Indian Cricket Team Overhaul: ਆਈਸੀਸੀ ਮੁਕਾਬਲਿਆਂ ‘ਚ ਟੀਮ ਇੰਡੀਆ (Team India) ਦੀਆਂ ਵਾਰ-ਵਾਰ ਅਸਫਲਤਾਵਾਂ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ (BCCI) ਹੁਣ ਸਾਬਕਾ ਕਪਤਾਨ ਐਮਐਸ ਧੋਨੀ (MS Dhoni) ਦੇ ਦਰਵਾਜ਼ੇ ‘ਤੇ ਦਸਤਕ ਦੇਣ ਲਈ ਮਜਬੂਰ ਹੈ। ਦਰਅਸਲ, ਆਸਟਰੇਲੀਆ ‘ਚ ਟੀ-20 ਵਿਸ਼ਵ ਕੱਪ 2022 ਦੀ ਹਾਰ ਤੋਂ ਬਾਅਦ ਬੀਸੀਸੀਆਈ ਭਾਰਤੀ ਟੀ-20 ਕ੍ਰਿਕਟ ਸੈੱਟਅਪ ਵਿੱਚ ਵੱਡੀ ਭੂਮਿਕਾ ਲਈ ਧੋਨੀ ਨੂੰ ਇੱਕ SOS ਭੇਜਣ ਲਈ ਤਿਆਰ ਕਰ ਰਿਹਾ ਹੈ। ਦੱਸ ਦੇਈਏ ਕਿ ਬੀਸੀਸੀਆਈ ਸੂਤਰਾਂ ਮੁਤਾਬਕ ਬੋਰਡ ਭਾਰਤੀ ਕ੍ਰਿਕਟ (Indian Cricket) ‘ਚ ਸਥਾਈ ਭੂਮਿਕਾ ਲਈ ਧੋਨੀ ਨੂੰ ਬੁਲਾਉਣ ‘ਤੇ ਵਿਚਾਰ ਕਰ ਰਿਹਾ ਹੈ।
ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਨਵਰੀ 2023 ਤੋਂ ਟੀਮ ਇੰਡੀਆ ‘ਚ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਦੌਰਾਨ ‘ਦ ਟੈਲੀਗ੍ਰਾਫ’ ‘ਚ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਐੱਮਐੱਸ ਧੋਨੀ ਅਗਲੇ ਸਾਲ ਦੇ ਆਈਪੀਐੱਲ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਅਜਿਹੇ ‘ਚ ਬੀਸੀਸੀਆਈ ਵੱਲੋਂ ਉਨ੍ਹਾਂ ਨੂੰ ਕੋਈ ਅਹਿਮ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ।
ਮਿਲ ਸਕਦੀ ਇਹ ਵੱਡੀ ਜ਼ਿੰਮੇਵਾਰੀ
ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਐੱਮਐੱਸ ਧੋਨੀ ਨੂੰ ਭਵਿੱਖ ਦੀ ਟੀਮ ਇੰਡੀਆ ‘ਚ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਇਹ ਕ੍ਰਿਕਟ ਡਾਇਰੈਕਟਰ ਦੀ ਵੀ ਹੋ ਸਕਦੀ ਹੈ। ਬੀਸੀਸੀਆਈ ਨਵੇਂ ਅਤੇ ਨੌਜਵਾਨ ਖਿਡਾਰੀਆਂ ਨੂੰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਵੱਡੇ ਮੈਚਾਂ ਲਈ ਤਿਆਰ ਹੋ ਸਕਣ। ਹਾਲਾਂਕਿ ਇਸ ਵਿੱਚ ਕੁਝ ਸਮਾਂ ਲੱਗ ਸਕਦਾ ਹੈ। ਅਜਿਹੇ ‘ਚ ਮਹਿੰਦਰ ਸਿੰਘ ਧੋਨੀ ਕੀ ਸੋਚਦੇ ਹਨ, ਇਹ ਦੇਖਣਾ ਦਿਲਚਸਪ ਹੋਵੇਗਾ।
ਦੱਸ ਦਈਏ ਕਿ ਟੀਮ ਇੰਡੀਆ ਨੇ ਕਪਿਲ ਦੇਵ ਦੀ ਕਪਤਾਨੀ ‘ਚ 1983 ਵਿੱਚ ਪਹਿਲਾ ਵਨਡੇ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ ਸਾਲ 2007 ‘ਚ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਤਾਂ ਭਾਰਤੀ ਟੀਮ ਦੇ ਕਪਤਾਨ ਐੱਮਐੱਸ ਧੋਨੀ ਸੀ। ਸਾਲ 2011 ‘ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਇੰਡੀਆ ਨੇ ਫਿਰ ਵਨ ਡੇ ਵਿਸ਼ਵ ਕੱਪ ਜਿੱਤਿਆ ਤੇ 2013 ‘ਚ ਧੋਨੀ ਦੀ ਕਪਤਾਨੀ ‘ਚ ਚੈਂਪੀਅਨਸ ਟਰਾਫੀ ਜਿੱਤੀ।
ਐਮਐਸ ਧੋਨੀ ਦੁਨੀਆ ਦੇ ਇਕਲੌਤੇ ਕਪਤਾਨ ਹਨ ਜਿਨ੍ਹਾਂ ਨੇ ਤਿੰਨ ਆਈਸੀਸੀ ਟਰਾਫੀਆਂ ਜਿੱਤੀਆਂ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਸਾਲ 2013 ਤੋਂ ਬਾਅਦ ਟੀਮ ਇੰਡੀਆ ‘ਤੇ ICC ਖਿਤਾਬ ਦਾ ਸੋਕਾ ਪਿਆ ਹੋਇਆ ਹੈ। ਇਸ ਦੌਰਾਨ ਵਿਰਾਟ ਕੋਹਲੀ ਲੰਬੇ ਸਮੇਂ ਤੱਕ ਟੀਮ ਇੰਡੀਆ ਦੇ ਕਪਤਾਨ ਸੀ ਤੇ ਹੁਣ ਕਮਾਨ ਰੋਹਿਤ ਸ਼ਰਮਾ ਦੇ ਹੱਥਾਂ ਵਿੱਚ ਦਿੱਤੀ ਗਈ ਹੈ। ਪਰ ਆਈਸੀਸੀ ਦਾ ਖਿਤਾਬ ਸੁੱਕਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h