ਪੰਜਾਬ ਦੇ ਸੋਹਾਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਕਬੱਡੀ ਕੱਪ ਦੌਰਾਨ ਗੋਲੀਆਂ ਚੱਲੀਆਂ ਹਨ। ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵੱਲੋਂ ਚਾਰ ਰੋਜ਼ਾ ਮੈਚ ਕਰਵਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਮੋਟਰਸਾਈਕਲ ‘ਤੇ ਆਏ ਅਣਪਛਾਤਿਆਂ ਨੇ ਕੋਚ ‘ਤੇ ਫਾਇਰਿੰਗ ਕੀਤੀ ।
ਮੋਟਰਸਾਈਕਲ ’ਤੇ ਆਏ ਸਵਾਰ ਨੇ ਇੱਕ ਕਬੱਡੀ ਪ੍ਰਮੋਟਰ, ਜਿਹੜਾ ਰਾਣਾ ਬਲਾਚਰੀ ਦੱਸਿਆ ਜਾ ਰਿਹਾ ਹੈ, ਉਸ ਦੇ ਉੱਤੇ ਅੰਧਾ ਧੁੰਦ ਫਾਇਰਿੰਗ ਕੀਤੀ। ਜਦਕਿ ਜਾਂਦੇ ਹੋਏ ਉਹ ਹਵਾਈ ਫਾਇਰ ਕਰਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜ਼ਖਮੀ ਨੂੰ ਡੀਐਸਪੀ ਹਰ ਸਿੰਘ ਬੱਲ ਖੁਦ ਹਸਪਤਾਲ ਲੈ ਕੇ ਗਏ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।







