ਪੰਜਾਬ ‘ਚ ਗੈਂਗਸਟਰਵਾਦ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਲਗਾਤਾਰ ਐਕਸ਼ਨ ਮੋਡ ‘ਚ ਹੈ।ਪੰਜਾਬ ਸਰਕਾਰ ਵਲੋਂ ਪੰਜਾਬ ‘ਚ ਗੰਨ ਕਲਚਰ ਨੂੰ ਲੈ ਕੇ ਵੱਡੇ ਐਲਾਨ ਕੀਤੇ ਗਏ ਹਨ ਜਿਸ ਨੂੰ ਲੈ ਕੇ ਮੁਹਿੰਮ ਵਿੱਢੀ ਗਈ ਹੈ ਪੰਜਾਬ ਪੁਲਿਸ ਵਲੋਂ ਹਥਿਆਰਾਂ ਦੇ ਲਾਇਸੈਂਸ ਰੀਵਿਊ ਕੀਤੇ ਜਾ ਰਹੇ ਹਨ।ਕਈ ਲਾਇਸੈਂਸ ਰੱਦ ਕੀਤੇ ਜਾ ਰਹੇ ਹਨ।ਦੱਸ ਦੇਈਏ ਕਿ ਸਭ ਤੋਂ ਵੱਧ ਜਲੰਧਰ ‘ਚ ਲਾਇਸੈਂਸ ਰੱਦ ਕੀਤੇ ਗਏ ਹਨ।ਦੱਸ ਦੇਈਏ ਕਿ ਸੂਬਾ ਭਰ ‘ਚ ਹਥਿਆਰਾਂ ਦੇ ਲਾਇਸੈਂਸ ਰੀਵਿਊ ਹੋ ਰਹੇ ਹਨ।ਦੱਸ ਦੇਈਏ ਕਿ ਇਸ ਮੁਹਿੰਮ ਦੌਰਾਨ ਜਿਆਦਾਤਰ ਫਰਜ਼ੀ (ਜਾਅਲੀ) ਪਤੇ ‘ਤੇ ਬਣੇ ਲਾਇਸੈਂਸ ਰੱਦ ਕੀਤੇ ਗਏ ਹਨ।ਦੱਸ ਦੇਈਏ ਕਰੀਬ 300 ਤੋਂ ਵੱਧ ਗੰਨ ਲਾਇਸੈਂਸ ਕੀਤੇ ਗਏ ਸਸਪੈਂਡ।