ਬਟਾਲਾ: ਪੰਜਾਬ ‘ਚ ਨਸ਼ਾ ਵੇਚਣ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ। ਇਸ ਕਰਕੇ ਆਮ ਲੋਕਾਂ ‘ਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਕਈ ਥਾਂਵਾਂ ‘ਤੇ ਲੋਕ ਨਸ਼ਾ ਵੇਚਣ ਅਤੇ ਲੁੱਟ ਖੋਹ ਕਰਨ ਵਾਲਿਆਂ ਖਿਲਾਫ ਆਪ ਹੀ ਸਖ਼ਤ ਕਦਮ ਚੁੱਕ ਕੇ ਸੁਰਖਿਆ ਦੇ ਪ੍ਰਬੰਧ ਕਰ ਰਹੇ ਹਨ।
ਹੁਣ ਅਜਿਹਾ ਹੀ ਮਾਮਲਾ ਬਟਾਲਾ ਦੇ ਨਜ਼ਦੀਕੀ ਪਿੰਡ ਬਿਸ਼ਨਿਵਾਲ ਵਿਖੇ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇੱਕ-ਮੱਤ ਹੋ ਕੇ ਸਰਬਸਹਿਮਤੀ ਨਾਲ ਮਤਾ ਪਾਸ ਕੀਤਾ ਗਿਆ। ਪਾਸ ਕੀਤੇ ਮੱਤੇ ਮੁਤਾਬਕ ਪਿੰਡ ‘ਚ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆ ਨੂੰ ਕਾਬੂ ਕਰ ਹੁਣ ਪਹਿਲਾਂ ਪਿੰਡ ‘ਚ ਨਜੀਠਿਆ ਜਾਵੇਗਾ ਅਤੇ ਫਿਰ ਪੁਲਿਸ ਹਵਾਲੇ ਕੀਤਾ ਜਾਵੇਗਾ |
ਪਿੰਡ ‘ਚ ਨਸ਼ੇ ਕਾਰਨ ਹੋ ਰਹੀਆਂ ਵਾਰਦਾਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ। ਇਸ ਬਾਰੇ ਪਿੰਡ ਵਸਿਆ ਨੇ ਦੱਸਿਆ ਕਿ ਪਿੰਡ ‘ਚ ਨਸ਼ਾ ਪਿਛਲੇ ਪੰਜ-ਛੇ ਸਾਲਾਂ ਤੋਂ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਵੇਚਿਆ ਜਾਂਦਾ ਸੀ, ਜਿਸ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਵੀ ਦਿੱਤੀਆਂ। ਪੁਲਿਸ ਨੇ ਕੇਸ ਵੀ ਦਰਜ ਕੀਤੇ ਪਰ ਕਾਬੂ ਕਿਸੇ ਨੂੰ ਨਹੀਂ ਕੀਤਾ ਅਤੇ ਹੁਣ ਤਾਂ ਇਨ੍ਹਾਂ ਨਸ਼ਾ ਵੇਚਣ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਹੌਸਲੇ ਐਨੇ ਵੱਧ ਗਏ ਕਿ ਉਨ੍ਹਾਂ ਵਲੋਂ ਸ਼ਰੇਆਮ ਪਿੰਡ ਦੇ ਰਾਹ ਜਾਂਦੇ ਕਿਸੇ ਨੂੰ ਵੀ ਲੁੱਟ ਲਿਆ ਜਾਂਦਾ ਹੈ। ਹੋਰ ਤਾਂ ਹੋਰ ਘਰਾਂ ਅੰਦਰ ਵੜ ਕੇ ਹਮਲਾ ਕਰਕੇ ਵੀ ਲੁੱਟ ਖੋਹ ਕੀਤੀ ਜਾਂਦੀ ਹੈ।
ਇਨ੍ਹਾਂ ਘਟਨਾਵਾਂ ਚੋਂ ਤਾਜ਼ਾ ਘਟਨਾ ਇੱਕ ਦੁਕਾਨਦਾਰ ਨਾਲ ਹੋਈ। ਇਹ ਵਾਰਦਾਤ 25 ਜਨਵਰੀ ਦੀ ਸ਼ਾਮ ਨੂੰ ਕੀਤੀ ਗਈ ਅਤੇ ਉਸ ਘਟਨਾ ਦੀ ਸੀਸੀਟੀਵੀ ਸਾਹਮਣੇ ਆਈ। ਹੁਣ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੇਕਰ ਅੱਜ ਤੋਂ ਬਾਅਦ ਪਿੰਡ ਦੀ ਹਦੂਦ ਅੰਦਰ ਜਾਂ ਫਿਰ ਪਿੰਡ ਦੇ ਆਸ ਪਾਸ ਕੋਈ ਵੀ ਨਸ਼ਾ ਵੇਚਦਾ ਜਾਂ ਫਿਰ ਲੁੱਟ ਖੋ ਕਰਦਾ ਕਾਬੂ ਆ ਗਿਆ ਤਾਂ ਉਹ ਆਪਣੀ ਜਾਨ ਮਾਲ ਦਾ ਖੁਦ ਜਿੰਮੇਦਾਰ ਹੋਵਗਾ।
ਪਿੰਡ ਵਾਲੇ ਪਹਿਲਾਂ ਉਸਨੂੰ ਖੁਦ ਸੋਧਾ ਲਗਾਉਣਗੇ ਅਤੇ ਬਾਅਦ ‘ਚ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਤੇ ਦੀ ਕਾਪੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h