ਪੰਜਾਬੀ ਰੰਗ ਮੰਚ ਦਾ ਹਿੱਸਾ ਰਹੇ, ਟੀਵੀ ਤੇ ਫਿਲਮਾਂ ਰਾਹੀਂ ਤਰਨਤਾਰਨ ਜ਼ਿਲ੍ਹੇ ਦਾ ਨਾਂਅ ਰੌਸ਼ਨ ਕਰਨ ਵਾਲੇ ਸੁਰਜੀਤ ਸਿੰਘ ਧਾਮੀ (Surjit Singh Dhami) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਹਿੰਦੀ ਫਿਲਮ ‘ਮੌਸਮ’ ਵਿੱਚ ‘ਦਾਰ ਜੀ’ ਦੀ ਦਮਦਾਰ ਭੂਮਿਕਾ ਨਿਭਾਈ ਤਾਂ ਉਹ ਮਸ਼ਹੂਰ ਹੋਏ ਸਨ। ਸੁਰਜੀਤ ਧਾਮੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।
ਅਧਿਆਪਕ ਕਿੱਤੇ ਨਾਲ ਜੁੜੇ ਸੁਰਜੀਤ ਧਾਮੀ ਨੇ ਪੰਜਾਬੀ ਤੇ ਹਿੰਦੀ ਫਿਲਮਾਂ ਅਤੇ ਡਰਾਮਿਆਂ ’ਚ ਕੰਮ ਕੀਤਾ। ਉਨ੍ਹਾਂ ਨੇ 1976 ਤੋਂ ਡਰਾਮਾ ਟੀਮ ‘ਪੰਚ ਰੰਗ ਮੰਚ’ ਰਾਹੀਂ ਆਪਣੇ ਪਹਿਲੇ ਨਾਟਕ ‘ਫੈਸਲਾ’ ਵਿੱਚ ਨੌਕਰੀ ਮਾਧੋ ਬਾਬਾ ਦੇ ਕਿਰਦਾਰ ਨਾਲ ਪਛਾਣ ਬਣਾਈ। ਫਿਰ ਕਈ ਹਿੰਦੀ ਤੇ ਪੰਜਾਬੀ ਨਾਟਕ ਸਟੇਜਾਂ ’ਤੇਖੇਡ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।
1982 ਵਿੱਚ ਦੂਰਦਰਸ਼ਨ ਜਲੰਧਰ ਦੇ ਟੀਵੀ ਨਾਟਕ ‘ਚਿੱਟਾ ਲਹੂ’ ਨਾਲ ਆਗਾਜ਼ ਕਰਦਿਆਂ 2007 ਵਿੱਚ ਪੰਕਜ ਕਪੂਰ ਦੀ ਹਿੰਦੀ ਫਿਲਮ ‘ਮੌਸਮ’ ਮਿਲੀ ਜਿਸ ਵਿੱਚ ਉਨ੍ਹਾਂ ਨੇ ਦਾਰ ਜੀ ਦੀ ਦਮਦਾਰ ਭੂਮਿਕਾ ਨਿਭਾਉਣ ਦੇ ਨਾਲ ਨਾਲ ਉਨ੍ਹਾਂ ਦਾ ਫਿਲਮ ਵਿੱਚ ਕਿਰਦਾਰ ਵੀ ਕਾਫ਼ੀ ਲੰਮਾ ਸੀ। ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਕਈ ਪੰਜਾਬੀ ਤੇ ਹਿੰਦੀ ਫਿਲਮਾਂ ਵਿੱਚ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ ਸੀ। ਉਲ੍ਹਾਂ ਦੇ ਦੇਹਾਂਤ ਨਾਲ ਰੰਮਮੰਚ ਤੇ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।