Nora Fatehi ਬਾਲੀਵੁੱਡ ਦੀਆਂ ਮਸ਼ਹੂਰ ਡਾਂਸਰਾਂ ਵਿੱਚੋਂ ਇੱਕ ਹੈ। ਉਹ ਆਪਣੇ ਡਾਂਸ ਨਾਲ ਲੋਕਾਂ ਦਾ ਦਿਲ ਜਿੱਤਦੀ ਹੈ। ਨੋਰਾ ਟੀਵੀ ‘ਤੇ ਝਲਕ ਦਿਖਲਾ ਜਾ 10 ਡਾਂਸ ਰਿਐਲਿਟੀ ਸ਼ੋਅ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਸੁਕੇਸ਼ ਚੰਦਰਸ਼ੇਖਰ ਧੋਖਾਧੜੀ ਮਾਮਲੇ ‘ਚ ਵੀ ਅਭਿਨੇਤਰੀ ਦਾ ਨਾਂ ਜੁੜਿਆ ਸੀ। ਉਹ ਵੱਖ-ਵੱਖ ਦੇਸ਼ਾਂ ਵਿੱਚ ਵੀ ਆਪਣੇ ਡਾਂਸ ਦੇ ਹੁਨਰ ਨੂੰ ਫੈਲਾਉਂਦੀ ਹੈ, ਪਰ ਅਦਾਕਾਰਾ ਬੰਗਲਾਦੇਸ਼ ਵਿੱਚ ਅਜਿਹਾ ਕੁਝ ਨਹੀਂ ਕਰ ਸਕੇਗੀ। ਜੀ ਹਾਂ, ਨੋਰਾ ਫਤੇਹੀ ਦਾ ਸ਼ੋਅ ਬੰਗਲਾਦੇਸ਼ ਸਰਕਾਰ ਨੇ ਰੱਦ ਕਰ ਦਿੱਤਾ ਹੈ।
ਢਾਕਾ ਵਿੱਚ ਪ੍ਰਦਰਸ਼ਨ
ਨੋਰਾ ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਇੱਕ ਇਵੈਂਟ ਦੌਰਾਨ ਪਰਫਾਰਮ ਕਰਨਾ ਸੀ ਪਰ ਹੁਣ ਬੰਗਲਾਦੇਸ਼ ਸਰਕਾਰ ਨੇ ਨੋਰਾ ਫਤੇਹੀ ਨੂੰ ਇਵੈਂਟ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਬੰਗਲਾਦੇਸ਼ ਸਰਕਾਰ ਨੇ ਡਾਲਰ ਬਚਾਉਣ ਲਈ ਅਜਿਹਾ ਫੈਸਲਾ ਲਿਆ ਹੈ।
View this post on Instagram
ਬੰਗਲਾਦੇਸ਼ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਨੋਟਿਸ ਜਾਰੀ ਕੀਤਾ, ਜਿਸ ਅਨੁਸਾਰ ਭਾਰਤੀ ਫਿਲਮ ਉਦਯੋਗ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਮਸ਼ਹੂਰ ਡਾਂਸਰ ਨੋਰਾ ਫਤੇਹੀ ਨੂੰ “ਵਿਸ਼ਵ ਸਥਿਤੀਆਂ ਦੇ ਮੱਦੇਨਜ਼ਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ” ਸਮਾਰੋਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ।
ਮਹਿਲਾ ਲੀਡਰਸ਼ਿਪ ਕਾਰਪੋਰੇਸ਼ਨ ਦਾ ਸਮਾਗਮ
ਨੋਰਾ ਨੂੰ ਵੂਮੈਨ ਲੀਡਰਸ਼ਿਪ ਕਾਰਪੋਰੇਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਡਾਂਸ ਕਰਨ ਅਤੇ ਅਵਾਰਡ ਦੇਣ ਲਈ ਸੱਦਾ ਦਿੱਤਾ ਗਿਆ ਸੀ ਸੱਭਿਆਚਾਰਕ ਮੰਤਰਾਲੇ ਨੇ ਘਟਦੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿਚਕਾਰ ਡਾਲਰ ਦੇ ਭੁਗਤਾਨ ‘ਤੇ ਕੇਂਦਰੀ ਬੈਂਕ ਦੀਆਂ ਪਾਬੰਦੀਆਂ ਦਾ ਹਵਾਲਾ ਦਿੱਤਾ, ਜੋ 12 ਅਕਤੂਬਰ ਤੱਕ ਘੱਟ ਕੇ 36.33 ਬਿਲੀਅਨ ਡਾਲਰ ‘ਤੇ ਆ ਗਿਆ ਹੈ। ਇਕ ਸਾਲ ਪਹਿਲਾਂ ਇਹ 46.13 ਅਰਬ ਡਾਲਰ ਸੀ। ਜਿਸ ਕਰਕੇ ਨੋਰਾ ਫਤੇਹੀ ਦਾ ਸ਼ੋਅ ਬੰਗਲਾਦੇਸ਼ ਸਰਕਾਰ ਨੇ ਰੱਦ ਕਰ ਦਿੱਤਾ ਹੈ।