ਭਾਰਤੀ ਜਨਤਾ ਪਾਰਟੀ ਦੀ ੳੇੁੱਤਰ-ਪ੍ਰਦੇਸ਼ ਕਾਰਜਕਮੇਟੀ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਤਿੰਨ ਨਵੇਂ ਖੇਤੀਕਾਨੂੰਨਾਂ ਦੇ ਵਿਰੋਧ ‘ਚ ਕਿਸਾਨਾਂ ਦੇ ਚੱਲ ਰਹੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ।ਉਨਾਂ੍ਹ ਨੇ ਕਿਹਾ ਕਿ ਸੂਬੇ ‘ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਬੀਜੇਪੀ ਨੇਤਾ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਸਕਦੀ ਹੈ।ਸਾਬਕਾ ਵਿਧਾਇਕ ਸਿੰਘ ਨੇ ਐਤਵਾਰ ਰਾਤ ਬਲਿਆ ਜ਼ਿਲੇ ਦੇ ਨਾਗਰਾ ‘ਚ ਇੱਕ ਬਿਆਨ ਦੌਰਾਨ ਕਿਹਾ, ”ਕਿਸਾਨਾਂ ਦੀਆਂ ਮੰਗਾਂ ਸਹੀ ਹਨ।ਵਿਧਾਨ ਸਭਾ ਚੋਣਾਂ ਅਤੇ ਕਿਸਾਨਾਂ ‘ਚ ਰੋਸ ਨੂੰ ਦੇਖਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਇਨਾਂ੍ਹ ਕਾਨੂੰਨਾਂ ਨੂੰ ਵਾਪਸ ਲੈ ਸਕਦੀ ਹੈ।
ਉਨਾਂ੍ਹ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪ੍ਰਦਰਸ਼ਨਾਂ ਦੇ ਚਲਦੇ ਬੀਜੇਪੀ ਦੇ ਨੇਤਾ ਪੱਛਮੀ ਉੱਤਰ ਪ੍ਰਦੇਸ਼ ਦੇ ਪਿੰਡਾਂ ‘ਚ ਨਹੀਂ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਕਿਸਾਨ ਬੀਜੇਪੀ ਦੇ ਜਨ ਪ੍ਰਤੀਨਿਧੀਆਂ ਦਾ ਘਿਰਾਓ ਵੀ ਕਰ ਸਕਦੇ ਹਨ।ਰਾਮ ਇਕਬਾਲ ਸਿੰਘ ਨੇ ਇਜ਼ਰਾਈਲ ਦੇ ਜਾਸੂਸੀ ਸਾਫਟਵੇਅਰ ਪੇਗਾਸਸ ਨਾਲ ਕਥਿਤ ਤੌਰ ‘ਤੇ ਜਾਸੂਸੀ ਕਰਾਉਣ ਜਾਣ ਨੂੰ ਲੈ ਕੇ ਸੰਸਦ ‘ਚ ਚੱਲ ਰਹੇ ਗਤਿਰੋਧ ਨੂੰ ਮਾੜੇ ਭਾਗ ਕਰਾਰ ਦਿੱਤਾ ਅਤੇ ਕਿਹਾ ਕਿ ਲੋਕਤਾਂਤਰਿਕ ਦੇਸ਼ ‘ਚ ਇਸ ਮੰਗ ‘ਤੇ ਵਿਚਾਰ ਹੋਣਾ ਚਾਹੀਦਾ ਹੈ।
ਬੀਜੇਪੀ ਨੇਤਾ ਨੇ ਕਿਹਾ, ”ਜੇਕਰ ਜਾਸੂਸੀ ਕਾਂਡ ਦੀ ਜਾਂਚ ਹੋਵੇ ਤਾਂ ਸਰਕਾਰ ਨੂੰ ਇਸਦੀ ਜਾਂਚ ਕਰਾਉਣੀ ਚਾਹੀਦੀ।ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਸੰਸਦ ਦਾ ਸੈਸ਼ਨ ਸੁਚਾਰੂ ਰੂਪ ਨਾਲ ਚੱਲੇ।ਸਿੰਘ ਨੇ ਕੋਵਿਡ ਦੀ ਸੰਭਾਵਿਤ ਤੀਜੀ ਲਹਿਰ ਨਾਲ ਨਜਿੱਠਣ ਦੇ ਲਈ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਵਲੋਂ ਕੀਤੀਆਂ ਗਈਆਂ ਤਿਆਰੀਆਂ ‘ਤੇ ਵੀ ਸਵਾਲ ਚੁੱਕੇ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦੂਜੀ ਲਹਿਰ ਤੋਂ ਸਬਕ ਨਹੀਂ ਲਿਆ ਅਤੇ ਮਾਮਲਿਆਂ ਨਾਲ ਅੱਗੇ ਨਜਿੱਠਣ ਲਈ ਕੋਈ ਪ੍ਰਭਾਵੀ ਪ੍ਰਬੰਧ ਨਹੀਂ ਕੀਤੇ ਹਨ।