ਬਟਾਲਾ: ਬਟਾਲਾ ਦੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਹਾਲ ਖਜੂਰੀ ਗੇਟ ਰੋਡ ‘ਤੇ ਸਥਿਤ ਦਰਜਨ ਦੇ ਕਰੀਬ ਦੁਕਾਨਾਂ ‘ਤੇ ਇਕ ਵਿਅਕਤੀ ਵੱਲੋਂ ਕਬਜ਼ਾ ਕਰਨ ਦਾ ਦੁਕਾਨਦਾਰਾਂ ਨੇ ਕਥਿਤ ਦੋਸ਼ ਲਗਾਇਆ ਹੈ। ਕੁਝ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਪਬਲਿਕ ਚੌਕ ‘ਚ ਧਰਨਾ ਲਗਾ ਕੇ ਭਾਰੀ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਆਪਣੇ ਆਪ ਨੂੰ ਵਕਫ਼ ਬੋਰਡ ਤੇ ਲੀਜ਼ ‘ਤੇ ਲਈ ਜਗ੍ਹਾ ਦਾ ਮਾਲਕ ਦੱਸਦਿਆਂ ਹੋਇਆ ਉਕਤ ਵਿਅਕਤੀ ਨੇ ਕਬਜ਼ੇ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀ ਦਾ ਵੀ ਸਹਾਰਾ ਲਿਆ। ਨਿਹੰਗ ਸਿੰਘਾਂ ਨੇ ਉਕਤ ਦੁਕਾਨਾਂ ਦੇ ਸਾਹਮਣੇ ਟੈਂਟ ਲਗਾ ਲਏ ਗਏ।
ਐੱਸਪੀ ਡੀ ਗੁਰਪ੍ਰੀਤ ਸਿੰਘ ਤੇ ਪੁਲਿਸ ਦੇ ਹੋਰ ਆਲ੍ਹਾ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਭਾਰੀ ਫੋਰਸ ਨਾਲ ਉਨ੍ਹਾਂ ਦੁਕਾਨਦਾਰਾਂ ਤੇ ਆਪਣਿਆਂ ਨੂੰ ਮਾਲਕ ਦੱਸਦੇ ਵਿਅਕਤੀ ਨਾਲ ਗੱਲਬਾਤ ਕੀਤੀ ਤੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਬਟਾਲਾ ਪੁਲਿਸ ਨੇ ਵਿਚ ਵਿਚਾਲੇ ਪੈ ਕੀਤਾ ਮਾਹੌਲ ਸ਼ਾਂਤ ਕਰਵਾ ਨਿਹੰਗ ਸਿੰਘ ਹਟਾਏ ਗਈ ਅਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਜੋ ਦੁਕਾਨਦਾਰ ਸ਼ਕਾਇਤ ਦੇਣਗੇ ਉਨ੍ਹਾਂ ਦੀ ਸ਼ਿਕਾਇਤ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਕਾਫੀ ਲੰਬੇ ਸਮੇਂ ਦੀ ਜਦੋ ਜਹਿਦ ਤੋਂ ਬਾਅਦ ਪੁਲਿਸ ਪਾਰਟੀ ਦੋਵਾਂ ਧਿਰਾਂ ਨੂੰ ਰਸਤੇ ਖੌਲਣ ਅਤੇ ਧਰਨਾ ਬੰਦ ਕਰਨ ਵਿਚ ਮਨਾ ਪਾਈ ਅਤੇ ਨਿਹੰਗ ਜਥੇਬੰਦੀਆਂ ਅਤੇ ਦੁਕਨਾਦਾਰਾਂ ਨੂੰ ਬੈਠ ਕੇ ਮਸਲਾ ਹੱਲ ਕਰਵਾਉਣ ਲਈ ਥਾਣੇ ਲੈਕੇ ਗਈ। ਇਸ ਮੌਕੇ ਕਿਰਾਏਦਾਰ ਦੁਕਨਾਦਾਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨਾਲ ਸਰਾਸਰ ਧੱਕਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੁਰਾਣੇ ਦੁਕਾਨ ਮਾਲਿਕਾਂ ਨੂੰ ਕਿਰਾਇਆ ਦੇਣ ਲਈ ਤਿਆਰ ਹਾਂ ਜੇਕਰ ਮੌਜ਼ੂਦਾ ਮਲਿਕ ਨੇ ਸਾਡੇ ਕੋਲੋਂ ਕਿਰਾਇਆ ਲੈਣਾ ਹੈ ਤਾਂ ਕਾਨੂੰਨ ਮੁਤਾਬਕ ਕਿਰਾਇਆ ਲਵੇ।
ਉੱਥੇ ਹੀ ਦੁਕਨਾਦਾਰਾਂ ਨੇ ਮਜ਼ੂਦਾ ਮਾਲਿਕ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਦੁਕਾਨਾਂ ਦੇ ਤਾਲੇ ਜ਼ਬਰੀ ਤੋੜ ਕੇ ਨਵੇਂ ਤਾਲੇ ਮਾਰ ਦਿੱਤੇ ਗਏ ਹਨ ਜੋ ਸਰਾਸਰ ਗਲਤ ਹੈ ਇਸਨੂੰ ਲੈਕੇ ਕਨੂੰਨੀ ਕਾਰਵਾਈ ਕੀਤੀ ਜਾਵੇ। ਉਧਰ ਇਸ ਮਾਮਲੇ ‘ਤੇ ਜਦੋਂ ਨਿਹੰਗ ਸਿੰਘਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕੈਮਰਾ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਇਸ ਬਾਰੇ ਐਸਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁਕਨਾਦਾਰਾਂ ਅਤੇ ਮਜ਼ੂਦਾ ਦੁਕਾਨ ਮਾਲਿਕ ਵਿਚਕਾਰ ਦੁਕਾਨਾਂ ਨੂੰ ਲੈਕੇ ਵਿਵਾਦ ਸੀ ਜਿਸ ਨੂੰ ਲੈਕੇ ਦੁਕਾਨ ਮਾਲਿਕ ਨੇ ਦੁਕਾਨਾਂ ਦੇ ਅਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾ ਦਿੱਤਾ। ਇਸ ਤੋਂ ਨਾਰਾਜ਼ ਦੁਕਨਾਦਾਰਾਂ ਨੇ ਵੀ ਚੌਂਕ ਜਾਮ ਕਰਦੇ ਹੋਏ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਐਸਪੀ ਨੇ ਅੱਗੇ ਕਿਹਾ ਕਿ ਦੁਕਾਨਾਂ ਅੱਗੇ ਟੈਂਟ ਲਗਾ ਕੇ ਨਿਹੰਗ ਸਿੰਘਾਂ ਨੂੰ ਬਿਠਾਉਣਾ ਸਰਾਸਰ ਗਲਤ ਹੈ ਅਤੇ ਦੁਕਨਾਦਾਰਾਂ ਦੀ ਸ਼ਿਕਾਇਤ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।