ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਸਪੈਸ਼ਲ ਚੀਫ਼ ਸੈਕਟਰੀ ਅਤੇ ਸੇਵਾਮੁਕਤ ਆਈ ਏ ਐਸ ਕਰਨਬੀਰ ਸਿੱਧੂ ਨੂੰ ਕਥਿਤ ਸਿੰਚਾਈ ਘੁਟਾਲੇ ਦੇ ਕੇਸ ਸਬੰਧੀ ਵੱਡੀ ਰਾਹਤ ਦਿੱਤੀ ਹੈ । ਅਦਾਲਤ ਵੱਲੋਂ ਸੁਣਾਏ ਫ਼ੈਸਲੇ ਰਾਹੀਂ ਸਿੱਧੂ ਦੇ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕਾਰਵਾਈ ਤੇ ਮੁਕੰਮਲ ਰੋਕ ਲਾ ਦਿੱਤੀ ਹੈ। ਜਸਟਿਸ ਸ੍ਰੀ ਰਾਜ ਮੋਹਨ ਸਿੰਘ ਦੇ ਸਿੰਗਲ ਬੈਂਚ ਵੱਲੋਂ ਜਾਰੀ ਕੀਤੇ ਹੁਕਮ ਵਿਚ ਕਿਹਾ ਗਿਆ ਹੈ ਕਿ ਸਿੱਧੂ ਨੂੰ ਬੁਲਾਉਣ ਲਈ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸਿੱਧੂ ਹਨ ਮੁਲਕ ਵਾਪਸ ਆ ਸਕਦੇ ਹਨ. ਇਸ ਕੇਸ ਦੀ ਅਗਲੀ ਸੁਣਵਾਈ 8 ਫਰਵਰੀ 2023 ਨੂੰ ਹੋਵੇਗੀ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਵਿਜੀਲੈਂਸ ਦੇ ਨੁਮਾਇੰਦੇ ਵੱਲੋਂ ਅਦਾਲਤ ਵਿਚ ਇਹ ਖ਼ੁਦ ਮੰਨਿਆ ਗਿਆ ਕਿ ਸਿੱਧੂ ਦੇ ਖ਼ਿਲਾਫ਼ ਵਿਜੀਲੈਂਸ ਪੜਤਾਲ ਲਈ ਜੋ ਸੈਂਕਸ਼ਨ ਸਰਕਾਰ ਤੋਂ ਲੈ ਗਏ ਉਹੀ ਗ਼ਲਤ ਸੀ ਅਤੇ ਉਹ ਇਸ ਨੂੰ ਠੀਕ ਕਰ ਲਈ ਦੁਬਾਰਾ ਅਰਜ਼ੀ ਦੇ ਰਹੇ ਹਨ । ਇਸ ਦੇ ਨਾਲ ਹੀ ਉਸ ਵੱਲੋਂ ਇਹ ਵੀ ਮੰਨਿਆ ਗਿਆ ਕਿ ਸਿੰਚਾਈ ਘੁਟਾਲੇ ਨਾਲ ਸਬੰਧਤ ਕੇਸ ਦੀ ਜੋ ਐਫ ਆਈ ਆਰ 2017 ਵਿਚ ਦਰਜ ਕਰਕੇ ਜਿਸ ਅਧੀਨ ਗੁਰਿੰਦਰ ਸਿੰਘ ਠੇਕੇਦਾਰ ਅਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਪੜਤਾਲ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਵਿਚ ਚਲਾਨ ਤੇ ਸਪਲੀਮੈਂਟਰੀ ਚਲਾਨ ਵੀ ਪੇਸ਼ ਹੋ ਚੁੱਕੇ ਹਨ। ਇਨ੍ਹਾਂ ਕਿਸੇ ਵਿਚ ਵੀ ਸਿੱਧੂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ।
ਉਕਤ ਠੇਕੇਦਾਰ ਦੇ ਜਿਸ “ਕਨਫੈਸ਼ਨਲ” ਬਿਆਨ ਦੇ ਆਧਾਰ ਤੇ ਸਿੱਧੂ ਦੇ ਖ਼ਿਲਾਫ਼ ਪੜਤਾਲ ਲਈ ਸੈਨਕਸ਼ਨ ਦੀ ਅਰਜ਼ੀ ਦਿੱਤੀ ਗਈ ਇਸ ਸਬੰਧੀ ਕਦੇ ਵੀ ਸਿੱਧੂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ . ਇਹ ਸਾਰਾ ਕੁਝ ਅਦਾਲਤ ਦੇ ਰਿਕਾਰਡ ਵਿਚ ਨੋਟ ਕੀਤਾ ਗਿਆ।
ਇਸ ਦੇ ਨਾਲ ਹੀ ਸਿੱਧੂ ਦੇ ਵਕੀਲ ਪੀ ਐਸ ਆਹਲੂਵਾਲੀਆ ਨੇ ਅਦਾਲਤ ਦੇ ਧਿਆਨ ਵਿਚ ਲਿਆਂਦਾ ਕਿ ਭ੍ਰਿਸ਼ਟਾਚਾਰ ਰੋਕੂ ਐਕਟ ( ਪੀ ਸੀ ਐਕਟ ) ਦੀ ਧਾਰਾ 17- ਏ ਅਧੀਨ ਕੀਤੀ ਜਾਂਦੀ ਪੜਤਾਲ ਮਾਮਲੇ ਵਿਚ ਵਰਤੇ ਜਾਂਦੇ ਤਿੰਨ ਸ਼ਬਦ inquiry, enquiry and investigation ਦੇ ਇੱਕ ਹੀ ਅਰਥ ਨਹੀਂ ਹਨ . ਇਸ ਦੀ ਕਾਨੂੰਨੀ ਵਿਆਖਿਆ ਦਾ ਮੁੱਦਾ CWP No.22276 of 2022 and CWP No.22278 of 2022 ਦੇ ਰੂਪ ਵਿਚ ਪਹਿਲਾਂ ਹੀ ਅਦਾਲਤ ਦੇ ਵਿਚਾਰ ਅਧੀਨ ਹੈ ਜਿਸ ਦੀ ਅਗਲੇ ਸੁਣਵਾਈ 8 ਫਰਵਰੀ , 2023 ਨੂੰ ਹੋਣੀ ਹੈ। ਭਾਵ ਇਸ ਲਾਅ ਨੁਕਤੇ ਤੇ ਕੋਈ ਜੱਜਮੈਂਟ ਆਉਣ ਤੋਂ ਬਿਨਾਂ ਪੜਤਾਲ ਨਹੀਂ ਹੋ ਸਕੇਗੀ।
ਚੇਤੇ ਰਹੇ ਕਿ ਕੇ ਬੀ ਐਸ ਸਿੱਧੂ ਜੁਲਾਈ ਮਹੀਨੇ ਵਿਚ ਵਿਦੇਸ਼ ਗਏ ਸਨ। ਵਿਜੀਲੈਂਸ ਵੱਲੋਂ ਸਤੰਬਰ ਮਹੀਨੇ ਵਿਚ ਸਿੰਚਾਈ ਘੁਟਾਲੇ ਸਬੰਧੀ ਸਰਕਾਰ ਤੋਂ ਲਈ ਸੈਂਕਸ਼ਨ ਅਤੇ ਵਿਜੀਲੈਂਸ ਪੜਤਾਲ ਮੁੜ ਸ਼ੁਰੂ ਕਰਨ ਬਾਰੇ ਛਪੀਆਂ ਖ਼ਬਰਾਂ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਰਾਹੀਂ ਵਿਜੀਲੈਂਸ ਦੀ ਪੜਤਾਲ ਨੂੰ ਵੀ ਚੁਣੌਤੀ ਦਿੱਤੀ ਸੀ ਅਤੇ ਨਾਲ ਹੀ ਖ਼ੁਦ ਇੰਡੀਆ ਪਰਤਣ ਲਈ ਇੱਛਾ ਜ਼ਾਹਰ ਕੀਤੀ ਸੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h