In Novemnber 2022 Bank Holidays: ਨਵੰਬਰ ਵਿੱਚ ਬੈਂਕ ਦੇ ਕਰਮਚਾਰੀਆਂ ਨੂੰ ਕੁੱਲ 10 ਦਿਨਾਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੈਂਕ ਕਰਮਚਾਰੀਆਂ ਨੂੰ ਛੁੱਟੀਆਂ ਮਿਲਦੀਆਂ ਹਨ। ਅਜਿਹੇ ‘ਚ ਇਸ ਹਫ਼ਤੇ ਬੈਂਕ ਕੁੱਲ 4 ਦਿਨ ਬੰਦ ਰਹਿਣ ਵਾਲੇ ਹਨ।
ਕੱਲ੍ਹ ਯਾਨੀ ਕਿ 8 ਨਵੰਬਰ ਨੂੰ ਗੁਰੂ ਨਾਨਕ ਜਯੰਤੀ ਦੇ ਮੌਕੇ ‘ਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਬੈਂਕਾਂ ‘ਚ ਛੁੱਟੀ ਹੋਣ ਵਾਲੀ ਹੈ। ਇਸ ਤੋਂ ਬਾਅਦ 11, 12 ਅਤੇ 13 ਨਵੰਬਰ ਨੂੰ ਵੀ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਨਵੰਬਰ ਵਿੱਚ ਬੈਂਕ ਛੁੱਟੀਆਂ ਦੇ ਮੱਦੇਨਜ਼ਰ, ਜੇਕਰ ਤੁਹਾਡੇ ਕੋਲ ਵੀ ਕੋਈ ਜ਼ਰੂਰੀ ਕੰਮ ਹੈ, ਤਾਂ ਤੁਸੀਂ ਆਪਣੇ ਕੰਮ ਦੀ ਪਹਿਲਾਂ ਤੋਂ ਯੋਜਨਾ ਬਣਾ ਸਕਦੇ ਹੋ।
ਬੈਂਕਾਂ ਦੀਆਂ ਛੁੱਟੀਆਂ ਸੂਬਿਆਂ ਮੁਤਾਬਕ
ਦੱਸ ਦੇਈਏ ਕਿ ਸਾਰੇ ਸੂਬਿਆਂ ‘ਚ ਬੈਂਕਾਂ ਲਈ ਛੁੱਟੀਆਂ ਦੀ ਸੂਚੀ ਇੱਕ ਸਮਾਨ ਨਹੀਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਮੁਤਾਬਕ ਸਾਰੇ ਸੂਬਿਆਂ ਲਈ ਛੁੱਟੀਆਂ ਦੀ ਸੂਚੀ ਵੱਖਰੀ ਹੈ। ਇਨ੍ਹਾਂ ਛੁੱਟੀਆਂ ਦੀ ਪੂਰੀ ਸੂਚੀ ਆਰਬੀਆਈ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਹੈ, ਜਿਸ ਵਿੱਚ ਸੂਬਿਆਂ ਮੁਤਾਬਕ ਵੱਖ-ਵੱਖ ਤਿਉਹਾਰਾਂ ਅਤੇ ਛੁੱਟੀਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ।
ਆਨਲਾਈਨ ਬੈਂਕਿੰਗ ਰਹੇਗੀ ਜਾਰੀ
ਬੈਂਕ ਬੰਦ ਹੋਣ ‘ਤੇ ਵੀ ਗਾਹਕਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ। ਛੁੱਟੀ ਵਾਲੇ ਦਿਨ ਵੀ ਲੋਕ ਆਨਲਾਈਨ ਬੈਂਕਿੰਗ ਦੀ ਮਦਦ ਨਾਲ ਆਪਣੇ ਸਾਰੇ ਕੰਮ ਨਿਪਟ ਸਕਦੇ ਹਨ। ਅੱਜ ਦੇ ਸਮੇਂ ਵਿੱਚ, ਬੈਂਕ ਦੀਆਂ ਜ਼ਿਆਦਾਤਰ ਸੇਵਾਵਾਂ ਆਨਲਾਈਨ ਉਪਲਬਧ ਹਨ। ਇਸ ਲਈ ਛੁੱਟੀ ਵਾਲੇ ਦਿਨ ਵੀ ਤੁਸੀਂ ਘਰ ਬੈਠੇ ਹੀ ਬੈਂਕਿੰਗ ਦੇ ਕਈ ਕੰਮ ਕਰ ਸਕਦੇ ਹੋ।
ਨਵੰਬਰ ਵਿੱਚ ਬੈਂਕ ਛੁੱਟੀਆਂ
1 ਨਵੰਬਰ: ਕੰਨੜ ਰਾਜਯੋਤਸਵ/ਕੁਟੀ
8 ਨਵੰਬਰ: ਗੁਰੂ ਨਾਨਕ ਜਯੰਤੀ/ਕਾਰਤਿਕਾ ਪੂਰਨਿਮਾ
11 ਨਵੰਬਰ: ਕਨਕਦਾਸ ਜਯੰਤੀ/ਵਾਂਗਲਾ ਉਤਸਵ
23 ਨਵੰਬਰ: ਸੇਂਗ ਕੁਟਸਨੇਮ
ਸ਼ਨੀਵਾਰ ਅਤੇ ਐਤਵਾਰ ਨੂੰ 6 ਛੁੱਟੀਆਂ
ਇਨ੍ਹਾਂ ਛੁੱਟੀਆਂ ਤੋਂ ਇਲਾਵਾ ਬੈਂਕ ਕਰਮਚਾਰੀਆਂ ਨੂੰ ਕੁਝ ਹਫ਼ਤਾਵਾਰੀ ਛੁੱਟੀਆਂ ਵੀ ਮਿਲਦੀਆਂ ਹਨ।
06 ਨਵੰਬਰ: ਐਤਵਾਰ
12 ਨਵੰਬਰ: ਸ਼ਨੀਵਾਰ
13 ਨਵੰਬਰ: ਐਤਵਾਰ
20 ਨਵੰਬਰ: ਐਤਵਾਰ
26 ਨਵੰਬਰ: ਸ਼ਨੀਵਾਰ
27 ਨਵੰਬਰ: ਐਤਵਾਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h