Sirhind Canal: ਚੰਡੀਗੜ੍ਹ: ਸਰਹੰਦ ਕਨਾਲ ਵਿੱਚੋਂ ਨਿਕਲਦੀ ਬਠਿੰਡਾ ਬਰਾਂਚ (Bathinda branch) 17 ਨਵੰਬਰ, 2022 ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਰਕਾਰ (Punjab government) ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕਨਾਲ ਅਤੇ ਡਰੇਨਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਬਰਾਂਚ ਜੋ ਕਿ ਸਰਹੰਦ ਨਹਿਰ ਦੀ ਟੇਲ ਤੋਂ ਨਿਕਲਦੀ ਕੰਬਾਇਡ ਬਰਾਂਚ ਦੀ ਟੇਲ ਬੁਰਜੀ 10751 ਤੋਂ ਨਿਕਲਦੀ ਹੈ, ਦੀ ਅੰਦਰੂਨੀ ਸਫ਼ਾਈ ਦੇ ਕੰਮ ਨੂੰ ਪੂਰਾ ਕਰਨ ਲਈ 30-10-2022 ਤੋਂ 17-11-2022 (ਦੋਵੇਂ ਦਿਨ ਸ਼ਾਮਲ) ਤੱਕ 19 ਦਿਨ ਲਈ ਬੰਦ ਰਹੇਗੀ।
ਇਸ ਦੇ ਨਾਲ ਹੀ ਸਰਹੰਦ ਕਨਾਲ ਵਿੱਚੋਂ ਨਿਕਲਦੀ ਸਿੱਧਵਾਂ ਬਰਾਂਚ 21 ਨਵੰਬਰ, 2022 ਤੱਕ ਬੰਦ ਰਹੇਗੀ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ। ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕਨਾਲ ਅਤੇ ਡਰੇਨਜ਼ ਐਕਟ, 1873 (ਐਕਟ 8 ਆਫ਼ 1873) ਦੇ ਅਧੀਨ ਜਾਰੀ ਰੂਲਾਂ ਦੇ ਰੂਲ 63 ਅਧੀਨ ਮੌਸਮ ਅਤੇ ਫ਼ਸਲਾਂ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਸਿੱਧਵਾਂ ਬਰਾਂਚ ਜੋ ਕਿ ਸਰਹੰਦ ਨਹਿਰ ਵਿੱਚੋਂ ਨਿਕਲਦੀ ਹੈ, ਉੱਤੇ ਪੁੱਲ ਦੀ ਉਸਾਰੀ ਦੇ ਕੰਮ ਨੂੰ ਕਰਵਾਉਣ ਲਈ 30-10-2022 ਤੋਂ 21-11-2022 (ਦੋਵੇਂ ਦਿਨ ਸ਼ਾਮਲ) ਤੱਕ 23 ਦਿਨ ਲਈ ਬੰਦ ਰਹੇਗੀ।
ਇਹ ਵੀ ਪੜ੍ਹੋ: ਹੁਣ Big B Amitabh Bachchan ਦੀ ਸੁਰੱਖਿਆ ‘ਚ ਵਾਧਾ, ਮਿਲੀ X ਕੈਟਾਗਿਰੀ ਸਿਕਿਉਰਟੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h