ਪੰਜਾਬ ਦੇ ਵਿੱਤ ਮੰਤਰੀ ਵਲੋਂ ਅੱਜ ਵਿਧਾਨਸਭਾ ‘ਚ ਸੂਬੇ ਦਾ ਬਜਟ ਪੇਸ਼ ਕੀਤਾ ਗਿਆ।ਇਸ ਸਾਲ ਦੇ ਬਜਟ ‘ਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਗਏ ਹਨ।ਸਰਕਾਰ ਵਲੋਂ ਸਾਲ 2024-25 ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਕਾਰਜਾਂ ਲਈ 13,784 ਕਰੋੜ ਰੁ. ਦੀ ਤਜਵੀਜ਼ ਰੱਖੀ ਗਈ ਹੈ।ਇਸਦੇ ਨਾਲ ਹੀ ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ‘ਤੇ ਵੀ ਖਾਸ ਜ਼ੋਰ ਦਿੱਤਾ ਗਿਆ ਹੈ।ਫਸਲੀ ਵਿਭਿੰਨਤਾ ਦੀਆਂ ਵੱਖ ਵੱਖ ਸਕੀਮਾਂ ਲਈ 575 ਕਰੋੜ ਰੁ. ਦਾ ਪ੍ਰਸਤਾਵ ਰੱਖਿਆ ਗਿਆ ਹੈ।
ਇਸ ਦੌਰਾਨ ਆਪਣੇ ਸੰਬੋਧਨ ‘ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਾਡੀ ਖੇਤੀਬਾੜੀ, ਸਾਡੀ ਮਿੱਟੀ, ਸਾਡੇ ਡਿੱਗਦੇ ਪਾਣੀ ਦੇ ਪੱਧਰਨੂੰ ਬਿਹਤਰ ਬਣਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ।ਕਿਸਾਨਾਂ ਨੂੰ ਨਰਮੇ ਦੀ ਸਮੁੱਚੀ ਕਾਸ਼ਤ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ‘ਚ ਇਸ ਵਿਸ਼ੇਸ਼ ਮਿਸ਼ਨ ਉਨਤ ਕਿਸਾਨ ਸ਼ੁਰੂ ਕੀਤਾ ਗਿਆ ਹੈ।ਸਰਕਾਰ ਨੇ ਕਰੀਬ 87 ਹਜ਼ਾਰ ਕਿਸਾਨਾਂ ਨੂੰ ਕਪਾਹ ਦੇ ਬੀਜ ‘ਤੇ 33 ਫੀਸਦੀ ਸਬਸਿਡੀ ਵੀ ਪ੍ਰਦਾਨ ਕੀਤੀ ਹੈ।ਉਨ੍ਹਾਂ ਕਿਹਾ ਕਿ ਅਸੀਂ ਸਿਰਫ ਗੱਲਾਂ ‘ਚ ਵਿਸ਼ਵਾਸ ਨਹੀਂ ਕਰਦੇ, ਅਸੀਂ ਕਾਰਵਾਈ ‘ਚ ਵਿਸ਼ਵਾਸ਼ ਰੱਖਦੇ ਹਾਂ, ਅਤੇ ਮੈਂ ਫਸਲੀ ਵਿਭਿੰਨਤਾ ਦੀਆਂ ਵੱਖ ਵੱਖ ਸਕੀਮਾਂ ਲਈ ਵਿੱਤੀ ਸਾਲ ਲਈ 2024-25 ‘ਚ 575 ਕਰੋੜ ਰੁ. ਦੀ ਵੰਡ ਦਾ ਪ੍ਰਸਤਾਵ ਕਰਦਾ ਹਾਂ।ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਮਿਹਨਤੀ ਕਿਸਾਨਾਂ ਨੂੰ ਵਿਭਿੰਨਤਾ ਲਈ ਉਤਸ਼ਾਹਿਤ ਕਰਦੇ ਰਹੀਏ ਅਤੇ ਇਸ ਤਰ੍ਹਾਂ ‘ਆਪ’ਸਰਕਾਰ ਭਵਿੱਖ ‘ਚ ਵੀ ਅਜਿਹੀਆਂ ਯੋਜਨਾਵਾਂ ‘ਤੇ ਧਿਆਨ ਕੇਂਦਰਿਤ ਰੱਖੇਗੀ।
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕਿਸਾਨਾ ਨੂੰ ਨਰਮੇ ਦੀ ਸੁਚੱਜੀ ਕਾਸ਼ਤ ਲਈ ਸਮੇਂ ਸਿਰ ਤਕਨੀਕੀ ਜਾਣਕਾਰੀ ਦੇਣ ਲਈ ਮੌਜੂਦਾ ਸਾਲ ‘ਚ ਇਕ ਵਿਸ਼ੇਸ਼ ‘ਮਿਸ਼ਨ ਉਨਤ ਕਿਸਾਨ’ ਸ਼ੁਰੁ ਕੀਤਾ ਗਿਆ ਹੈ।ਸਾਡੀ ਸਰਕਾਰ ਨੇ ਕਰੀਬ 87,000 ਕਿਸਾਨਾਂ ਨੂੰ ਕਪਾਹ ਦੇ ਬੀਜ ‘ਤੇ 33 ਫੀਸਦੀ ਸਬਸਿਡੀ ਵੀ ਪ੍ਰਦਾਨ ਕੀਤੀ ਹੈ।ਉਨ੍ਹਾਂ ਕਿਹਾ ਕਿ ਵੈਲਿਊ ਐਡੀਸ਼ਨ ਬਿਨਾਂ ਫਸਲੀ ਵਿਭਿੰਨਤਾ ਰਾਹੀਂ ਖੇਤੀ ‘ਚ ਸੁਧਾਰ ਦੇ ਲੋੜੀਂਦੇ ਨਤੀਜੇ ਨਹੀਂ ਮਿਲਣਗੇ।