SBI Retired Officer Recruitment 2022: ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਲੋਕਾਂ ਲਈ ਖੁਸ਼ਖਬਰੀ ਹੈ। SBI ਨੇ ਰਿਟਾਇਰਡ ਅਫਸਰਾਂ ਲਈ ਬੰਪਰ ਅਸਾਮੀ ਪੇਸ਼ ਕੀਤੀ ਹੈ। ਇਹ ਅਸਾਮੀਆਂ ਸਿਰਫ਼ ਸੇਵਾਮੁਕਤ ਅਧਿਕਾਰੀਆਂ ਲਈ ਹਨ। ਇਸ ਰਾਹੀਂ ਕੁੱਲ 1438 ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰ ਅਧਿਕਾਰਤ ਵੈੱਬਸਾਈਟ sbi.co.in ‘ਤੇ ਜਾ ਕੇ ਆਖਰੀ ਮਿਤੀ ਤੋਂ ਪਹਿਲਾਂ ਅਪਲਾਈ ਕਰ ਸਕਦੇ ਹੋ।
10 ਜਨਵਰੀ ਹੈ ਆਖਰੀ ਤਰੀਕ
ਇਸ ਅਹੁਦੇ ਲਈ ਅਰਜ਼ੀ ਦੀ ਪ੍ਰਕਿਰਿਆ ਕੱਲ੍ਹ ਯਾਨੀ 22 ਦਸੰਬਰ 2022 ਤੋਂ ਸ਼ੁਰੂ ਹੋ ਗਈ ਹੈ ਅਤੇ ਇਨ੍ਹਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 10 ਜਨਵਰੀ 2023 ਹੈ। ਐਸਬੀਆਈ ਦੇ ਸੇਵਾਮੁਕਤ ਅਧਿਕਾਰੀ/ਕਰਮਚਾਰੀ, ਐਸਬੀਆਈ ਦੇ ਸਾਬਕਾ ਐਸੋਸੀਏਟ ਬੈਂਕ ਕਰਮਚਾਰੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਕਿਸੇ ਵੀ ਹੋਰ ਜਾਣਕਾਰੀ ਲਈ, ਤੁਸੀਂ SBI ਦੀ ਅਧਿਕਾਰਤ ਵੈੱਬਸਾਈਟ sbi.co.in/careers ‘ਤੇ ਜਾ ਸਕਦੇ ਹੋ।
ਵਿੱਦਿਅਕ ਯੋਗਤਾ
ਇਨ੍ਹਾਂ ਅਸਾਮੀਆਂ ਲਈ ਸਿਰਫ਼ SBI ਦੇ ਸੇਵਾਮੁਕਤ ਅਧਿਕਾਰੀ ਹੀ ਅਪਲਾਈ ਕਰ ਸਕਦੇ ਹਨ, ਇਸ ਲਈ ਕੋਈ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ। ਉਮੀਦਵਾਰ ਕੋਲ ਇਸ ਖੇਤਰ ਦਾ ਤਜ਼ਰਬਾ ਅਤੇ ਸਬੰਧਤ ਖੇਤਰ ਵਿੱਚ ਕੰਮ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ। ਉਮਰ ਸੀਮਾ ਦੀ ਗੱਲ ਕਰੀਏ ਤਾਂ 60 ਸਾਲ ਦੀ ਉਮਰ ਵਿੱਚ ਬੈਂਕ ਤੋਂ ਸੇਵਾਮੁਕਤ ਹੋਏ ਕਰਮਚਾਰੀ ਅਪਲਾਈ ਕਰ ਸਕਦੇ ਹਨ।
ਕਿਵੇਂ ਹੋਵੇਗੀ ਸਲੈਕਸ਼ਨ
ਬਗੈਰ ਪ੍ਰੀਖਿਆ ਦੇ ਇਸ ਅਹੁਦੇ ਲਈ ਚੋਣ ਹੋਵੇਗੀ। ਉਮੀਦਵਾਰਾਂ ਨੂੰ ਪਹਿਲਾਂ ਸ਼ਾਰਟਲਿਸਟ ਕੀਤਾ ਜਾਵੇਗਾ। ਫਿਰ ਚੁਣੇ ਗਏ ਉਮੀਦਵਾਰਾਂ ਦੀ ਇੰਟਰਵਿਊ ਹੋਵੇਗੀ। ਇਹ 100 ਅੰਕਾਂ ਦਾ ਹੋਵੇਗਾ। ਇਸ ਦੇ ਪਾਸਿੰਗ ਮਾਰਕ ਬੈਂਕ ਦੁਆਰਾ ਤੈਅ ਕੀਤੇ ਜਾਣਗੇ।
ਕਿੰਨੀ ਹੋਵੇਗੀ ਤਨਖਾਹ
ਕਲੈਰੀਕਲ ਪੋਸਟ ਲਈ ਤਨਖਾਹ – 25,000 ਰੁਪਏ
JMGS – I ਲਈ ਤਨਖਾਹ 35,000 ਰੁਪਏ
MMGS – II ਅਤੇ MMGS – III ਲਈ ਤਨਖਾਹ 40,000 ਰੁਪਏ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h