ਕੈਨੇਡਾ ਵਿੱਚ ਬੈਠੇ ਸੁਪਰ ਵੀਜਾ ਦੇ ਚਾਹਵਾਨਾਂ ਲਈ ਕੈਨੇਡਾ ਸਰਕਾਰ ਨੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਕੈਨੇਡੀਅਨ ਫੈਡਰਲ ਸਰਕਾਰ 2025 ਵਿੱਚ ਸਥਾਈ ਨਿਵਾਸ ਲਈ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਲਈ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕਰੇਗੀ।
ਦੱਸ ਦੇਈਏ ਕਿ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਘੋਸ਼ਣਾ ਕੀਤੀ ਹੈ ਕਿ 2025 ਦੌਰਾਨ, ਵਿਭਾਗ ਸਿਰਫ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਕੀਤੀਆਂ ਗਈਆਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰੇਗਾ ਜੋ 2024 ਵਿੱਚ ਜਮ੍ਹਾਂ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਕੋਈ ਵੀ ਹੋਰ ਨਵੀਂ ਅਰਜੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਵਿਭਾਗ 2025 ਦੇ ਦੌਰਾਨ ਵੱਧ ਤੋਂ ਵੱਧ 15,000 ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰਨ ਦਾ ਇਰਾਦਾ ਕਰ ਰਿਹਾ ਹੈ।
ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜੋ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਵਿੱਚ ਇੱਕ ਲੰਮੀ ਮਿਆਦ ਲਈ ਆਪਣੇ ਨਾਲ ਰੱਖਣਾ ਚਾਹੁੰਦੇ ਹਨ, ਉਹ ਅਜੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਸੁਪਰ ਵੀਜ਼ਾ ਲਈ ਸਪਾਂਸਰ ਕਰ ਸਕਦੇ ਹਨ,
ਇਸ ਦੇ ਨਾਲ ਹੀ ਦੱਸ ਦੇਈਏ ਕਿ IRCC ਨੇ 2025 ਲਈ ਸਥਾਈ ਨਿਵਾਸੀ ਟੀਚਿਆਂ ਵਿੱਚ 20% ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਦੇ ਇੱਕ ਹਿੱਸੇ ਵਿੱਚ PGP ਦੇ ਅਧੀਨ ਲੈਂਡਿੰਗ ਲਈ ਅਲਾਟਮੈਂਟ ਵਿੱਚ ਕਮੀ ਸ਼ਾਮਲ ਹੈ।
IRCC ਵੱਲੋਂ 2025 ਵਿੱਚ ਕੁਜ ਟੀਚੇ ਰੱਖੇ ਗਏ ਹਨ ਜਿਨ੍ਹਾਂ ਵਿੱਚ 2025 ਦਾ ਟੀਚਾ PGP ਦੁਆਰਾ ਸਪਾਂਸਰ ਕੀਤੇ ਵਿਦੇਸ਼ੀ ਨਾਗਰਿਕਾਂ ਲਈ 24,500 ਲੈਂਡਿੰਗ ਹੈ।
ਜਾਣਕਾਰੀ ਅਨੁਸਾਰ 2023 ਵਿੱਚ ਪਹਿਲਾਂ ਦੀ ਪ੍ਰਕਾਸ਼ਿਤ ਇਮੀਗ੍ਰੇਸ਼ਨ ਪੱਧਰੀ ਯੋਜਨਾ ਵਿੱਚ, IRCC ਨੇ 2024 ਲਈ 32,000 ਅਤੇ 2025 ਲਈ 34,000 ਦਾ ਟੀਚਾ ਰੱਖਿਆ ਸੀ।