ਸ਼ੁੱਭਦੀਪ ਦੇ ਪਿਤਾ ਵੀ ਏਅਰਫੋਰਸ ਤੋਂ ਰਿਟਾਇਡ ਅਫ਼ਸਰ ਹਨ। ਸ਼ੁੱਭਦੀਪ ਨੇ ਪਿਤਾ ਤੋਂ ਹੀ ਪ੍ਰੇਰਿਤ ਹੋ ਕੇ ਹੀ ਫਲਾਇੰਗ ਅਫ਼ਸਰ ਬਣਨ ਦਾ ਸੁਪਨਾ ਦੇਖਿਆ ਸੀ ,ਮਿਹਨਤ ਅਤੇ ਸਮਰਪਣ ਕਰਕੇ ਹੀ ਸ਼ੁੱਭਦੀਪ ਨੇ ਆਪਣਾ ਸੁਪਨਾ ਪੂਰਾ ਕਰਕੇ ਏਅਰ ਫੋਰਸ ਵਿਚ ਪਾਇਲਟ ਬਣਨ ਦਾ ਮੁਕਾਮ ਹਾਸਲ ਕੀਤਾ ਹੈ।
ਇਸ ਮੌਕੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਸ ਦੇ ਪਿਤਾ ਨੇ ਕਿਹਾ ਕਿ ਆਪਣੇ ਮੁੰਡੇ ਨੂੰ ਪਾਇਲਟ ਬਣਨ ਦਾ ਰਾਹ ਦਿਖਾਇਆ ਸੀ ਪਰ ਉਸ ਨੂੰ ਕਦੀ ਵੀ ਜ਼ੋਰ ਨਹੀਂ ਪਾਇਆ ਕਿ ਉਹ ਇਸ ਕਿੱਤੇ ‘ਚ ਹੀ ਜਾਵੇ। ਇਸ ਲਈ ਬਚਪਨ ਤੋਂ ਹੀ ਉਸ ਦੀ ਦਿਲਚਸਪੀ ਪਾਇਲਟ ਬਣਨ ਦੀ ਸੀ।