BCCI Annual Contract: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 2022-23 ਸੀਜ਼ਨ ਲਈ ਟੀਮ ਇੰਡੀਆ ਦੇ ਖਿਡਾਰੀਆਂ ਦੀ ਸਾਲਾਨਾ ਇਕਰਾਰਨਾਮੇ ਦੀ ਸੂਚੀ ਜਾਰੀ ਕੀਤੀ ਹੈ। ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੁਣ ਉਹ ਗ੍ਰੇਡ A+ ਵਿੱਚ ਆ ਗਿਆ ਹੈ।
ਇਸ ਦੇ ਨਾਲ ਹੀ ਕੇਐੱਲ ਰਾਹੁਲ ਨੂੰ ਗ੍ਰੇਡ ਏ ਤੋਂ ਘਟਾ ਕੇ ਬੀ ਗ੍ਰੇਡ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਕੁੱਲ 26 ਖਿਡਾਰੀਆਂ ਨੂੰ ਕਰਾਰ ਸੂਚੀ ਵਿੱਚ ਥਾਂ ਦਿੱਤੀ ਹੈ। ਦੱਸ ਦਈਏ ਕਿ ਸੱਟ ਦਾ ਸਾਹਮਣਾ ਕਰ ਰਹੇ ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਗ੍ਰੇਡ A+ ਵਿੱਚ ਆਪਣਾ ਸਥਾਨ ਬਰਕਰਾਰ ਰੱਖਿਆ ਹੈ।
ਹੁਣ ਰਵਿੰਦਰ ਜਡੇਜਾ ਦੇ ਆਉਣ ਨਾਲ ਇਸ ਗ੍ਰੇਡ ਵਿੱਚ ਸ਼ਾਮਲ ਖਿਡਾਰੀਆਂ ਦੀ ਗਿਣਤੀ ਚਾਰ ਹੋ ਗਈ ਹੈ। ਇਨ੍ਹਾਂ ਚਾਰ ਖਿਡਾਰੀਆਂ ਨੂੰ ਅਕਤੂਬਰ 2022 ਤੋਂ ਸਤੰਬਰ 2023 ਤੱਕ 7 ਕਰੋੜ ਰੁਪਏ ਮਿਲਣਗੇ।
ਹਾਰਦਿਕ-ਅਕਸ਼ਰ-ਸ਼ੁਭਮਨ ਗਿੱਲ ਨੂੰ ਪ੍ਰਮੋਸ਼ਨ
ਹਾਰਦਿਕ ਪੰਡਿਯਾ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਨੂੰ ਗ੍ਰੇਡ ਏ ‘ਚ ਸ਼ਾਮਲ ਕੀਤਾ ਗਿਆ ਹੈ। ਅਕਸ਼ਰ ਪਟੇਲ ਪਹਿਲਾਂ ਗ੍ਰੇਡ ਬੀ ਅਤੇ ਹਾਰਦਿਕ ਪੰਡਿਯਾ ਗ੍ਰੇਡ ਸੀ, ਪਰ ਹੁਣ ਉਨ੍ਹਾਂ ਨੂੰ ਤਰੱਕੀ ਦਿੱਤੀ ਗਈ ਹੈ।
NEWS 🚨- BCCI announces annual player retainership 2022-23 – Team India (Senior Men).
More details here – https://t.co/kjK4KxoDdK #TeamIndia
— BCCI (@BCCI) March 26, 2023
ਤਜਰਬੇਕਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਸੂਰਿਆਕੁਮਾਰ ਯਾਦਵ ਅਤੇ ਸ਼ੁਭਮਨ ਗਿੱਲ ਗ੍ਰੇਡ ਬੀ ਦਾ ਹਿੱਸਾ ਹਨ। ਸ਼ੁਭਮਨ ਗਿੱਲ ਨੂੰ ਵੀ ਇਸ ਵਾਰ ਪ੍ਰਮੋਟ ਕੀਤਾ ਗਿਆ ਹੈ।
ਇਨ੍ਹਾਂ ਖਿਡਾਰੀਆਂ ਨੂੰ ਮਿਲੀ ਏ ਕੈਟਾਗਿਰੀ ‘ਚ ਥਾਂ-
ਬੀਸੀਸੀਆਈ ਨੇ ਸਾਲ 2022-23 ਲਈ ਬੀਸੀਸੀਆਈ ਸੈਂਟਰਲ ਕੰਟਰੈਕਟਸ ਵਿੱਚ ਏ ਸ਼੍ਰੇਣੀ ਵਿੱਚ 5 ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਸ਼੍ਰੇਣੀ ਵਿੱਚ ਹਾਰਦਿਕ ਪੰਡਿਯਾ, ਆਰ ਅਸ਼ਵਿਨ, ਮੁਹੰਮਦ ਸ਼ਮੀ, ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਦਾ ਨਾਂ ਹੈ। ਇਸ ਵਰਗ ਦੇ ਖਿਡਾਰੀਆਂ ਨੂੰ 5 ਕਰੋੜ ਰੁਪਏ ਸਾਲਾਨਾ ਦਿੱਤੇ ਜਾਂਦੇ ਹਨ।
ਇਨ੍ਹਾਂ ਖਿਡਾਰੀਆਂ ਨੂੰ ਬੀ ਕੈਟਾਗਰੀ ਵਿੱਚ ਮਿਲੀ ਥਾਂ-
ਦੱਸ ਦੇਈਏ ਕਿ ਬੀ ਸ਼੍ਰੇਣੀ ਵਿੱਚ 6 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਚੇਤੇਸ਼ਵਰ ਪੁਜਾਰਾ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਸੂਰਿਆਕੁਮਾਰ ਯਾਦਵ ਤੇ ਸ਼ੁਭਮਨ ਗਿੱਲ ਵਰਗੇ ਖਿਡਾਰੀਆਂ ਨੂੰ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਬੀਸੀਸੀਆਈ ਇਸ ਵਰਗ ਦੇ ਖਿਡਾਰੀਆਂ ਨੂੰ 3 ਕਰੋੜ ਰੁਪਏ ਸਾਲਾਨਾ ਦਿੰਦਾ ਹੈ।
ਇਨ੍ਹਾਂ ਖਿਡਾਰੀਆਂ ਨੂੰ ਸੀ ਕੈਟਾਗਰੀ ਵਿੱਚ ਥਾਂ ਮਿਲੀ-
11 ਖਿਡਾਰੀਆਂ ਨੂੰ ਸਾਲਾਨਾ ਇਕਰਾਰਨਾਮੇ ਲਈ ਸੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਮੇਸ਼ ਯਾਦਵ ਤੋਂ ਇਲਾਵਾ ਸ਼ਿਖਰ ਧਵਨ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ ਅਤੇ ਕੇਐਸ ਭਰਤ ਨੂੰ ਇਸ ਸ਼੍ਰੇਣੀ ਵਿੱਚ ਥਾਂ ਮਿਲੀ ਹੈ। ਇਸ ਸ਼੍ਰੇਣੀ ਦੇ ਖਿਡਾਰੀਆਂ ਨੂੰ ਸਾਲਾਨਾ 1 ਕਰੋੜ ਰੁਪਏ ਮਿਲਦੇ ਹਨ।
ਕੇਂਦਰੀ ਇਕਰਾਰਨਾਮੇ ਵਾਲੇ ਖਿਡਾਰੀ (ਅਕਤੂਬਰ 2022 ਤੋਂ ਸਤੰਬਰ 2023 ਤੱਕ):
ਗ੍ਰੇਡ A+ (7 ਕਰੋੜ ਰੁਪਏ ਸਾਲਾਨਾ): ਵਿਰਾਟ ਕੋਹਲੀ, ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ, ਰਵਿੰਦਰ ਜਡੇਜਾ।
ਗ੍ਰੇਡ ਏ (5 ਕਰੋੜ ਰੁਪਏ ਸਾਲਾਨਾ): ਹਾਰਦਿਕ ਪੰਡਿਯਾ, ਮੁਹੰਮਦ ਸ਼ਮੀ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ।
ਗ੍ਰੇਡ ਬੀ (3 ਕਰੋੜ ਰੁਪਏ ਸਾਲਾਨਾ): ਚੇਤੇਸ਼ਵਰ ਪੁਜਾਰਾ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਮੁਹੰਮਦ ਸਿਰਾਜ, ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ।
ਗ੍ਰੇਡ ਸੀ (1 ਕਰੋੜ ਰੁਪਏ ਸਾਲਾਨਾ): ਉਮੇਸ਼ ਯਾਦਵ, ਸ਼ਿਖਰ ਧਵਨ, ਸ਼ਾਰਦੁਲ ਠਾਕੁਰ, ਈਸ਼ਾਨ ਕਿਸ਼ਨ, ਦੀਪਕ ਹੁੱਡਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਕੇ.ਐਸ. ਭਰਤ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h