Bigg Boss 16 and MC Stan ਇਸ ਸਮੇਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਟ੍ਰੈਂਡ ਕਰਦੇ ਹੋਏ ਟੌਪ ‘ਤੇ ਕਾਬਜ਼ ਹਨ। ਫੇਮਸ ਰੈਪਰ ਸਟੈਨ ਨੇ ਐਤਵਾਰ 12 ਫਰਵਰੀ ਨੂੰ ਬਿੱਗ ਬੌਸ 16 ਲਈ ਜੇਤੂ ਟਰਾਫੀ ਜਿੱਤੀ ਤੇ ਬਿੱਗ ਬੌਸ ਦੇ ਸਭ ਤੋਂ ਵੱਧ ਵੋਟ ਵਾਲੇ ਪ੍ਰਤੀਯੋਗੀਆਂ ਚੋਂ ਇੱਕ ਬਣ ਕੇ ਇਤਿਹਾਸ ਰਚਿਆ।
ਤੇ ਤੁਹਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਉਸਦੇ ਲੱਖਾਂ ਫੋਲੋਅਰਸ ਅਤੇ ਫੈਨਸ ਚੋਂ ਇੱਕ ਸੁਪਰਸਟਾਰ ਪੰਜਾਬੀ ਸਿੰਗਰ ਤੇ ਰੈਪਰ ਕਰਨ ਔਜਲਾ ਅਤੇ ਬਾਦਸ਼ਾਹ ਵੀ ਹਨ। ਜੀ ਹਾਂ, ਬਿੱਗ ਬੌਸ 16 ਦੇ ਵਿਜੇਤਾ ਐਮਸੀ ਸਟੈਨ ਲਈ ਕਰਨ ਔਜਲਾ ਦੀ ਸ਼ਲਾਘਾ ਕੀਤੀ। ਬਿੱਗ ਬੌਸ 16 ਦੇ ਗ੍ਰੈਂਡ ਫਿਨਾਲੇ ਦੌਰਾਨ ਕਰਨ ਔਜਲਾ ਦਾ ਐਮਸੀ ਸਟੈਨ ਨੂੰ ਭਾਰੀ ਸਮਰਥਨ ਰਾਸ਼ਟਰੀ ਟੈਲੀਵਿਜ਼ਨ ‘ਤੇ ਦਿਖਾਇਆ ਗਿਆ। ਕਰਨ ਔਜਲਾ ਨੇ ਇੱਕ ਵੀਡੀਓ ਵਿੱਚ ਐਮਸੀ ਸਟੈਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ, ਜੋ ਬਾਅਦ ਵਿੱਚ ਵਾਇਰਲ ਹੋਏ।
View this post on Instagram
ਵਾਇਰਲ ਵੀਡੀਓ ‘ਚ ਔਜਲਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ, “ਐਮਸੀ ਸਟੈਨ self-made ਦੀ ਪਰਿਭਾਸ਼ਾ ਹੈ। ਝੁੱਗੀਆਂ-ਝੌਂਪੜੀਆਂ ਤੋਂ ਬਾਹਰ ਆਉਣਾ ਅਤੇ ਅੱਜ ਇਸ ਮੁਕਾਮ ‘ਤੇ ਪਹੁੰਚਣਾ ਨਾ ਸਿਰਫ਼ ਮੇਰੇ ਲਈ ਪ੍ਰੇਰਨਾਦਾਇਕ ਹੈ, ਸਗੋਂ ਇਹ ਨੌਜਵਾਨਾਂ ਲਈ ਹੋਰ ਵੀ ਪ੍ਰੇਰਨਾਦਾਇਕ ਹੈ।”
ਸਿਰਫ ਕਰਨ ਔਜਲਾ ਹੀ ਨਹੀਂ, ਬਲਕਿ ਹੋਰ ਪ੍ਰਸਿੱਧ ਅਤੇ ਸਫਲ ਰੈਪਰ ਜਿਵੇਂ ਕਿ ਡਿਵਾਈਨ, ਬਾਦਸ਼ਾਹ, Emiway Bantai, Seedhe Maut, Ikka, Raftaar ਤੇ ਮੁਨੱਵਰ ਫਾਰੂਕੀ (Munawar Faruqui) ਨੇ ਵੀ ਵੀਡੀਓਜ਼ ਰਾਹੀਂ ਐਮਸੀ ਸਟੈਨ ਲਈ ਆਪਣੇ ਮੈਸੇਜ ਨਾਲ ਸਪੋਰਟ ਕੀਤਾ।
ਐਮਸੀ ਸਟੈਨ ਲਈ ਕਰਨ ਔਜਲਾ ਦੇ ਸਮਰਥਨ ਬਾਰੇ ਹੋਰ ਗੱਲ ਕਰਦੇ ਹੋਏ, ਉਸਨੇ ਪਹਿਲਾਂ ਇੱਕ ਇੰਸਟਾਗ੍ਰਾਮ ਸਟੋਰੀ ਵੀ ਸਾਂਝੀ ਕੀਤੀ ਸੀ ਜਿਸ ਵਿੱਚ ਉਸਦੇ ਫੈਨਸ ਨੂੰ ਨੌਜਵਾਨ ਰੈਪਰ ਦਾ ਸਮਰਥਨ ਕਰਨ ਲਈ ਕਿਹਾ ਗਿਆ ਸੀ।
ਯਕੀਨਨ ਐਮਸੀ ਸਟੈਨ ਦੀ ਵੱਡੀ ਜਿੱਤ ਤੋਂ ਕਰਨ ਔਜਲਾ ਖੁਸ਼ ਹੈ। ਬਿੱਗ ਬੌਸ 16 ਦੇ ਜੇਤੂ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h