ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਜਨਮੇ ਛੋਟੇ ਸਿੱਧੂ ਕਰਕੇ ਮਾਨਸਾ ਦੇ ਕਲਾਕਾਰ ਪਾਲ ਸਿੰਘ ਸਮਾਓਂ ਵੱਲੋਂ ਧਾਰਮਿਕ ਸਮਾਗਮ ਵਾਹਿਗੁਰੂ ਦਾ ਸ਼ੁਕਰਾਨਾ ਅਤੇ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਵਿੱਚ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਫਾਰਚੂਨਰ 0008 ਦਾ ਕੇਕ ਕੱਟਿਆ ਗਿਆ। ਇਸ ਦੇ ਨਾਲ ਹੀ ਕਰੀਬ 2 ਸਾਲ ਬਾਅਦ ਪਾਲ ਸਿੰਘ ਸਮਾਉਂ ਨੇ ਪੈਰਾਂ ਵਿੱਚ ਜੁੱਤੀ ਪਾਈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਖੁਦ ਉਨ੍ਹਾਂ ਨੂੰ ਜੁੱਤੀ ਪਹਿਨਾਈ। ਇਹ ਪਲ ਬਹੁਤ ਭਾਵੁਕ ਸਨ।
ਪਿਛਲੇ ਸਾਲ 11 ਜੂਨ ਨੂੰ ਪ੍ਰਣ ਲਿਆ ਸੀ
ਪੰਜਾਬੀ ਕਲਚਰ ਕੋਚ ਪਾਲ ਸਿੰਘ ਸਮਾਓ (Pal Singh Samao Juti) ਨੇ ਪਿਛਲੇ ਸਾਲ 11 ਜੂਨ ਨੂੰ ਪ੍ਰਣ ਲਿਆ ਸੀ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਪਰਿਵਾਰ ਦੀਆਂ ਖੁਸ਼ੀਆਂ ਵਾਪਸ ਨਹੀਂ ਆ ਜਾਂਦੀਆਂ, ਉਦੋਂ ਤੱਕ ਉਹ ਆਪਣੇ ਪੈਰਾਂ ‘ਤੇ ਜੁੱਤੀ ਨਹੀਂ ਪਾਉਣਗੇ। ਪਾਲ ਸਿੰਘ ਨੇ ਅੱਜ ਇਸ ਮਤੇ ਨੂੰ ਪੂਰਾ ਹੁੰਦਾ ਦੇਖਿਆ। ਪਿੰਡ ਸਮਾਓਂ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਪਾਲ ਸਿੰਘ ਦੇ ਪੈਰਾਂ ‘ਚ ਜੁੱਤੀ ਰੱਖੀ। ਇਸ ਤੋਂ ਪਹਿਲਾਂ ਸਿੱਧੂ ਮੂਸੇ ਵਾਲਾ ਦੇ ਪਿਤਾ ਜੀ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਫੌਜੀ ਬੈਂਡ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਸ਼੍ਰੀ ਅਖੰਡ ਸਹਿਬ ਦੇ ਭੋਗ ਪਾਉਣ ਉਪਰੰਤ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਵੱਲੋਂ ਉਨ੍ਹਾਂ ਅਤੇ ਸਿੱਧੂ ਦੇ ਅੰਗ ਰੱਖਿਅਕ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ। ਇਸ ਸਬੰਧੀ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 11 ਜੂਨ ਨੂੰ ਇੱਥੋਂ ਇਹ ਪ੍ਰਣ ਲਿਆ ਸੀ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਪਰਿਵਾਰ ‘ਚ ਖੁਸ਼ੀਆਂ ਵਾਪਸ ਨਹੀਂ ਆਉਂਦੀਆਂ, ਉਦੋਂ ਤੱਕ ਉਹ ਅਹੁਦਾ ਨਹੀਂ ਛੱਡਣਗੇ।