Birmingham 2022 Commonwealth Games Multi-sport event:ਕਾਮਨਵੈਲਥ ਗੇਮਜ਼ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਖਿਡਾਰੀ ਨੀਰਜ ਚੋਪੜਾ ਨੂੰ ਸੱਟ ਲੱਗਣ ਕਾਰਨ ਕਾਮਨਵੈਲਥ ਗੇਮਜ਼ ਤੋਂ ਬਾਹਰ ਹੋ ਗਏ ਹਨ। ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ।
ਜਾਣਕਾਰੀ ਹੈ ਕਿ ਨੀਰਜ ਨੂੰ 20 ਦਿਨਾਂ ਲਈ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਨੇ ਹਾਲ ਹੀ ‘ਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਨੂੰ ਇਤਿਹਾਸਕ ਸਿਲਵਰ ਮੈਡਲ ਦਿਵਾਇਆ ਸੀ।
ਇਹ ਜਿਕਰਯੋਗ ਹੈ ਕਿ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਭਾਰਤ ਦਾ ਇਹ ਪਹਿਲਾ ਸਿਲਵਰ ਮੈਡਲ ਸੀ। ਜਿਕਰਯੋਗ ਹੈ ਕਿ 22ਵੀ ਰਾਸ਼ਟਰਮੰਡਲ ਖੇਡਾਂ 28 ਜੁਲਾਈ 2022 ਤੋਂ ਹੋਣ ਜਾ ਰਹੀਆਂ ਹਨ।
ਨੀਰਜ ਨੇ ਯੂਜੀਨ, ਯੂਐਸਏ ਵਿੱਚ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 88.13 ਮੀਟਰ ਦੀ ਥਰੋਅ ਨਾਲ 19 ਸਾਲਾਂ ਬਾਅਦ ਭਾਰਤ ਨੂੰ ਵਿਸ਼ਵ ਚੈਂਪੀਅਨਸ਼ਿਪ ਦਾ ਤਗ਼ਮਾ ਦਿਵਾਇਆ। ਇਸ ਤੋਂ ਪਹਿਲਾਂ ਭਾਰਤ ਨੂੰ ਵਿਸ਼ਵ ਚੈਂਪੀਅਨਸ਼ਿਪ ਦਾ ਇੱਕੋ ਇੱਕ ਤਗ਼ਮਾ 2003 ਵਿੱਚ ਆਇਆ ਸੀ ਜਦੋਂ ਅੰਜੂ ਬੌਬੀ ਜਾਰਜ ਨੇ ਔਰਤਾਂ ਦੀ ਲੰਬੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ।