UPSC Centre in Punjab: ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਿਖਲਾਈ ਦੇਣ ਲਈ ਅੱਠ ਅਤਿ-ਆਧੁਨਿਕ ਸੈਂਟਰ ਖੋਲ੍ਹ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਕੇਂਦਰ ਨੌਜਵਾਨਾਂ ਨੂੰ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਨ ਅਤੇ ਸੂਬੇ ਅਤੇ ਦੇਸ਼ ਵਿੱਚ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਉਣ ਲਈ ਮਿਆਰੀ ਸਿਖਲਾਈ ਪ੍ਰਦਾਨ ਕਰਨਗੇ।
ਇਸ ਸਬੰਧੀ ਉਨ੍ਹਾਂ ਨੇ ਸ਼ਨੀਵਾਰ ਨੂੰ ਹਰਜੋਤ ਬੈਂਸ, ਅਮਨ ਅਰੋੜਾ ਸਮੇਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਲਿਖਿਆ, “ਅੱਜ UPSC ਦੀ ਕੋਚਿੰਗ ਨੂੰ ਲੈਕੇ ਅਫ਼ਸਰਾਂ ਨਾਲ ਮੀਟਿੰਗ ਕੀਤੀ…ਵਾਅਦੇ ਮੁਤਾਬਕ ਪੂਰੇ ਪੰਜਾਬ ‘ਚ 8 ਕੋਚਿੰਗ ਸੈਂਟਰ ਅਸੀਂ ਖੋਲ੍ਹ ਰਹੇ ਹਾਂ…ਜਿਸਦੀ ਰੂਪਰੇਖਾ ਨੂੰ ਲੈਕੇ ਅੱਜ ਵਿਸਥਾਰ ਸਹਿਤ ਚਰਚਾ ਕੀਤੀ… ਅਸੀਂ ਸੈਂਟਰ ਤੋਂ ਇਲਾਵਾ ਆਨਲਾਈਨ ਵੀ ਇਹ ਟ੍ਰੇਨਿੰਗ ਕਰਾਉਣ ‘ਤੇ ਵਿਚਾਰ ਕਰ ਰਹੇ ਹਾਂ…ਨਾਲ ਹੀ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ ਸਰਕਾਰ ਵਿੱਤੀ ਮਦਦ ਵੀ ਕਰੇਗੀ…ਜਲਦ ਸਾਰੇ ਵੇਰਵੇ ਜਾਰੀ ਕੀਤੇ ਜਾਣਗੇ…”
ਅੱਜ UPSC ਦੀ ਕੋਚਿੰਗ ਨੂੰ ਲੈਕੇ ਅਫ਼ਸਰਾਂ ਨਾਲ ਮੀਟਿੰਗ ਕੀਤੀ…ਵਾਅਦੇ ਮੁਤਾਬਕ ਪੂਰੇ ਪੰਜਾਬ ‘ਚ 8 ਕੋਚਿੰਗ ਸੈਂਟਰ ਅਸੀਂ ਖੋਲ੍ਹ ਰਹੇ ਹਾਂ…ਜਿਸਦੀ ਰੂਪਰੇਖਾ ਨੂੰ ਲੈਕੇ ਅੱਜ ਵਿਸਥਾਰ ਸਹਿਤ ਚਰਚਾ ਕੀਤੀ…
ਅਸੀਂ ਸੈਂਟਰ ਤੋਂ ਇਲਾਵਾ ਆਨਲਾਈਨ ਵੀ ਇਹ ਟ੍ਰੇਨਿੰਗ ਕਰਾਉਣ ‘ਤੇ ਵਿਚਾਰ ਕਰ ਰਹੇ ਹਾਂ…ਨਾਲ ਹੀ ਟ੍ਰੇਨਿੰਗ ਲੈਣ ਵਾਲੇ ਬੱਚਿਆਂ ਨੂੰ… pic.twitter.com/AERBC9iloC
— Bhagwant Mann (@BhagwantMann) July 22, 2023
ਦੱਸ ਦਈਏ ਕਿ ਮਾਨ ਨੇ ਪੰਜਾਬ ਪ੍ਰਿੰਸੀਪਲਾਂ ਦਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਹੈ। ਇਸ ਦੌਰਾਨ ਮਾਨ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਪੰਜਾਬ ਨਵੀਂ ਸਿੱਖਿਆ ਕ੍ਰਾਂਤੀ ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। 72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ ‘ਸਿੰਗਾਪੁਰ ਪ੍ਰਿੰਸੀਪਲਜ਼ ਟ੍ਰੇਨਿੰਗ ਅਕੈਡਮੀ’ ਲਈ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਉਨ੍ਹਾਂ ਵੱਲੋਂ ਦਿੱਤੀ ਗਾਰੰਟੀ ਦੇ ਮੁਤਾਬਕ ਇਨ੍ਹਾਂ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਿਆ ਜਾ ਰਿਹਾ ਹੈ।
ਪੰਜਾਬ ਦੇ ਜ਼ਿਆਦਾਤਰ ਬੱਚੇ IELTS ਕਰਕੇ ਵਿਦੇਸ਼ ਜਾਣਾ ਪਸੰਦ ਕਰਦੇ ਨੇ
UPSC ਦੀ ਟ੍ਰੇਨਿੰਗ ਮਹਿੰਗੀ ਹੋਣ ਕਰਕੇ ਬੱਚੇ ਉਸ ਵੱਲ ਨਹੀਂ ਜਾਂਦੇ
ਅਸੀਂ ਪੰਜਾਬ ‘ਚ UPSC ਦੀ ਟ੍ਰੇਨਿੰਗ ਫ੍ਰੀ ਦੇਣ ਵਾਲੇ ਟ੍ਰੇਨਿੰਗ ਸੈਂਟਰ ਖੋਲ੍ਹਣ ਜਾ ਰਹੇ ਹਾਂ , ਅੱਜ ਉਸੇ ਦੀ ਮੀਟਿੰਗ ‘ਚ ਮੈਂ ਜਾ ਰਿਹਾ ਹਾਂ
— CM @BhagwantMann pic.twitter.com/Aos1eiS6ip
— AAP Punjab (@AAPPunjab) July 22, 2023
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h