੂ ਨੇ ਸਰਕਾਰ ‘ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਸਿਕਓਰਟੀ ਜਾਣਕਾਰੀ ਲੀਕ ਕਰਨ ਵਾਲਿਆਂ ਖਿਲਾਫ ਕਾਰਵਾਈ ਕਦੋਂ ਕੀਤੀ ਜਾਵੇਗਾ, ਕਿਉਂਕਿ ਇਹ ਜਾਣਕਾਰੀ ਲੀਕ ਕਰਨਾ ਵੀ ਗੱਦਾਰੀ ਵਾਲਾ ਕੰਮ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਧਰਨੇ ਪ੍ਰਦਰਸ਼ਨ ਕਰਨ ‘ਚ ਯਕੀਨ ਨਹੀਂ ਰੱਖਦਾ। ਸੜਕਾਂ ਰੋਕਣ ‘ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਵਿਅਕਤੀ ਨੇ ਸਵੇਰ ਤੋਂ ਸ਼ਾਮ ਕਮਾ ਕੇ ਖਾਣਾ ਉਸ ਦੇ ਮੂੰਹੋਂ ਬੁਰਕੀ ਖੋਹਣ ਵਾਲੀ ਗੱਲ ਹੋ ਜਾਂਦੀ ਹੈ। ਪਰ ਇਹ ਆਖਰੀ ਹਥਿਆਰ ਬਣ ਜਾਂਦਾ ਹੈ। ਪਰ ਆਪਾਂ ਜਨਤਾ ਨੂੰ ਤੰਗ ਨਹੀਂ ਕਰਨਾ।
ਗੰਨ ਲਾਇਸੈਂਸ ‘ਤੇ ਬੈਨ ਦਾ ਕੀਤਾ ਵਿਰੋਧ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਹਥਿਆਰਾਂ ਦੇ ਲਾਇਸੈਂਸ ਪ੍ਰਕਿਰਿਆ ਨੂੰ ਸੌਖਾ ਕਰਨ ਨਾ ਕੀ ਇਸ ਨੂੰ ਔਖਾ ਕਰਨ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਇੱਕ ਹਫ਼ਤੇ ਦੇ ਅੰਦਰ ਲਾਇਸੈਂਸ ਮਿਲ ਜਾਣਾ ਚਾਹਿਦਾ ਹੈ। ਲੋਕਾਂ ਨੂੰ ਇੱਕ ਸਿੰਪਲ ਐਪਲੀਕੇਸ਼ਨ ਨਾਲ ਪੂਰੀ ਇੰਸਵਾਰੀ ਅਤੇ ਜਾਂਚ ਕਰਕੇ ਅਸਲੇ ਦਾ ਲਾਇਸੈਂਸ ਮਿਲਣਾ ਚਾਹਿਦਾ ਹੈ। ਨਾਲ ਹੀ ਉਨ੍ਹਾਂ ਸਰਕਾਰ ‘ਤੇ ਤੰਨਜ ਕਰਦਿਆਂ ਕਿਹਾ ਕਿ ਕੀ ਤੁਸੀਂ ਹਰ ਇੱਕ ਨੂੰ ਗਨਮੈਨ ਕਿੱਥੋਂ ਦੇ ਦਿਓਗੇ। ਇਸ ਲਈ ਸਾਨੂੰ ਆਪਣੀ ਰੱਖਿਆ ਆਪ ਕਰਨ ਦੀ ਆਦਤ ਪਾ ਲੈਣ ਦਿਓ।
ਪੁਲਿਸ ਜਾਂਚ ‘ਤੇ ਜਤਾਈ ਸੰਤੁਸ਼ਟੀ
ਹਾਲਾਂਕਿ ਇਸ ਦੇ ਨਾਲ ਹੀ ਬਲਕੌਰ ਸਿੱਧੂ ਨੇ ਪੁਲਿਸ ਦੀ ਜਾਂਚ ‘ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਤੱਕ ਇਨਸਾਫ ਦੀ ਗੱਲ ਹੈ ਪੁਲਿਸ ਆਪਣਾ ਕੰਮ ਬਾਖੂਬੀ ਕਰ ਰਹੀ ਹੈ। ਜੋ ਸਾਨੂੰ 6 ਮਹੀਨੇ ਪਹਿਲਾਂ ਕੰਮ ਚਾਹਿਦਾ ਸੀ ਪੁਲਿਸ ਉਸੇ ਰਾਹ ‘ਤੇ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h