ਪੁਲਿਸ ਮੁਲਾਜ਼ਮਾਂ ਲਈ ਬਹੁਤ ਵੱਡੀ ਖਬਰ ਹੈ।ਦੱਸ ਦੇਈਏ ਕਿ ਜੇਕਰ ਤੁਸੀਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਅਕਾਉਂਟ ਜਾਂ ਯੂਟਿਊਬ ਚੈਨਲ ‘ਤੇ ਕੋਈ ਆਪਣੀ ਵਰਦੀ ਵਾਲੀ ਫੋਟੋ ਜਾਂ ਵੀਡੀਓ ਅਪਲੋਡ ਜਾਂ ਸ਼ੇਅਰ ਕੀਤੀ ਹੈ ਤਾਂ ਤੁਰੰਤ ਡਿਲੀਟ ਕਰ ਦਿਓ ਨਹੀਂ ਤਾਂ ਵੱਡੀ ਕਾਰਵਾਈ ਹੋਵੇਗੀ।
ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਸਟੇਟ ਸਾਈਬਰ ਕਰਟਾਇਮ ਸੈਲ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਦੇ ਪੱਤਰ ਨੰਬਰ 12354-12395 ਐੱਸ/ਸੀ. ਸੀ ਮਿਤੀ 22.11.2023 ਦੇ ਸਬੰਧ ‘ਚ ਵਿਸ਼ਾ ਵਟਸਅਪ, ਫੇਸਬੁੱਕ, ਇੰਸਟਾਗ੍ਰਾਮ, ਟਵਿੱਟੲ ਅਕਾਉਂਟ ਜਾਂ ਯੂਟਿਊਬ ਚੈੱਨਲ ‘ਤੇ ਆਪਣੀ ਵਰਦੀ ਵਾਲੀ ਫੋਟੋ/ਵੀਡੀਓ ਡਿਲੀਟ ਕਰਨ ਸਬੰਧੀ ਉਪਰੋਕਤ ਵਿਸ਼ੇ ਦੇ ਸਬੰਧ ‘ਚ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਅਧੀਨ ਤਾਇਨਾਤ ਇਸ ਬਟਾਲੀਅਨ ਦੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।
ਜੇਕਰ ਉਨ੍ਹਾਂ ਨੇ ਆਪਣੀ ਕਿਸੇ ਵੀ ਸੋਸ਼ਲ ਮੀਡੀਆ ਅਕਾਉਂਟ ਜਾਂ ਯੂਟਿਊਬ ਚੈਨਲ ‘ਤੇ ਆਪਣੀ ਵਰਦੀ ਵਾਲੀ ਫੋਟੋ/ਵੀਡੀਓ ਜਾਂ ਕਿਸੇ ਸੀਨੀਅਰ ਅਫਸਰ ਦੀ ਵਰਦੀ ‘ਚ ਫੋਟੋ ਜਾਂ ਵੀਡੀਓ ਅਪਲੋਡ ਜਾਂ ਸ਼ੇਅਰ ਕੀਤੀ ਹੈ ਤਾਂ ਤੁਰੰਤ ਉਸ ਫੋਟੋ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ ਅਕਾਉਂਟ ਤੋਂ ਡਿਲੀਟ ਕੀਤਾ ਜਾਵੇ ਤੇ ਭਵਿੱਖ ‘ਚ ਵੀ ਸੋਸ਼ਲ ਮੀਡੀਆ ਅਕਾਉਂਟ ‘ਤੇ ਆਪਣੀ ਵਰਦੀ ਵਾਲੀ ਫੋਟੋ ਜਾਂ ਵੀਡੀਓ ਅਪਲੋਗ ਜਾਂ ਸ਼ੇਅਰ ਨਾ ਕੀਤੀ ਜਾਵੇ।ਕੁਤਾਹੀ ਦੀ ਸੂਰਤ ‘ਚ ਸਬੰਧਤ ਕਰਮਚਾਰੀ ਵਿਰੁੱਧ ਬਣਦੀ ਮਹਿਕਮਾਨਾ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਇਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ ।