ਭਾਜਪਾ ਚੋਂ 7 ਸਾਲ ਲਈ ਬਾਹਰ ਕਰਨ ਤੋਂ ਬਾਅਦ ਅਨਿਲ ਜੋਸ਼ੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇਸ ਤੋਂ ਬਾਅਦ ਦੁਰਗਿਆਣਾ ਤੀਰਥ ਵਿਖੇ ਆਪਣੇ ਸਾਥੀਆਂ ਨਾਲ ਨਤਮਤਸਕ ਹੋ ਕੇ ਅਸ਼ੀਰਵਾਦ ਲਿਆ। ਇਸ ਦੌਰਾਨ ਮੀਡੀਆਂ ਨਾਲ ਗੱਲਬਾਤ ਦੌਰਾਨ ਅਨਿਲ ਜੋਸ਼ੀ ਨੇ ਕਿਹਾ ਕਿ ਭਾਜਪਾ ਨੇ ਪੂਰੀ ਪਲਾਨਿੰਗ ਨਾਲ ਮੈਨੂੰ ਪਾਰਟੀ ਤੋਂ ਬਾਹਰ ਕੱਢਿਆ ਹੈ ਪਰ ਮੈਂ ਆਪਣੇ ਸਾਥੀਆਂ ਦਾ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਦਿੱਤੇ ਸਹਿਯੋਗ ਦਾ ਦਿਲੋਂ ਧੰਨਵਾਦ ਕਰਦਾ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਇਸੇ ਜੋਸ਼ ਨਾਲ ਅਗਲੀ ਹਰ ਮੰਜਿਲ ਫਤਿਹ ਕਰਨ ਲਈ ਹਮੇਸ਼ਾ ਮੇਰੇ ਨਾਲ ਚਲਦੇ ਰਹੋਗੇ |