ਪੰਜਾਬ, ਹਰਿਆਣਾ ਅਤੇ ਹਿਮਾਚਲ ‘ਚ ਸ਼ੁੱਕਰਵਾਰ ਦੀ ਰਾਤ ਤੋਂ ਪੱਛਮੀ ਡਿਸਟਰਬੈਂਸ ਸਰਗਰਮ ਹੋਣ ਨਾਲ ਤੇਜ਼ ਹਨ੍ਹੇਰੀ ਦੇ ਬਾਅਦ ਝਮਝਮ ਬਾਰਿਸ਼ ਵੀ ਹੋਈ।ਦਿਨ ‘ਚ ਚੰਡੀਗੜ੍ਹ ਤਾਂ ਰਾਤ ਦੇ ਸਮੇਂ ਲੁਧਿਆਣਾ ‘ਚ ਗੜ੍ਹੇ ਵੀ ਪਏ।ਜਲੰਧਰ, ਕਪੂਰਥਲਾ, ਬਟਾਲਾ ‘ਚ ਬਾਰਿਸ਼ ਹੋਈ।
ਮੌਸਮ ਦੇ ਇਸ ਬਦਲਾਅ ਤੋਂ ਪੰਜਾਬ ‘ਚ ਸ਼ਨੀਵਾਰ ਨੂੰ ਦਿਨ ਦੇ ਮੁਕਾਬਲੇ 12 ਡਿਗਰੀ ਤੱਕ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।ਸ਼ੁਕਰਵਾਰ ਨੂੰ ਦਿਨ ਦੇ ਸਮੇਂ ਸੂਬੇ ਦੇ 11 ਜ਼ਿਲਿ੍ਹਆਂ ਦੇ ਅਧਿਕਤਮ ਤਾਪਮਾਨ ਜਿੱਥੇ 40 ਡਿਗਰੀ ਰਿਕਾਰਡ ਕੀਤਾ ਗਿਆ ਸੀ।ਸ਼ਨੀਵਾਰ ਨੂੰ ਪੰਜਾਬ ‘ਚ ਦਿਨ ਦਾ ਤਾਪਮਾਨ ਸਭ ਤੋਂ ਘੱਟ ਪਠਾਨਕੋਟ ‘ਚ 26 ਡਿਗਰੀ ਰਿਕਾਰਡ ਕੀਤਾ ਗਿਆ ਸੀ। ਜੋ ਸਧਾਰਨ ਤੋਂ 12 ਡਿਗਰੀ ਗਿਰਾਵਟ ਸੀ।ਹਾਲਾਂਕਿ ਹੋਰ ਜ਼ਿਲਿ੍ਹਆਂ ‘ਚ ਇਹ ਗਿਰਾਵਟ ਔਸਤਨ 5-7 ਡਿਗਰੀ ਰਹੀ।ਦੂਜੇ ਪਾਸੇ ਹੋਰ ਜ਼ਿਲਿ੍ਹਆਂ ‘ਚ ਵੀਦਿਨ ਦੇ ਸਮੇਂ ਤਾਪਮਾਨ 4 ਤੋਂ 8 ਡਿਗਰੀ ਤੱਕ ਰਿਕਾਰਡ ਹੋਇਆ ਹੈ।ਮੌਸਮ ‘ਚ ਹੋਏ ਬਦਲਾਅ ਨਾਲ ਸਭ ਤੋਂ ਵੱਡੀ ਰਾਹਤ ਪਾਵਰਕਾਮ ਨੂੰ ਮਿਲੀ ਹੈ।ਦਿਨ ‘ਚ ਤੇਜ ਹਵਾ ਚੱਲਣ ਨਾਲ ਬਿਜਲੀ ਦੀ ਡਿਮਾਂਡ ‘ਚ ਕਮੀ ਦਰਜ ਕੀਤੀ ਗਈ।
ਹਾਂਲਾਕਿ ਇਸ ਤੋਂ ਟ੍ਰਿਪਿੰਗ ਤੇ ਪਾਵਰ ਲਾਸ ਦੀਆਂ ਸ਼ਿਕਾਇਤਾਂ ਦੇ ਅੰਕੜੇ ‘ਚ ਵਾਧਾ ਹੋਈ।ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 30 ਅਪ੍ਰੈਲ ਤੱਕ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ।ਇਕ ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੇ ਨਾਲ ਕਈ ਥਾਈਂ ਬਾਦਲ ਛਾਏ ਰਹਿਣ ਦਾ ਅਨੁਮਾਨ ਹੈ।ਦੂਜੇ ਪਾਸੇ ਹਰਿਆਣਾ ਦੇ ਕਈ ਜ਼ਿਲਿ੍ਹਆਂ ‘ਚ ਬਾਰਿਸ਼ ਹੋਈ, ਪੰਚਕੂਲਾ ‘ਚ ਬਾਰਿਸ਼ ਦੇ ਨਾਲ ਗੜ੍ਹੇ ਵੀ ਪਏ।ਇਸ ਨਾਲ ਹਰਿਆਣਾ ਦਾ ਵਧੇਰੇ ਪਾਰਾ 4 ਡਿਗਰੀ ਤੱਕ ਘਟ ਗਿਆ ਹੈ।ਸ਼ਨੀਵਾਰ ਨੂੰ ਕਈ ਖੇਤਰਾਂ ‘ਚ ਬਾਰਿਸ਼ ਹੋਣ ਦੇ ਆਸਾਰ ਹਨ।