ਅੱਜ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਪਹਿਲੀ ਵਰ੍ਹੇਗੰਢ ਹੈ।ਸੰਤ ਭਿੰਡਰਾਂਵਾਲਿਆਂ ਦੇ ਪਿੰਡ ਭਾਈ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ।ਦੱਸ ਦੇਈਏ ਕਿ ਇਸ ਦੌਰਾਨ ਪਿੰਡ ਰੋਡੇ ਵਿਖੇ ਸੰਗਤਾਂ ਦਾ ਭਾਰੀ ਠਾਠਾਂ ਮਾਰਦਾ ਇਕੱਠ ਦੇਖਣ ਨੂੰ ਮਿਲਿਆ।
ਇਸ ਦੌਰਾਨ ਅੰਮ੍ਰਿਤਪਾਲ ਨੇ ਬੋਲਦਿਆਂ ਕਿਹਾ ਕਿ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ, ਤੁਸੀਂ ਗੁਰੂ ਸਾਹਿਬ ਦੀ ਹਜ਼ੂਰੀ ‘ਚ ਇੱਥੇ ਪਹੁੰਚੇ ਹੋ। ਪਹਿਲਾਂ ਉਨ੍ਹਾਂ ਨੇ ਸਾਰਿਆਂ ਨਾਲ ਫ਼ਤਿਹ ਦੀ ਸਾਂਝ ਪਾਈ, ਉਸ ਤੋਂ ਬਾਅਦ ਉਨਾਂ ਕਿਹਾ ਕਿ ਭਾਰ ਤੁਸੀਂ ਪਾ ਦਿੱਤਾ ਏ ਮੇਰੇ ‘ਤੇ ਹੁਣ ਇਹ ਭਾਰ ਜਿਹੜਾ ਸਾਡੇ ਮੋਢਿਆਂ ਤੇ ਤੁਸੀਂ ਪਾਇਆ, ਮਹਾਰਾਜ ਕ੍ਰਿਪਾ ਕਰਨ ਇਹ ਜਿਹੜੀ ਸੇਵਾ ਤੁਹਾਡੇ ਮਨਾਂ ‘ਚ ਸਾਡੇ ਰਾਜ ਦੀ ਪ੍ਰਾਪਤੀ ਦਾ ਮਿਸ਼ਨ ਹੈ, ਜਾਂ ਸਾਡੀ ਕੌਮ ਦੇ ਕੋਲੋਂ ਗੁਲਾਮੀ ਲਾਉਣ ਦਾ ਮਿਸ਼ਨ ਹੈ, ਮਹਾਰਾਜ ਸੱਚੇਪਾਤਸ਼ਾਹ ਆਪ ਕ੍ਰਿਪਾ ਕਰਕੇ ਉਹ ਸੇਵਾ ਲੈਣ।
ਇਸ ਦੌਰਾਨ ਪੰਡਾਲ ”ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।ਦੱਸ ਦੇਈਏ ਕਿ ਪਿਛਲੇ ਕੁਝ ਦਿਨ ਭਾਈ ਅੰਮ੍ਰਿਤਪਾਲ ਸਿੰਘ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਖੰਡੇ ਬਾਟੇ ਦੀ ਪਾਹੁਲ ‘ਚੋਂ ਅੰਮ੍ਰਿਤ ਪਾਣ ਕਰਕੇ ਸਿੰਘ ਸਜੇ।