ਅੱਜ BJP ਦੇ ਵੱਲੋਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | BJP ਦਾ ਕਹਿਣਾ ਬੀਤੇ ਦਿਨ ਕਿਸਾਨਾਂ ਵੱਲੋਂ ਸਾਡੀ ਪਾਰਟੀ ਦੇ ਆਗੂ ਤੇ ਅਟੈਕ ਕੀਤਾ ਗਿਆ ਸੀ ਇਸ ਮੌਕੇ ਬੀਜੇਪੀ ਦਾ ਕਹਿਣਾ ਕਿ ਅਸੀਂ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਜਿੰਨਾ ਸਮਾਂ CM ਕੈਪਟਨ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਅਸੀਂ ਇਸੇ ਤਰਾਂ ਪ੍ਰਦਰਸ਼ਨ ਕਰਦੇ ਰਹਾਂਗੇ | ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਇਹ ਵਫ਼ਦ ਮੁੱਖ ਮੰਤਰੀ ਨੂੰ ਮਿਲੇਗਾ ਅਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਬੀਜੇਪੀ ਆਗੂਆਂ ਤੇ ਕੀਤੇ ਹਮਲੇ ਨੂੰ ਲੈ ਕੇ ਸੁਰੱਖਿਆ ਦੀ ਮੰਗ ਕਰੇਗਾ |
ਚੰਡੀਗੜ੍ਹ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ CM ਦੀ ਰਿਹਾਇਸ਼ ਦੇ ਬਾਹਰ ਬੀਜੇਪੇ ਦਾ ਧਰਨਾ ਜਾਰੀ ਹੈ ,ਸੁਰਜੀਤ ਜਿਆਣੀ ਦਾ ਕਹਿਣਾ ਕਿ ਲਗਾਤਾਰ ਬੀਜੇਪੀ ‘ਤੇ ਹਮਲਾ ਹੋ ਰਿਹਾ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ DGP ਦੋਵੇਂ ਹਨ,ਇਸ ਦੇ ਨਾਲ ਹੀ BJP ਨੇ ਕਿਹਾ ਕਿ ਜਿਸ ਨੇ ਗਰੇਵਾਲ ਦੇ ਦਫ਼ਤਰ ਨੂੰ ਅੱਗ ਲਗਵਾਈ ਸੀ ਉਨ੍ਹਾਂ ਦੇ ਵੱਲੋਂ ਹੀ ਬੀਤੇ ਦਿਨ ਬੀਜੇਪੀ ‘ਤੇ ਅਟੈਕ ਕੀਤਾ ਗਿਆ ਹੈ |