Ludhiana News: ਹਰ ਸੂਬੇ ‘ਚ ਪੁਲਿਸ ਦੀ ਜ਼ਿੰਮੇਦਾਰੀ ਜਨਤਾ ਦੀ ਰੱਖਿਆ ਕਰਨਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਪਰ ਪੰਜਾਬ ਪੁਲਿਸ (Punjab Police) ਹਮੇਸ਼ਾਂ ਕਿਸੇ ਨਾ ਕਿਸਨੇ ਕਾਰਨ ਨਾਲ ਸੁਰਖੀਆਂ ‘ਚ ਛਾਈ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਸੁਰਖੀਆਂ ‘ਚ ਆਈ ਹੈ। ਚੋਰਾਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮ ਦੀ ਬਾਈਕ ਚੋਰੀ (Policeman’s Bike Stolen) ਕਰ ਲਈ ਹੈ।
ਖ਼ਬਰ ਹੈ ਕਿ ਪੰਜਾਬ ਪੁਲਿਸ ਦੇ ਐਡੀਸ਼ਨਲ ਐਸਐਚਓ (Additional SHO of Punjab Police) ਦਾ ਬਾਈਕ ਜ਼ਿਲ੍ਹਾ ਲੁਧਿਆਣਾ ਦੇ ਸਤਲੁਜ ਕਲੱਬ ਦੇ ਬਾਹਰੋਂ ਚੋਰੀ ਹੋ ਗਿਆ। ਕਲੱਬ ‘ਚ ਚੋਣਾਂ ਕਰਕੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੋਈ ਸੀ। ਜਦੋਂ ਐਡੀਸ਼ਨਲ ਐਸਐਚਓ ਆਪਣੀ ਡਿਊਟੀ ਖ਼ਤਮ ਕਰਕੇ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਕਲੱਬ ਦੇ ਬਾਹਰ ਖੜੀ ਉਸਦੀ ਸਪਲੈਂਡਰ ਬਾਈਕ ਚੋਰੀ ਹੋ ਗਈ।
हाल-ऐ-पंजाब
सब इंस्पेक्टर का बाइक चोरी कर ले गए चोर
और बेचारा पुलिसवाला हाथ में चाबी लिए ढूंढ रहा है कि काश ये मेरी गलतफहमी हो…. अब खुद थाने जाकर रिपोर्ट लिखूंगा #LudhianaPolice #PunjabPolice pic.twitter.com/jllQbsAllF— Vikram Singh (@VikramProPunjab) December 24, 2022
ਉਸ ਨੇ ਬਾਈਕ ਦੀ ਕਾਫੀ ਭਾਲ ਕੀਤੀ, ਪਰ ਕਿਤੇ ਵੀ ਕੁਝ ਨਹੀਂ ਮਿਲਿਆ। ਅਖੀਰ ਮੁਲਾਜ਼ਮ ਨੇ ਚੌਕੀ ਕੈਲਾਸ਼ ਨਗਰ ਨੂੰ ਫੋਨ ਕਰਕੇ ਮੁਨਸ਼ੀ ਨੂੰ ਦੱਸਿਆ ਕਿ ਸਤਲੁਜ ਕਲੱਬ ਦੇ ਬਾਹਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਹੁਣ ਉਸ ਨੂੰ ਆਪਣੀ ਬਾਈਕ ਚੋਰੀ ਹੋਣ ਦੀ ਸ਼ਿਕਾਇਤ ਖੁਦ ਲਿਖਣੀ ਪਵੇਗੀ। ਉਸ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲ ਦਾ ਨੰਬਰ 1226 ਹੈ। ਹੁਣ ਸਾਈਕਲ ਦੀ ਚਾਬੀ ਉਸ ਦੇ ਹੱਥ ਵਿੱਚ ਹੀ ਰਹਿ ਗਈ ਹੈ।
ਇਲਾਕੇ ‘ਚ ਚੋਰੀ ਕੋਈ ਨਵੀਂ ਗੱਲ ਨਹੀਂ
ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਬਾਈਕ ਚੋਰੀ ਕੋਈ ਨਵੀਂ ਗੱਲ ਨਹੀਂ ਹੈ। ਹਰ ਰੋਜ਼ ਇੱਥੋਂ ਬਾਈਕ ਚੋਰੀ ਹੋ ਜਾਂਦੀ ਹੈ। ਕਈ ਵਾਰ ਪੁਲਿਸ ਮੁਲਾਜ਼ਮ ਵੀ ਗਸ਼ਤ ਕਰਦੇ ਹਨ, ਪਰ ਫਿਰ ਵੀ ਰੋਜ਼ਾਨਾ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ।