Bigg Boss 16 Winner MC Stan Real Name: MC Stan ਨੇ Bigg Boss 16 Winner ਦੀ ਟਰਾਫੀ ਜਿੱਤੀ। ਸ਼ੋਅ ਦੇ ਫੈਨਸ ਇਹ ਜਾਣਨ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਬਿੱਗ ਬੌਸ 16 ਦੀ ਟਰਾਫੀ ਕਿਸ ਦੇ ਨਾਂ ‘ਤੇ ਹੈ ਪਰ ਹੁਣ ਦੁਨੀਆ ਦੇ ਸਾਹਮਣੇ ਵਿਜੇਤਾ ਦਾ ਨਾਂ ਆ ਗਿਆ ਹੈ।
MC Stan ਦੀ ਪ੍ਰਸਿੱਧੀ ਤੇ ਉਸਦੇ ਪ੍ਰਸ਼ੰਸਕਾਂ ਨੇ ਆਖਰਕਾਰ ਉਸਨੂੰ ਸਲਮਾਨ ਖ਼ਾਨ (Salman Khan) ਦੇ ਸ਼ੋਅ ਦਾ ਜੇਤੂ ਬਣਾ ਦਿੱਤਾ। ਪਰ ਲੱਖਾਂ ਲੋਕਾਂ ‘ਚ ਮਸ਼ਹੂਰ ਐਮਸੀ ਸਟੈਨ ਨੇ ਸੜਕਾਂ ‘ਤੇ ਰਾਤਾਂ ਕੱਟ ਕੇ ਆਪਣੀ ਜ਼ਿੰਦਗੀ ਨੂੰ ਇਸ ਮੁਕਾਮ ‘ਤੇ ਪਹੁੰਚਾਇਆ ਹੈ। ਆਓ ਜਾਣਦੇ ਹਾਂ ਮਸ਼ਹੂਰ ਰੈਪਰ ਬਾਰੇ ਦਿਲਚਸਪ ਗੱਲਾਂ…
ਕੀ ਹੈ MC ਸਟੈਨ ਦਾ ਅਸਲੀ ਨਾਮ ?
ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਦਾ ਅਸਲੀ ਨਾਮ ਅਲਤਾਫ਼ ਸ਼ੇਖ ਹੈ। ਐਮਸੀ ਪੁਣੇ ਦਾ ਵਸਨੀਕ ਹੈ। ਦੱਸ ਦਈਏ ਕਿ ਸਟੈਨ ਬਚਪਨ ਵਿੱਚ ਪੜ੍ਹਾਈ ਵਿੱਚ ਕਮਜ਼ੋਰ ਸੀ ਪਰ ਮਿਊਜ਼ਿਕ ਵਿੱਚ ਹਮੇਸ਼ਾ ਤਕੜਾ ਰਿਹਾ ਹੈ। ਐਮਸੀ ਸਟੈਨ ਨੇ 12 ਸਾਲ ਦੀ ਉਮਰ ਤੋਂ ਸਟੇਜ ‘ਤੇ ਪ੍ਰਫੋਰਮ ਕਰਨਾ ਸ਼ੁਰੂ ਕੀਤਾ, ਉਸਨੇ ਕੱਵਾਲੀ ਗਾ ਕੇ ਆਪਣੇ ਕੈਰੀਅਰ ਅਤੇ ਜੀਵਨ ਨੂੰ ਖੰਭ ਦਿੱਤੇ।
ਐਮਸੀ ਸਟੈਨ (MC Stan Songs Viral) ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਦੱਸਿਆ, ਇਹ ਗੱਲ ਉਨ੍ਹਾਂ ਦੇ ਫੈਨਸ ਨੂੰ ਪਸੰਦ ਹੈ। ਅਲਤਾਫ, ਐਮਸੀ ਸਟੈਨ ਬਣਨ ਪਿੱਛੇ ਉਸ ਦੀ ਅਸਲ ਜ਼ਿੰਦਗੀ ਦੀ ਕਹਾਣੀ ‘ਤੇ ਆਧਾਰਿਤ ਗੀਤ ਅਸਤਗਫਿਰੁੱਲਾ ਦਾ ਹੱਥ ਹੈ, ਇਸ ਗੀਤ ‘ਚ ਸਟੈਨ ਨੇ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਉਤਾਰਿਆ।
View this post on Instagram
ਐਮਸੀ ਸਟੈਨ (MC Stan Instagram) ਦੇ ਪਹਿਲੇ ਗੀਤ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਇਸ ਨੇ ਇੰਟਰਨੈੱਟ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਦੱਸ ਦੇਈਏ, ਬਿੱਗ ਬੌਸ ਵਿੱਚ ਆਉਣ ਤੋਂ ਪਹਿਲਾਂ ਐਮਸੀ ਸਟੈਨ ਕੋਈ ਛੋਟੀ ਸੈਲੀਬ੍ਰਿਟੀ ਨਹੀਂ ਰਹੀ ਹੈ। MC ਨੂੰ ਭਾਰਤ ਦਾ Tupac ਵੀ ਕਿਹਾ ਜਾਂਦਾ ਹੈ। ਮਿਊਜ਼ਿਕ ‘ਚ MC Stan Real Name ਨੇ ਹਿੱਪ-ਹੌਪ ਦੀ ਦੁਨੀਆ ‘ਚ ਖੂਬ ਨਾਮਣਾ ਖੱਟਿਆ, ਸਿਰਫ 23 ਸਾਲ ਦੀ ਉਮਰ ‘ਚ MC ਨੇ ਕਰੋੜਾਂ ਦੀ ਕਮਾਈ ਕੀਤੀ। ਰਿਪੋਰਟਾਂ ਦੇ ਅਨੁਸਾਰ, MC ਦੀ ਕੁੱਲ ਜਾਇਦਾਦ ਲਗਪਗ 50 ਲੱਖ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h