Coaching institutes for UPSC: ਪੰਜਾਬ ਸਰਕਾਰ ਹੁਣ ਪੰਜਾਬ ਦੇ ਨੌਜਵਾਨਾਂ ਨੂੰ IAS ਅਤੇ IPS ਪ੍ਰੀਖਿਆਵਾਂ ਲਈ ਤਿਆਰ ਕਰਵਾਏਗੀ। ਉਨ੍ਹਾਂ ਨੂੰ UPSC ਦੀ ਤਿਆਰੀ ਲਈ ਪ੍ਰਾਈਵੇਟ ਕੋਚਿੰਗ ਸੰਸਥਾਵਾਂ ਨੂੰ ਵੱਡੀ ਰਕਮ ਨਹੀਂ ਦੇਣੀ ਪਵੇਗੀ। ਸਰਕਾਰ ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਦੇਣ ਦਾ ਪ੍ਰਬੰਧ ਕਰੇਗੀ।
ਪੰਜਾਬ ਭਰ ਵਿੱਚ ਅੱਠ ਹਾਈਟੈਕ ਸੈਂਟਰ ਬਣਾਏ ਜਾਣਗੇ। ਇਨ੍ਹਾਂ ਵਿੱਚ ਹੋਸਟਲਾਂ ਤੋਂ ਲੈ ਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਖਾਸ ਗੱਲ ਇਹ ਹੈ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਨ੍ਹਾਂ ਸੰਸਥਾਵਾਂ ਵਿੱਚ ਕੋਚਿੰਗ ਲੈ ਸਕੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕੈਰੀਅਰ ਬਣਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਸਰਕਾਰ ਨੌਜਵਾਨਾਂ ਲਈ ਹਵਾਈ ਅੱਡੇ ਦੇ ਰਨਵੇ ਵਾਂਗ ਕੰਮ ਕਰੇਗੀ।
ਅਸੀਂ ਪੰਜਾਬ ‘ਚ UPSC ਦੀ ਕੋਚਿੰਗ ਦੇਣ ਵਾਲੇ 8 ਸੈਂਟਰ ਖੋਲ੍ਹਣ ਜਾ ਰਹੇ ਹਾਂ
ਸਾਰੇ ਵਰਗਾਂ ਦੇ ਬੱਚਿਆਂ ਨੂੰ ਇਨ੍ਹਾਂ ਸੈਂਟਰਾਂ ‘ਚ ਕੋਚਿੰਗ ਬਿਲਕੁੱਲ ਮੁਫ਼ਤ ਮਿਲੇਗੀ
ਇਨ੍ਹਾਂ ਸੈਟਰਾਂ ਦੇ ਨਾਲ ਹੋਸਟਲਾਂ ਦੀ ਵੀ ਸਹੂਲਤ ਦਿੱਤੀ ਜਾਵੇਗੀ
— CM @BhagwantMann pic.twitter.com/MAe1WBH7ze
— AAP Punjab (@AAPPunjab) July 6, 2023
ਦੱਸ ਦਈਏ ਕਿ ਸਾਲ 2009 ਵਿੱਚ ਜਦੋਂ ਭਾਰਤੀ ਫੌਜ ਦੇ ਤਿੰਨਾਂ ਵਿੰਗਾਂ ਵਿੱਚ ਸਿਰਫ਼ 1.5 ਫੀਸਦੀ ਪੰਜਾਬੀ ਅਧਿਕਾਰੀ ਰਹਿ ਗਏ ਸੀ, ਉਸ ਸਮੇਂ ਸਰਕਾਰ ਨੇ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਦੀ ਸਥਾਪਨਾ ਕੀਤੀ ਸੀ। ਜਿੱਥੇ ਪੰਜਾਬ ਦੇ ਨੌਜਵਾਨਾਂ ਦੀ ਹਰ ਸਾਲ ਦਾਖਲਾ ਪ੍ਰੀਖਿਆ ਤੋਂ ਬਾਅਦ ਮੈਰਿਟ ਦੇ ਆਧਾਰ ‘ਤੇ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਦੋ ਸਾਲਾਂ ਲਈ ਐਨਡੀਏ ਦੀ ਮੁਫਤ ਸਿਖਲਾਈ ਅਤੇ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸੰਸਥਾ ਤੋਂ ਹੁਣ ਤੱਕ 170 ਦੇ ਕਰੀਬ ਅਧਿਕਾਰੀ ਪਾਸ ਆਊਟ ਹੋ ਚੁੱਕੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h