Rules for Car-Bike Modification: ਭਾਰਤ ‘ਚ ਕਾਰਾਂ ਅਤੇ ਬਾਈਕ ਨੂੰ ਮੋਡੀਫਾਈ ਕਰਨਾ ਯਾਨੀ ਉਨ੍ਹਾਂ ਦੇ ਅਸਲੀ ਡਿਜ਼ਾਈਨ ਤੇ ਲੁੱਕ ‘ਚ ਬਹੁਤ ਬਦਲਾਅ ਕਰਨਾ ਗੈਰ-ਕਾਨੂੰਨੀ ਹੈ। ਇਸ ਦੇ ਲਈ ਕਈ ਨਿਯਮ ਬਣਾਏ ਗਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਜਾਂ ਜੇਲ੍ਹ ਵੀ ਹੋ ਸਕਦੀ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਕਿਸ ਤਰ੍ਹਾਂ ਦਾ ਮੋਡੀਫਾਈ ਕਾਨੂੰਨੀ ਜਾਂ ਗੈਰ-ਕਾਨੂੰਨੀ ਹੈ, ਤਾਂ ਦੱਸ ਦੇਈਏ ਕਿ ਲਗਪਗ ਹਰ ਤਰ੍ਹਾਂ ਦੀ ਮੋਡੀਫਾਈ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਹਾਲਾਂਕਿ, ਕੁਝ ਬਦਲਾਅ ਹਨ ਜਿਨ੍ਹਾਂ ਨੂੰ ਵਾਹਨ ਦੀ ਆਰਸੀ ‘ਚ ਦੱਸ ਕੇ ਜਾਇਜ਼ ਬਣਾਇਆ ਜਾ ਸਕਦਾ ਹੈ।
ਹਾਲ ਹੀ ‘ਚ ਜੰਮੂ-ਕਸ਼ਮੀਰ ਦੇ ਇੱਕ ਨੌਜਵਾਨ ਨੂੰ ਆਪਣੀ ਮਹਿੰਦਰਾ ਥਾਰ SUV ਨੂੰ ਮੋਡੀਫਾਈ ਕਰਨਾ ਮਹਿੰਗਾ ਪਿਆ, ਅਦਾਲਤ ਨੇ ਉਸ ਨੂੰ ਛੇ ਮਹੀਨੇ ਲਈ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ। ਹਾਲਾਂਕਿ, ਅਦਾਲਤ ਨੇ ਵਿਅਕਤੀ ਨੂੰ 2 ਲੱਖ ਰੁਪਏ ਦਾ ਜ਼ੁਰਮਾਨਾ ਵੀ ਭਰਨ ਤੇ 2 ਸਾਲ ਤੱਕ ਸ਼ਾਂਤੀ ਅਤੇ ਚੰਗੇ ਵਿਵਹਾਰ ਬਣਾਈ ਰੱਖਣ ਦੀ ਸ਼ਰਤ ‘ਤੇ ਜੇਲ੍ਹ ਦੀ ਸਜ਼ਾ ਨੂੰ ਟਾਲਣ ਲਈ ਵੀ ਕਿਹਾ ਹੈ।
ਇਹ ਸਜ਼ਾ ਮੋਟਰ ਵਹੀਕਲ ਐਕਟ 1988 (MV Act) ਦੀ ਧਾਰਾ 52 ਦੇ ਤਹਿਤ ਲਗਾਈ ਗਈ, ਜਿਸ ‘ਚ ਕਿਹਾ ਗਿਆ ਕਿ “ਮੋਟਰ ਵਾਹਨ ਦਾ ਕੋਈ ਵੀ ਮਾਲਕ ਵਾਹਨ ਨੂੰ ਇਸ ਤਰੀਕੇ ਨਾਲ ਨਹੀਂ ਬਦਲੇਗਾ ਕਿ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ‘ਚ ਮੌਜੂਦ ਅਸਲ ਜਾਣਕਾਰੀ ਤੋਂ ਵਖਰੀ ਹੋਵੇ।”
ਸ਼੍ਰੀਨਗਰ ਦੀ ਟ੍ਰੈਫਿਕ ਅਦਾਲਤ ਨੇ ਮਹਿੰਦਰਾ ਥਾਰ ਦੇ ਮਾਲਕ ਆਦਿਲ ਫਾਰੂਕ ਭੱਟ ਨੂੰ ਗੈਰ-ਕਾਨੂੰਨੀ ਮੋਡੀਫਾਈ ਲਈ ਦੋਸ਼ੀ ਠਹਿਰਾਇਆ ਕਿਉਂਕਿ ਭੱਟ ਨੇ ਆਪਣੇ ਥਾਰ ਦੇ ਡਿਜ਼ਾਈਨ ਚ ਬਹੁਤ ਬਦਲਾਅ ਕੀਤੇ। ਇਨ੍ਹਾਂ ਤਬਦੀਲੀਆਂ ‘ਚ ਹਾਰਡ ਟਾਪ, ਵੱਡੇ ਟਾਇਰ, LED ਲਾਈਟਾਂ ਅਤੇ ਸਾਇਰਨ ਸ਼ਾਮਲ ਹਨ।
ਕਾਰ ਮੌਡੀਫਾਈ ਕਰਵਾਉਣ ਤੋਂ ਪਹਿਲਾਂ ਧਿਆਨ ਰੱਖੋ ਇਹ ਗੱਲਾਂ
ਮੋਟਰ ਵਹੀਕਲ ਐਕਟ 1988 ਮੁਤਾਕਬ ਭਾਰਤ ‘ਚ ਲਗਪਗ ਸਾਰੀਆਂ ਕਾਰਾਂ ਨੂੰ ਮੋਡੀਫਾਈ ਕਰਨਾ ਇੱਕ ਅਪਰਾਧ ਹੈ। ਜੇਕਰ ਵਾਹਨ ਦੀ ਲੁੱਕ ‘ਚ ਕੋਈ ਵੱਡਾ ਬਦਲਾਅ ਕੀਤਾ ਜਾਂਦਾ ਹੈ, ਜਿਸ ‘ਚ ਇਸ ਦਾ ਡਿਜ਼ਾਈਨ ਜਾਂ ਲੁੱਕ, ਜੋ ਕਿ ਨਿਰਮਾਤਾ ਵਲੋਂ ਬਣਾਏ ਗਏ ਅਸਲ ਡਿਜ਼ਾਈਨ ਤੋਂ ਵੱਖਰੀ ਹੋਵੇ ਤਾਂ ਵਾਹਨ ਦੇ ਮਾਲਕ ਨੂੰ ਦੋਸ਼ੀ ਮੰਨਿਆ ਜਾਵੇਗਾ। ਜਿਵੇਂ ਕਿ ਬੰਪਰ ਜਾਂ ਫੈਂਡਰ ਨੂੰ ਪੂਰੀ ਤਰ੍ਹਾਂ ਬਦਲਣਾ, ਲਾਈਟਾਂ ਬਦਲਣਾ, ਐਗਜ਼ੌਸਟ ਬਦਲਣਾ ਆਦਿ ਵੀ ਗੈਰ-ਕਾਨੂੰਨੀ ਹੈ। ਕਾਰ ਜਾਂ ਬਾਈਕ ਦੀ ਪੂਰੀ ਕਿੱਟ ਬਦਲਣ ਨਾਲ ਜੁਰਮ ਵਧ ਜਾਂਦਾ ਹੈ। ਅਜਿਹਾ ਕਰਨ ਨਾਲ ਵਾਹਨ ਜ਼ਬਤ ਹੋਣ ਦੇ ਨਾਲ-ਨਾਲ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ।
ਇਸ ਤੋਂ ਇਲਾਵਾ ਕਾਰ ਦੀਆਂ ਖਿੜਕੀਆਂ ‘ਤੇ ਆਫਟਰਮਾਰਕੀਟ ਟਿੰਨਿੰਗ ਤੋਂ ਬਚੋ। ਨਿਯਮ ਮੁਤਾਬਕ ਪਿਛਲੀ ਵਿੰਡੋ ਸਕਰੀਨ ‘ਚ 75% ਵਿਜ਼ਿਅਲਿਟੀ ਅਤੇ ਵਿੰਡੋ ਲਈ 50% ਵਿਜ਼ਿਅਲਿਟੀ ਹੋਣੀ ਚਾਹਿਦੀ ਹੈ। ਸ਼ੋਰ ਪ੍ਰਦੂਸ਼ਣ ਕਰਨ ਤੋਂ ਬਾਅਦ ਦੇ ਨਤੀਜੇ ਵਜੋਂ ਤੁਹਾਨੂੰ ਭਾਰੀ ਜ਼ੁਰਮਾਨਾ ਵੀ ਹੋ ਸਕਦਾ ਹੈ। ਜ਼ਾਹਿਰ ਹੈ ਕਿ ਅਜਿਹੇ ਹਾਰਨ ਨਾ ਸਿਰਫ਼ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ ਸਗੋਂ ਲੋਕਾਂ ਨੂੰ ਪ੍ਰੇਸ਼ਾਨ ਵੀ ਕਰਦੇ ਹਨ।
ਵਾਹਨ ਦਾ ਰੰਗ ਬਦਲਣਾ ਸਭ ਤੋਂ ਵੱਡੀ ਉਲੰਘਣਾ ਹੈ ਅਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਉਸ ਤੋਂ ਪਹਿਲਾਂ ਆਰਟੀਓ ਤੋਂ ਇਜਾਜ਼ਤ ਲੈਣੀ ਪਵੇਗੀ ਤੇ ਉਸ ਰੰਗ ਨੂੰ ਆਪਣੀ ਆਰਸੀ ‘ਚ ਵੀ ਬਦਲਣਾ ਹੋਵੇਗਾ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਵਾਹਨ ‘ਚ IND ਹੋਲੋਗ੍ਰਾਮ ਦੇ ਨਾਲ ਸਿਰਫ ਹਾਈ -ਸੁਰੱਖਿਆ ਨੰਬਰ ਪਲੇਟ (HSRP) ਲਗਵਾਉਣੀ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h