ਅੱਜ ਪੂਰੇ ਭਾਰਤ ਵਿੱਚ ਆਜ਼ਾਦੀ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਪਰਿਵਾਰ ਸਮੇਤ ਇਨ੍ਹਾਂ ਜਸ਼ਨਾਂ ਵਿਚ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਇਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਭਾਰਤ ਦੀ ਸ਼ਾਨ ਤਿਰੰਗਾ, ਸਦਾ ਇਸੇ ਤਰ੍ਹਾਂ ਉੱਚਾ ਲਹਿਰਾਉਂਦਾ ਰਹੇ।
ਅਜ਼ਾਦੀ ਦਿਵਸ ਮੁਬਾਰਕ, ਜੈ ਹਿੰਦ#HappyIndependenceDay pic.twitter.com/28nWS6aien— Bikram Singh Majithia (@bsmajithia) August 15, 2022
ਇਸ ਦੌਰਾਨ ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ। ਦੱਸ ਦਈਏ ਕਿ ਮਜੀਠੀਆ ਅਜੇ ਕੁਝ ਦਿਨ ਪਹਿਲਾਂ ਜਮਾਨਤ ਮਿਲਣ ਉਤੇ ਪਟਿਆਲਾ ਜੇਲ੍ਹ ਵਿਚੋਂ ਬਾਹਰ ਆਏ ਹਨ।
ਆਜ਼ਾਦੀ ਦੇ 75 ਸਾਲ ਪੂਰੇ ਹੋਣ ਉਤੇ ਆਪਣੇ ਪਰਿਵਾਰ ਇਨ੍ਹਾਂ ਜਸ਼ਨਾਂ ਵਿਚ ਸ਼ਰੀਕ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫੇਸਬੁਕ ਸਫੇ ਉਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਭਾਰਤ ਦੀ ਸ਼ਾਨ ਤਿਰੰਗਾ, ਸਦਾ ਇਸੇ ਤਰ੍ਹਾਂ ਉੱਚਾ ਲਹਿਰਾਉਂਦਾ ਰਹੇ।
ਅਜ਼ਾਦੀ ਦਿਵਸ ਮੁਬਾਰਕ, ਜੈ ਹਿੰਦ’