Shooting in Mexico: ਮੈਕਸੀਕੋ ਦੇ ਗੁਆਨਾਜੁਆਤੋ ਸੂਬੇ ‘ਚ ਗੋਲੀਬਾਰੀ ‘ਚ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋਏ। ਜਾਣਕਾਰੀ ਮੁਤਾਬਕ ਰਾਤ ਕਰੀਬ ਨੌਂ ਵਜੇ ਕੁਝ ਹਥਿਆਰਬੰਦ ਵਿਅਕਤੀ ਬਾਰ ‘ਚ ਪੁੱਜੇ ਅਤੇ ਗੋਲੀਆਂ ਚਲਾ ਦਿੱਤੀਆਂ। ਅਧਿਕਾਰੀਆਂ ਨੇ ਇੱਕ ਬਿਆਨ ‘ਚ ਕਿਹਾ ਕਿ ਬੁੱਧਵਾਰ ਨੂੰ ਸੇਲਾਯਾ ਦੇ ਬਾਹਰ ਅਪਾਸੀਓ ਏਲ ਆਲਟੋ ਸ਼ਹਿਰ ਵਿਚ ਲੋਕਾਂ ‘ਤੇ ਗੋਲੀਬਾਰੀ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ‘ਚ ਪੰਜ ਮਰਦ ਅਤੇ ਚਾਰ ਔਰਤਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਔਰਤਾਂ ਜ਼ਖ਼ਮੀ ਹੋਈਆਂ। ਜ਼ਖਮੀ ਔਰਤਾਂ ਦੀ ਹਾਲਤ ਸਥਿਰ ਹੈ। ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ, ਗੁਆਨਾਜੁਆਤੋ ‘ਚ ਪਿਛਲੇ ਮਹੀਨਿਆਂ ਵਿੱਚ ਘੱਟੋ ਘੱਟ ਗੋਲੀਬਾਰੀ ਦੀ ਇਹ ਤੀਜੀ ਘਟਨਾ ਹੈ, ਜਿੱਥੇ ਇੱਕ ਸਥਾਨਕ ਗਰੋਹ ਜੈਲਿਸਕੋ ਕਾਰਟੇਲ ਨਾਲ ਲੜਾਈ ਕਰ ਰਿਹਾ ਹੈ। ਇਨ੍ਹਾਂ ਸਾਰੇ ਹਮਲਿਆਂ ਵਿਚ ਆਮ ਗੱਲ ਇਹ ਹੈ ਕਿ ਹਮਲਾਵਰਾਂ ਨੇ ਬਾਰ ਵਿਚ ਵੇਟਰੈਸ ਸਮੇਤ ਸਾਰਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : US VISA: ਭਾਰਤੀਆਂ ਨੂੰ ਆਸਾਨੀ ਨਾਲ ਮਿਲੇਗਾ ਅਮਰੀਕਾ ਦਾ ਵੀਜ਼ਾ, ਨਹੀਂ ਦੇਣਾ ਪਵੇਗਾ ਇੰਟਰਵਿਊ!
ਅਪਾਸੀਓ ਏਲ ਆਲਟੋ ਕਸਬੇ ਵਿੱਚ ਬੁੱਧਵਾਰ ਰਾਤ ਨੂੰ ਹੋਏ ਹਮਲੇ ਵਿੱਚ, ਹਮਲਾਵਰਾਂ ਨੇ ਬਾਰ ਦੇ ਖੂਨ ਨਾਲ ਲਿਬੜੇ ਫਰਸ਼ ‘ਤੇ ਹੱਥ-ਲਿਖਤ ਪੋਸਟਰ ਛੱਡੇ ਸੀ। ਸੰਦੇਸ਼ਾਂ ‘ਤੇ ਸਾਂਤਾ ਰੋਜ਼ਾ ਡੀ ਲੀਮਾ ਗੈਂਗ ਵਲੋਂ ਦਸਤਖਤ ਕੀਤੇ ਗਏ ਸੀ, ਜਿਸਦਾ ਨੇਤਾ ‘ਮੈਰੋ’ ਜਾਂ ਸਲੇਜਹੈਮਰ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਸਮੇਂ ਜੇਲ੍ਹ ਵਿੱਚ ਹੈ। ਸੁਨੇਹੇ ਬਾਰ ਦੇ ਮਾਲਕਾਂ ‘ਤੇ ਵਿਰੋਧੀ ਜੈਲਿਸਕੋ ਕਾਰਟੈਲ ਦਾ ਸਮਰਥਨ ਕਰਨ ਦਾ ਦੋਸ਼ ਲਗਾਉਂਦੇ ਹੋਏ ਦਿਖਾਈ ਦਿੱਤੇ।’
A shooting left 9 dead & 2 wounded at a bar in the central Mexican state of Guanajuato, which has increasingly suffered from cartel violence, reports Reuters citing local authorities
— ANI (@ANI) November 11, 2022
ਪਿਛਲੇ ਮਹੀਨੇ ਗੋਲੀਬਾਰੀ ਵਿੱਚ ਹੋਈ ਸੀ 12 ਲੋਕਾਂ ਦੀ ਮੌਤ
ਸਥਾਨਕ ਅਧਿਕਾਰੀਆਂ ਮੁਤਾਬਕ ਘਟਨਾ ਵਾਲੀ ਥਾਂ ‘ਤੇ ਦੋ ਪੋਸਟਰ ਵੀ ਮਿਲੇ ਜੋ ਇੱਕ ਅਪਰਾਧੀ ਸਮੂਹ ਵੱਲ ਇਸ਼ਾਰਾ ਕਰਦੇ ਹਨ। ਦੱਸ ਦੇਈਏ ਕਿ ਗੁਆਨਾਜੁਆਤੋ ਇੱਕ ਉਦਯੋਗਿਕ ਕੇਂਦਰ ਹੈ। ਇੱਥੇ ਪਿਛਲੇ ਮਹੀਨੇ ਇਰਾਪੁਆਟੋ ਸ਼ਹਿਰ ਦੇ ਇੱਕ ਬਾਰ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ। ਸਤੰਬਰ ਵਿੱਚ, ਨੇੜੇ ਗੋਲੀਬਾਰੀ ਵਿੱਚ 10 ਲੋਕ ਮਾਰੇ ਗਏ ਸਨ।
ਦੱਸ ਦਈਏ ਕਿ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਜਦੋਂ 2018 ‘ਚ ਅਹੁਦਾ ਸੰਭਾਲਿਆ ਸੀ ਤਾਂ ਹਿੰਸਾ ‘ਤੇ ਰੋਕ ਲਗਾਉਣ ਦੀ ਗੱਲ ਕੀਤੀ ਸੀ। ਇਸ ਤੋਂ ਬਾਅਦ 2022 ਵਿੱਚ ਹੱਤਿਆਵਾਂ ਵਿੱਚ ਮਾਮੂਲੀ ਕਮੀ ਆਈ ਹੈ।
ਇਹ ਵੀ ਪੜ੍ਹੋ : Dera Premi Murder: ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਪੰਜਾਬ ‘ਚ ਦਹਿਸ਼ਤ ਦਾ ਮਾਹੌਲ਼, ਗੁਰਮੀਤ ਰਾਮ ਰਹੀਮ ਦੀ ਪੈਰੋਲ ‘ਤੇ ਪੈ ਸਕਦਾ ਅਸਰ!
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h