ਪੰਜਾਬ ਵਿੱਚ ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਿਲਾਵਟਖੋਰਾਂ ਵਿਰੁੱਧ ਕਾਰਵਾਈ ਕਰਨ ਲਈ 20 ਤੋਂ 27 ਅਕਤੂਬਰ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਅਧਿਕਾਰੀਆਂ ਦੇ ਫੇਰਬਦਲ ਕੀਤੇ ਗਏ ਸਨ ਤਾਂ ਜੋ ਮਿਲਾਵਟਖੋਰਾਂ ਨਾਲ ਮਿਲੀਭੁਗਤ ਨੂੰ ਤੋੜਿਆ ਜਾ ਸਕੇ।
ਤਿਓਹਾਰਾਂ ਦੇ ਦਿਨ ਚੱਲ ਰਹੇ ਹਨ ਉੱਥੇ ਹੀ ਦੁਕਾਨਦਾਰਾਂ, ਹਲਵਾਈਆਂ ਦੀ ਚਾਂਦੀ ਲੱਗੀ ਹੋਈ ਹੈ।ਇਹੀ ਦੁਕਾਨਦਾਰ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਦੱਸ ਦੇਈਏ ਕਿ ਤਿਓਹਾਰਾਂ ਦੇ ਦਿਨ ਚੱਲ ਰਹੇ ਹਨ।ਲੋਕ ਆਪਣੇ ਰਿਸ਼ਤੇਦਾਰਾਂ , ਸੱਜਣਾਂ-ਮਿੱਤਰਾਂ, ਸਕੇ-ਸਬੰਧੀਆਂ ਨੂੰ ਮਿਲਣ ਜਾਂਦੇ ਜਾਂ ਆਏ-ਗਏ ਨੂੰ ਮਠਿਆਈਆਂ ਤੋਹਫ਼ੇ ਵਜੋਂ ਦਿੰਦੇ ਹਨ।ਦੁਕਾਨਦਾਰਾਂ ਦੀ ਇਨਾਂ ਦਿਨਾਂ ‘ਚ ਚਾਂਦੀ ਹੁੰਦੀ ਹੈ।ਇਸੇ ਲਈ ਜ਼ਿਆਦਾ ਕਮਾਈ ਕਰਨ ਦੇ ਚੱਕਰ ‘ਚ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਪੰਜਾਬ ਸਿਹਤ ਵਿਭਾਗ ਵਲੋਂ ਕਈ ਹੋਟਲਾਂ, ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਕਈ ਦੁਕਾਨਦਾਰਾਂ ‘ਤੇ ਸ਼ਿਕੰਜਾ ਕੱਸਿਆ ਹੈ ਤੇ ਦਿਖਾਇਆ ਹੈ ਕਿ ਕਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ‘ਚ ਮਿਲਾਵਟ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਪਨੀਰ, ਮਠਿਆਈਆਂ ਆਦਿ ‘ਚ ਕਈ ਤਰ੍ਹਾਂ ਦੀਆਂ ਮਿਲਾਵਟ ਕੀਤੀ ਜਾ ਰਹੀ ਹੈ।
ਇਸ ਲਈ ਸਿਹਤ ਵਿਭਾਗ ਵਲੋਂ ਦੁਕਾਨਦਾਰਾਂ ‘ਤੇ ਛਾਪੇਮਾਰੀ ਦੇ ਨਾਲ ਨਾਲ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਕਿਵੇਂ ਇਹ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।ਦੁਕਾਨਾਂ, ਹੋਟਲਾਂ ਤੋਂ ਮਠਿਆਈਆਂ ਆਦਿ ਲੈਣ ਦੀ ਬਜਾਏ ਆਪਣੇ ਘਰ ‘ਚ ਸ਼ੁੱਧ ਤੇ ਸਾਫ਼ ਖਾਣਾ ਬਣਾ ਕੇ ਖਾਓ ਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖੋ।