ਔਕਲੈਂਡ: ਨਿਊਜ਼ੀਲੈਂਡ ਇਮੀਗ੍ਰੇਸ਼ਨ (New Zealand Immigration) ਵੱਲੋਂ ‘2021 ਰੈਜ਼ੀਡੈਂਟ ਵੀਜ਼ਾ’ ਸ਼੍ਰੇਣੀ ਤਹਿਤ 21 ਦਸੰਬਰ ਤੱਕ 131, 224 ਲੋਕ ਪੱਕੇ ਕਰਨ ‘ਤੇ ਮੋਹਰ ਲੱਗਾ ਦਿੱਤੀ ਹੈ। ਦੱਸ ਦਈਏ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਕੋਲ ਕੁੱਲ 106,094 ਅਰਜ਼ੀਆਂ ਪੱਕੇ ਹੋਣ ਲਈ ਪਹੁੰਚੀਆਂ ਸੀ।
ਇਮੀਗ੍ਰੇਸ਼ਨ ਨੇ ਹੁਣ ਤੱਕ 72,364 ਅਰਜ਼ੀਆਂ ਮੰਜ਼ੂਰ ਕਰਕੇ ਉਨ੍ਹਾਂ ਵਿਚ ਸ਼ਾਮਿਲ ਪਰਿਵਾਰਕ ਮੈਂਬਰਾਂ ਨੂੰ ਪੱਕੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ 223 ਅਰਜ਼ੀਆਂ ਹੁਣ ਤੱਕ ਅਯੋਗ ਕਰਾਰ ਦਿੱਤੀਆਂ ਗਈਆਂ ਹਨ। ਪਹਿਲੇ ਫੇਸ ਅਧੀਨ 01 ਦਸੰਬਰ 2021 ਤੋਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸੀ।
ਦੂਜੇ ਫੇਸ ਦੀਆਂ ਅਰਜ਼ੀਆਂ 1 ਮਾਰਚ 2022 ਨੂੰ ਸ਼ੁਰੂ ਹੋਈਆਂ ਸੀ ਅਤੇ ਇਸ ਸਾਲ 31 ਜੁਲਾਈ 2022 ਤੱਕ ਇਹ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸੀ। ਇੱਕ ਅਰਜ਼ੀ ਦੀ ਫੀਸ 2,160 ਡਾਲਰ ਰੱਖੀ ਗਈ ਤੇ ਸਰਕਾਰ ਨੇ ਇਨ੍ਹਾਂ ਫੀਸਾਂ ਤੋਂ ਅਨੁਮਾਨਤ 229 ਮਿਲੀਅਨ ਤੋਂ ਜ਼ਿਆਦਾ (22 ਕਰੋੜ 91 ਲੱਖ 63 ਹਜ਼ਾਰ 040 ਡਾਲਰ) ਕਮਾਇਆ।
ਇਸ ਤੋਂ ਇਲਾਵਾ ਇਨੀਂ ਦਿਨੀਂ ਵਿਜ਼ਟਰ ਵੀਜੇ ਵੀ ਲੱਗਾਏ ਜਾ ਰਹੇ ਹਨ। ਨਾਲ ਹੀ ਕੋਰੋਨਾ ਨੇ ਮੁੜ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਹਵਾਈ ਯਾਤਰਾ ਕਰ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h