Bank Holidays : ਕੁਝ ਦਿਨ ਬਾਅਦ ਸਾਲ ਦਾ ਅੰਤਿਮ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ। ਹਰ ਮਹੀਨੇ ਦੀ ਤਰ੍ਹਾਂ ਯਾਨੀ ਦਸੰਬਰ ਮਹੀਨੇ ਵਿੱਚ ਵੀ ਬੈਂਕਾਂ ‘ਚ ਕਈ ਦਿਨ ਛੁੱਟੀਆਂ ਹੋਣਗੀਆਂ। ਅਗਲੇ ਮਹੀਨੇ ਕੁਲ 13 ਦਿਨ ਬੈਂਕ ਬੰਦ ਰਹਿਣਗੇ । ਇਹਨਾਂ ‘ਚ ਕੁਝ ਛੁੱਟੀਆਂ ‘ਤੇ ਸਾਰੇ ਦੇਸ਼ ਵਿੱਚ ਬੈਂਕ ਬੰਦ ਹੋਣਗੇ , ਕੁਝ ਛੁੱਟੀਆਂ ਸਿਰਫ਼ ਕੁਝ ਰਾਜਾਂ ‘ਚ ਹੋਣਗੀਆਂ। ਜੇਕਰ ਤੁਸੀਂ ਬੈਂਕ ਦੇ ਨਾਲ ਜੁੜਿਆ ਕੋਈ ਕੰਮ ਅਗਲੇ ਮਹੀਨੇ ਨਿਪਟਾਉਣ ਦਾ ਵਿਚਾਰ ਕਰ ਰਹੇ ਹੋ ਤਾਂ ਅਗਲੇ ਮਹੀਨਿਆਂ ਦੀ ਛੁੱਟੀਆਂ ਦੀ ਪੂਰੀ ਸੂਚੀ ਜ਼ਰੂਰ ਚੈੱਕ ਕਰੋ।
ਰਾਜਾਂ ਦੇ ਤਿਉਹਾਰ ਦੇ ਆਧਾਰ ‘ਤੇ ਛੁੱਟੀਆਂ ਪਹਿਲਾਂ ਜਾਣ ਲਵੋ ਕਿ ਖੇਤਰੀ ਛੁੱਟੀ (ਰਾਜਾਂ ਦੇ ਹਾਲੀਡੇਜ਼) ਉਹ ਹੁੰਦੀ ਹੈ ਜੋ ਰਾਜਾਂ ਦੇ ਤਿਉਹਾਰ ਦੇ ਆਧਾਰ ‘ਤੇ ਲਾਗੂ ਹੁੰਦੀਆਂ ਹਨ। ਅਗਲਾ ਮਹਿਨਾ ਦਸੰਬਰ ਦਾ ਹੈ। ਬਹੁਤ ਸਾਰੇ ਲੋਕ ਦਸੰਬਰ ਵਿੱਚ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੀ ਸੋਚਦੇ ਹਨ। ਇਸੇ ਤਰ੍ਹਾਂ ਜੇਕਰ ਤੁਹਾਡਾ ਘੁੰਮਣ ਦਾ ਪਲਾਨ ਹੈ ਅਤੇ ਬੈਂਕ ਦੇ ਕੰਮ ਦਾ ਵੀ ਸਮੇਂ ‘ਤੇ ਨਿਪਟਾਰਾ ਚਾਹੁੰਦੇ ਹੋ ਤਾਂ ਤੁਹਾਨੂੰ ਛੁੱਟੀਆਂ ਦੀ ਲਿਸਟ ਜਾਨਣਾ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਹਰ ਦਿਨ ਫਰੀ ਨਹੀਂ ਹੁੰਦੇ ।
ਐਤਵਾਰ ਸਮੇਤ 13 ਛੁੱਟੀਆਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਤਿਉਹਾਰ ਦੇ ਮੌਕੇ ‘ਤੇ ਵੱਖ-ਵੱਖ ਛੁੱਟੀਆਂ ਹਨ । ਅਗਲੇ ਮਹੀਨੇ ਕੁਲ 13 ਦਿਨ ਬੈਂਕ ਬੰਦ ਰਹਿਣਗੇ , ਜਿਨ੍ਹਾਂ ‘ਚ ਚਾਰ ਐਤਵਾਰ ਵੀ ਸ਼ਾਮਲ ਹੋਣਗੇ। ਹੁਣ ਜਾਣਦੇ ਹਾਂ ਦਸੰਬਰ ਮਹੀਨੇ ਦੀਆਂ ਛੁੱਟੀਆਂ ਦੀ ਪੂਰੀ ਲਿਸਟ ।
ਇਹ ਹਨ ਸਾਰੀਆਂ ਛੁੱਟੀਆਂ
3 ਦਸੰਬਰ (ਸ਼ਨਿਵਾਰ) – ਸੇਂਟ ਜੇਵਿਅਰਸ ਫੈਸਟ – ਗੋਵਾ ਵਿੱਚ ਬੈਂਕ ਬੰਦ ਹੋਣਗੇ – 4 ਦਸੰਬਰ (ਰਵਿਵਾਰ) – ਪੂਰੇ ਦੇਸ਼ ਵਿੱਚ ਬੈਂਕ ਬੰਦ ਹੋਣਗੇ – 10 ਦਸੰਬਰ (ਸ਼ਨਿਵਾਰ) – ਦੂਜਾ ਸ਼ਨੀਵਾਰ – ਪੂਰੇ ਦੇਸ਼ ਵਿੱਚ ਬੈਂਕ ਬੰਦ ਹੋਣਗੇ – 11 ਦਸੰਬਰ (ਰਵਿਵਾਰ) – ਪੂਰੇ ਦੇਸ਼ ਵਿੱਚ ਬੈਂਕ ਬੰਦ ਹੋਣਗੇ – 12 ਦਸੰਬਰ (ਸੋਮਵਾਰ) – ਪਾ-ਤਗਨ ਨੇਂਗਮਿੰਜਾ ਸੰਗਮ – ਕੇਵਲ ਮੇਘਾਲਿਆ ਵਿੱਚ ਬੈਂਕ ਬੰਦ ਹੋਣਗੇ – 18 ਦਸੰਬਰ (ਰਵਿਵਾਰ) – ਸਾਰੇ ਦੇਸ਼ ਵਿੱਚ ਬੈਂਕ ਬੰਦ ਹੋਣਗੇ
ਇਹ ਹਨ ਬਾਕੀ ਛੁੱਟੀਆਂ – 19 ਦਸੰਬਰ (ਸੋਮਵਾਰ) – ਗੋਵਾ ਮੁਕਤੀ ਦਿਨ – ਸਿਰਫ਼ ਗੋਵਾ ਵਿੱਚ ਬੈਂਕ ਬੰਦ ਹੋਣਗੇ – 24 ਦਸੰਬਰ (ਸ਼ਨਿਵਾਰ) – ਕ੍ਰਿਸਮਸ ਦੇ ਨਾਲ-ਨਾਲ ਚੌਥਾ ਸ਼ਨੀਵਾਰ – ਦੇਸ਼ ਭਰ ਵਿੱਚ ਬੈਂਕ ਬੰਦ ਹੋਣਗੇ – 25 ਦਸੰਬਰ (ਰਵਿਵਾਰ) – ਦੇਸ਼ ਭਰ ਵਿੱਚ ਬੈਂਕ ਬੰਦ ਹੋਣਗੇ – 26 ਦਸੰਬਰ (ਸੋਮਵਾਰ) – ਕ੍ਰਿਸਮਸ, ਲਾਸੁੰਗ, ਨਮਸੰਗ – ਇਸ ਦਿਨ ਮਿਜੋਰਮ, ਸਿੱਕਮ ਅਤੇ ਮੇਘਾਲਿਆ ਵਿੱਚ ਬੈਂਕ ਬੰਦ ਹੋਣਗੇ – 29 ਦਸੰਬਰ (ਗੁਰੂਵਾਰ) – ਗੁਰੂ ਗੋਬਿੰਦ ਸਿੰਘ ਜੀ ਦਾ ਜਨਮ – ਇਸ ਦਿਨ ਚੰਡੀਗੜ ਵਿੱਚ ਬੈਂਕ ਬੰਦ ਹੋਣਗੇ।
ਖੇਤਰੀ ਛੁੱਟੀਆਂ ਉੱਪਰ ਜੋ ਅਸੀ ਅਗਲੇ ਮਹੀਨੇ ਦੀਆ ਛੁੱਟੀਆਂ ਦੱਸਿਆ ਹਨ ਉਹਨਾਂ ਵਿਚ ਕੁਝ ਖੇਤਰੀ ਛੁੱਟੀਆਂ ਵੀ ਸ਼ਾਮਿਲ ਹਨ। ਦੱਸੀਏ ਕਿ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਨੂੰ ਆਰਬੀਆਈ ਜਾਰੀ ਕਰਦੀ ਹੈ। ਹਾਲਾਂਕਿ ਛੁੱਟੀ ਵਾਲੇ ਦਿਨ ਬੈਂਕਾਂ ਦਾ ਕੰਮ ਆਨਲਾਈਨ ਚਲਦਾ ਰਹੇਗਾ । ਤੁਸੀਂ ਇੰਟਰਨੈੱਟ ਬੈਂਕਿੰਗ ਅਤੇ ਯੂ.ਪੀ.ਆਈ. ਦੇ ਜ਼ਰੀਏ ਆਸਾਨੀ ਨਾਲ ਬੈਂਕਿੰਗ ਅਤੇ ਲੈਣ -ਦੇਣ ਕਰ ਸਕਦੇ ਹੋ। ਵੈਸੇ ਕੁਝ ਛੁੱਟੀਆਂ ਰਾਸ਼ਟਰੀ ਹਨ । ਇਹ ਸਾਰੀਆਂ ਬੈਂਕਾਂ ਲਈ ਜ਼ਰੂਰੀ ਹੁੰਦੀਆਂ ਹਨ। ਕਈ ਰਾਜਾਂ ਦੇ ਪੱਧਰ ਤੇ ਛੁੱਟੀ ਹੁੰਦੀ ਹੈ । ਇਹ ਛੁੱਟੀ ਰਾਜਾਂ ਦੇ ਤਿਉਹਾਰ ਉੱਤੇ ਨਿਰਭਰ ਹਨ। ਰਾਸ਼ਟਰੀ ਪੱਧਰ ‘ਤੇ ਗੱਲ ਕਰੋ ਤਾਂ ਦਸੰਬਰ 3, 4, 10, 11, 18, 24 ਅਤੇ 25 ਨੂੰ ਸਾਰੇ ਦੇਸ਼ ਭਰ ਦੀਆਂ ਬੈਂਕਾਂ ਬੰਦ ਹਨ।