ਗੁਰਦਾਸਪੁਰ ਵਿਖੇ ਪੈਨ ਪੇਸਫ਼ੀਕ ਮਾਸਟਰਜ਼ ਗੇਮਸ 2022 ਦਾ ਅਯੁਜਨ ਹੋਇਆ ,ਤਾਂ ਇਹਨਾਂ ਖੇਡਾਂ ‘ਚ ਪੰਜਾਬ ਪੁਲਿਸ ਵਲੋਂ ਵੀ ਦੇਸ਼ ਦੀ ਨੁਮੰਦਗੀ ਕੀਤੀ ਗਈ। ਜਿਸ ਦੇ ਚਲਦੇ ਖੇਡਾਂ ‘ਚ ਭਾਰਤ ਵਲੋਂ ਗਏ ਬਟਾਲਾ ‘ਚ ਆਬਕਾਰੀ ਪੁਲਿਸ ‘ਚ ਤੈਨਾਤ ASE ਜਸਪਿੰਦਰ ਸਿੰਘ ਅਤੇ ਮਾਹਿਲਾ ਹੈਡ ਕਾਂਸਟੇਬਲ ਸਰਬਜੀਤ ਕੌਰ ਨੇ ਵੱਖ-ਵੱਖ ਖੇਡਾਂ ‘ਚ ਆਪਣਾ ਚੰਗਾ ਪ੍ਰਦਰਸ਼ਨ ਕੀਤਾ ,ਪੰਜਾਬ ਪੁਲਿਸ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ। ਉਥੇ ਹੀ ਅੱਜ ਜਦ ਇਹ ਦੋਵੇ ਪੰਜਾਬ ਪੁਲਿਸ ਮੁਲਾਜਿਮ ਬਟਾਲਾ ਆਪਣੇ ਆਬਕਾਰੀ ਦਫਤਰ ਪਹੁਚੇ। ਤਾਂ ਉਹਨਾਂ ਦੇ ਸਟਾਫ ਦੇ ਸਾਥੀਆਂ ਵਲੋਂ ਪੂਰੀ ਗਰਮਜੋਸ਼ੀ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਉਥੇ ਹੀ ASE ਜਸਪਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 100 ਮੀਟਰ ਹਾਰਡਲ ‘ਚ ਸੋਨੇ ਦਾ ਤਗਮਾ ਜਿਤਿਆ ਅਤੇ ਪਹਿਲਾ ਵੀ ਉਹ ਵਰਲਡ ਪੁਲਿਸ ਗੇਮਸ ‘ਚ ਇਸੇ ਤਰ੍ਹਾਂ ਤਗਮੇ ਜਿੱਤੇ।
ਉਥੇ ਹੀ ਉਹਨਾਂ ਕਿਹਾ ਕਿ ਉਹ ਆਬਕਾਰੀ ਵਿਭਾਗ ‘ਚ ਡਿਊਟੀ ਕਰ ਰਹੇ ਹਨ ਅਤੇ ਇਸ ਡਿਊਟੀ ਦੇ ਨਾਲ ਹੀ ਉਹ ਰੋਜਾਨਾ ਸਵੇਰੇ ਸ਼ਾਮ ਲਗਾਤਾਰ ਆਪਣੀ ਖੇਡਾਂ ਨਾਲ ਜੁੜੇ ਰਹੇ।ਇਹੀ ਕਾਰਨ ਹੈ ਕਿ ਅੱਜ ਉਹਨਾਂ ਨੇ ਇਹ ਮੈਡਲ ਜਿਤਿਆ | ਉਥੇ ਹੀ ਹੈੱਡ ਕਾਂਸਟੇਬਲ ਸਰਬਜੀਤ ਕੌਰ ਨੇ ਦੱਸਿਆ ਕਿ ਭਾਵੇਂ ਉਹਨਾਂ ਨੇ ਨੌਕਰੀ ਦੇ ਚਲਦੇ ਆਪਣੀ ਗੇਮ ਛੱਡ ਦਿਤੀ ਗਈ ਸੀ ,ਪਰ ਫਿਰ ਵੀ ਉਹਨਾਂ ਨੇ ਗੋਲਾ ਸੁੱਟਣ ‘ਚ ਪਹਿਲਾ ਸਥਾਨ ਹਾਸਿਲ ਕਰ ਗੋਲਡ ਮੈਡਲ ਜਿੱਤਿਆ।
ਪਰ ਉਹਨਾਂ ਦੇ ਸੀਨੀਅਰ ਅਤੇ ਕੋਚ ਬਣ ASE ਜਸਪਿੰਦਰ ਸਿੰਘ ਨੇ ਉਹਨਾਂ ਨੂੰ ਦੋਬਾਰਾ ਗੇਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਸੇ ਦੇ ਨਤੀਜਾ ਹੈ ਕਿ ਅੱਜ ਉਹਨਾਂ ਨੇ ਇਹ ਜਿੱਤ ਹਾਸਿਲ ਕੀਤੀ। ਉਥੇ ਹੀ ਇਹਨਾਂ ਦੋਵੇ ਪੁਲਿਸ ਅਧਿਕਾਰੀਆਂ ਨੇ ਨੌਜਵਾਨਾਂ ਅਤੇ ਵਿਸ਼ੇਸ ਕਰ ਉਹਨਾਂ ਮਾਤਾ ਪਿਤਾ ਨੂੰ ਅਪੀਲ ਕੀਤੀ। ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਗ੍ਰਾਉੰਡ ਨਾਲ ਜੋੜਨ ਤਾਂ ਜੋ ਉਹ ਅੱਜ ਵੱਗ ਰਹੇ ਇਹ ਨਸ਼ੇ ਦੇ ਦਰੀਏ ਤੋਂ ਬੱਚ ਸਕਣ ਅਤੇ ਆਪਣਾ ਇਕ ਚੰਗਾ ਮੁਕਾਮ ਹਾਸਿਲ ਕਰਨ। ਉਹਨਾਂ ਕਿਹਾ ਕਿ ਉਹ ਧੰਨਵਾਦੀ ਹਨ ਕਿ ਉਹਨਾਂ ਦੇ ਵਿਭਾਗ ਵਲੋਂ ਇਹ ਸਵਾਗਤ ਕੀਤਾ ਗਿਆ। ਉਥੇ ਹੀ ਸਮਾਜ ਸੇਵੀ ਸੰਸਥਾ ਵਲੋਂ ਵੀ ਇਹਨਾਂ ਦੋਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h