IPL 2023: ਹੁਣ ਤੋਂ ਕੁਝ ਘੰਟੇ ਬਾਅਦ IPL ਦਾ 12ਵਾਂ ਮੈਚ ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ। ਇਸ ਦੌਰਾਨ ਚੇਨਈ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਖਦਸ਼ਾ ਹੈ ਕਿ ਟੀਮ ਦੇ ਸਟਾਰ ਆਲਰਾਊਂਡਰ ਬੇਨ ਸਟੋਕਸ ਸ਼ਨੀਵਾਰ ਦੇ ਮੈਚ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
CSK ਨੂੰ ਲੱਗ ਸਕਦਾ ਹੈ ਵੱਡਾ ਝਟਕਾ
ਮੀਡੀਆ ਰਿਪੋਰਟਾਂ ਮੁਤਾਬਕ ਬੇਨ ਸਟੋਕਸ ਨੂੰ ਅਭਿਆਸ ਮੈਚ ਦੌਰਾਨ ਗਿੱਟੇ ‘ਤੇ ਸੱਟ ਲੱਗ ਗਈ ਹੈ। ਇਸ ਕਾਰਨ ਉਹ ਅੱਜ ਦੇ ਮੈਚ ਤੋਂ ਬਾਹਰ ਰਹਿ ਸਕਦਾ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੀਐਸਕੇ ਦੀ ਮੈਡੀਕਲ ਟੀਮ ਉਸਦੀ ਸੱਟ ‘ਤੇ ਲਗਾਤਾਰ ਕੰਮ ਕਰ ਰਹੀ ਹੈ। ਅਜਿਹੇ ‘ਚ ਅੱਜ ਦੇ ਮੈਚ ‘ਚ ਖੇਡਣ ਜਾਂ ਨਾ ਖੇਡਣ ਦਾ ਫੈਸਲਾ ਮੈਚ ਤੋਂ ਪਹਿਲਾਂ ਲਿਆ ਜਾਵੇਗਾ। ਜੇਕਰ ਸੱਟ ਕਾਰਨ ਸਟੋਕਸ ਇਸ ਮੈਚ ‘ਚ ਨਹੀਂ ਖੇਡ ਪਾਉਂਦੇ ਹਨ ਤਾਂ ਇਹ CSK ਲਈ ਵੱਡਾ ਝਟਕਾ ਹੋਵੇਗਾ।
ਸੀਐਸਕੇ ਚਾਰ ਵਾਰ ਦਾ ਚੈਂਪੀਅਨ
ਦੱਸ ਦੇਈਏ ਕਿ ਮੁੰਬਈ ਤੇ ਚੇਨਈ ਆਈਪੀਐਲ ਵਿੱਚ ਹੁਣ ਤੱਕ ਦੀਆਂ ਸਭ ਤੋਂ ਸਫਲ ਟੀਮਾਂ ਰਹੀਆਂ ਹਨ। ਆਈਪੀਐਲ ਦੇ ਹੁਣ ਤੱਕ 15 ਸੈਸ਼ਨਾਂ ਵਿੱਚ 9 ਵਾਰ ਖਿਤਾਬ ਜਿੱਤਣ ਦਾ ਰਿਕਾਰਡ ਇਨ੍ਹਾਂ ਟੀਮਾਂ ਦੇ ਨਾਂ ਹੈ। ਮੁੰਬਈ ਇੰਡੀਅਨਜ਼ ਪੰਜ ਵਾਰ ਆਈਪੀਐਲ ਖ਼ਿਤਾਬ ਜਿੱਤ ਕੇ ਸਿਖਰ ’ਤੇ ਹੈ। ਦੂਜੇ ਪਾਸੇ ਚੇਨਈ ਚਾਰ ਵਾਰ ਚੈਂਪੀਅਨ ਬਣ ਕੇ ਆਈਪੀਐਲ ਵਿੱਚ ਦੂਜੇ ਨੰਬਰ ’ਤੇ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਚੇਨਈ ਸੁਪਰ ਕਿੰਗਜ਼ ਸੰਭਾਵਿਤ ਪਲੇਇੰਗ ਇਲੈਵਨ – ਐਮਐਸ ਧੋਨੀ (ਕਪਤਾਨ), ਰਵਿੰਦਰ ਜਡੇਜਾ, ਦੇਵਨ ਕੋਨਵੇ, ਮੋਈਨ ਅਲੀ, ਰਿਤੁਰਾਜ ਗਾਇਕਵਾੜ, ਰਾਜਵਰਧਨ ਹੰਗਰੇਕਰ, ਬੇਨ ਸਟੋਕਸ, ਸ਼ਿਵਮ ਦੁਬੇ, ਅੰਬਾਤੀ ਰਾਇਡੂ, ਮਿਸ਼ੇਲ ਸੈਂਟਨਰ/ਸਿਸੰਡਾ ਮਗਾਲਾ, ਦੀਪਕ ਚਾਹਰ।
ਮੁੰਬਈ ਇੰਡੀਅਨਜ਼ ਸੰਭਾਵਿਤ ਪਲੇਇੰਗ ਇਲੈਵਨ – ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਕੈਮਰਨ ਗ੍ਰੀਨ, ਤਿਲਕ ਵਰਮਾ, ਨੇਹਲ ਵਢੇਰਾ, ਟਿਮ ਡੇਵਿਡ, ਰਿਤਿਕ ਸ਼ੌਕੀਨ, ਅਰਸ਼ਦ ਖਾਨ, ਕੁਮਾਰ ਕਾਰਤੀਕੇਯ/ਪੀਯੂਸ਼ ਚਾਵਲਾ, ਜੋਫਰਾ ਆਰਚਰ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h