ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਸੰਗਰੂਰ ਦੇ ਖਨੌਰੀ ਵਿੱਚ ਪੰਜਾਬ-ਹਰਿਆਣਾ ਸਰਹੱਦ ਉਪਰ ਪੱਥਰਾਂ ਦੀ ਬੈਰੀਕੇਡਿੰਗ ਕਰਕੇ ਰਸਤਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਕਿਸਾਨਾਂ ਨੂੰ ਹਰਿਆਣਾ ਵਿੱਚ ਐਂਟਰੀ ਤੋਂ ਰੋਕਣ ਲਈ ਤਿੰਨ ਪਰਤੀ ਭਾਰੀ ਬੈਰੀਕੇਡਿੰਗ ਕੀਤੀ ਗਈ ਹੈ। ਨੈਸ਼ਨਲ ਹਾਈਵੇ ਉਪਰ ਪੱਥਰ, ਸਰੀਏ ਅਤੇ ਸੀਮੈਂਟ ਨਾਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।
ਉਸ ਤੋਂ ਬਾਅਦ ਦੂਜੀ ਲੇਅਰ ਵਿੱਚ ਕੰਟੇਨਰ ਖੜ੍ਹੇ ਕਰਕੇ ਰਸਤਾ ਬਲਾਕ ਕਰ ਦਿੱਤਾ ਗਿਆ ਹੈ।