JEE Main 2023 notification: ਜੇਈਈ ਮੇਨ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਇੱਕ ਮਹੱਤਵਪੂਰਨ ਅਪਡੇਟ ਹੈ। ਦਰਅਸਲ, ਜੇਈਈ ਮੇਨ ਦੀਆਂ ਤਰੀਕਾਂ ਦਾ ਐਲਾਨ ਇਸ ਮਹੀਨੇ ਹੀ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵਲੋਂ ਕਰਵਾਇਆ ਜਾਣਾ ਹੈ। ਇਸ ਨਾਲ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦੂਜੇ ਪਾਸੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜੇਈਈ ਮੇਨ ਦਾ ਪਹਿਲਾ ਸੈਸ਼ਨ ਜਨਵਰੀ ‘ਚ ਹੋਣਾ ਹੈ, ਅਜਿਹੇ ‘ਚ ਅਗਲੇ ਹਫ਼ਤੇ ਤੱਕ ਰਜਿਸਟ੍ਰੇਸ਼ਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਜੇਈਈ ਮੇਨ ਲਈ ਕੌਣ ਕਰ ਸਕਦਾ ਹੈ ਰਜਿਸਟਰ
ਸਿਰਫ਼ ਉਹ ਵਿਦਿਆਰਥੀ ਜੋ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਭੌਤਿਕ ਵਿਗਿਆਨ ਅਤੇ ਗਣਿਤ ਨਾਲ 10+2 ਪਾਸ ਕਰ ਚੁੱਕੇ ਹਨ, ਜੇਈਈ ਮੇਨ ਲਈ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਲਿੰਕ ਐਕਟੀਵੇਟ ਹੋਣ ਤੋਂ ਬਾਅਦ ਵਿਦਿਆਰਥੀ ਹੇਠਾਂ ਦੱਸੇ ਗਏ ਕਦਮਾਂ ਰਾਹੀਂ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਈਈ ਮੇਨ ਨਾਲ ਸਬੰਧਤ ਹੋਰ ਜਾਣਕਾਰੀ ਲਈ ਨਿਯਮਿਤ ਤੌਰ ‘ਤੇ ਅਧਿਕਾਰਤ ਵੈੱਬਸਾਈਟ nta.nic.in ਦੀ ਜਾਂਚ ਕਰਦੇ ਰਹਿਣ।
ਜੇਈਈ ਮੇਨ 2023 ਲਈ ਰਜਿਸਟਰ ਕਿਵੇਂ ਕਰੀਏ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ jeemain.nta.nic.in ‘ਤੇ ਜਾਓ।
ਇੱਥੇ ਹੋਮ ਪੇਜ ‘ਤੇ JEE Mains 2023 ਰਜਿਸਟ੍ਰੇਸ਼ਨ ਲਿੰਕ ‘ਤੇ ਕਲਿੱਕ ਕਰੋ।
ਆਪਣੇ ਆਪ ਨੂੰ ਰਜਿਸਟਰ ਕਰੋ।
ਲੌਗਇਨ ਵੇਰਵਿਆਂ ਨਾਲ ਲੌਗਇਨ ਕਰੋ ਅਤੇ ਅਰਜ਼ੀ ਫਾਰਮ ਭਰੋ।
ਸਾਰੇ ਲੋੜੀਂਦੇ ਦਸਤਾਵੇਜ਼ ਅੱਪਲੋਡ ਕਰੋ।
ਰਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ ਅਤੇ ਫਾਰਮ ਜਮ੍ਹਾਂ ਕਰੋ।
ਭਵਿੱਖ ਦੇ ਸੰਦਰਭ ਲਈ ਇਸਦਾ ਪ੍ਰਿੰਟਆਊਟ ਲਓ।
ਨੋਟੀਫਿਕੇਸ਼ਨ ਅਤੇ ਰਜਿਸਟ੍ਰੇਸ਼ਨ ਲਿੰਕ ਇੱਥੇ ਮਿਲੇਗਾ
ਵਿਦਿਆਰਥੀਆਂ ਦੀ ਜਾਣਕਾਰੀ ਲਈ ਦੱਸ ਦੇਈਏ ਕਿ ਜੁਆਇੰਟ ਇੰਜੀਨੀਅਰਿੰਗ ਐਂਟਰੈਂਸ ਟੈਸਟ ਦੀ ਨੋਟੀਫਿਕੇਸ਼ਨ nta.ac.in ‘ਤੇ ਜਾਰੀ ਕੀਤੀ ਜਾਵੇਗੀ। ਜਦੋਂ ਕਿ ਰਜਿਸਟ੍ਰੇਸ਼ਨ ਲਿੰਕ jeemain.nta.nic.in ‘ਤੇ ਐਕਟੀਵੇਟ ਹੋਵੇਗਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h