ਚੰਡੀਗੜ੍ਹ: ਪੰਜਾਬ ‘ਚ ਇਸ ਸਮੇਂ ਨਸ਼ੇ ਦਾ ਮੁੱਦਾ ਬੇਹੱਦ ਅਹਿਮ ਬਣ ਗਿਆ ਹੈ। ਸੂਬੇ ‘ਚ ਆਏ ਦਿਨ ਨੋਜਵਾਨ ਨਸ਼ੇ ਕਰਕੇ ਮੌਤ ਦੇ ਮੂਹੰ ‘ਚ ਡਿੱਗ ਰਹੇ ਹਨ। ਸੂਬੇ ‘ਚ ਨਸ਼ੇ (drugs) ਦੀ ਓਵਰਡੋਜ਼ ਨਾਲ ਮੌਤਾਂ ਨਾਲ ਘਰਾਂ ਦੇ ਚਿਰਾਗ ਬੁੱਝ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ (Punjab government) ਨੂੰ ਨਸ਼ੇ ਦੇ ਮੁੱਦੇ ‘ਤੇ ਹਮੇਸ਼ਾਂ ਵਿਰੋਧੀ ਧਿਰ ਦੇ ਤਿਖੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨਸ਼ੇ ਦੇ ਮੁੱਦੇ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ (Tarun Chugh) ਦਾ ਬਿਆਨ ਸਾਹਮਣੇ ਆਇਆ ਹੈ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾਖੋਰੀ ਵੱਧ ਰਹੀ ਹੈ। ਸੂਬੇ ‘ਚ ਨਸ਼ਾ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ‘ਆਪ’ ਸਰਕਾਰ ਅੱਜ ਇੱਥੇ ਹਰ ਰੋਜ਼ ਲੋਕ ਮਰ ਰਹੇ ਹਨ। ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਕ ਨਸ਼ਿਆਂ ਕਾਰਨ ਹੁਣ ਤੱਕ 150 ਤੋਂ ਵੱਧ ਮੌਤਾਂ ਹੋਈਆਂ ਹਨ, ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਪੰਜਾਬ ਨਸ਼ਿਆਂ ਦੇ ਢੇਰ ‘ਤੇ ਬੈਠਾ ਹੈ।
ਆਪਣੇ ਬਿਆਨ ‘ਚ ਚੁੱਘ ਨੇ ਅੱਗੇ ਕਿਹਾ ਕਿ ਨਸ਼ਿਆਂ ਨਾਲ ਹਰ ਘਰ ਬਰਬਾਦ ਹੋ ਰਿਹਾ ਹੈ, ਪਰਿਵਾਰ ਤਬਾਹ ਹੋ ਰਹੇ ਹਨ, ਪਹਿਲਾਂ ਭਗਵੰਤ ਮਾਨ ਕਹਿੰਦੇ ਸੀ ਕਿ ਸਿਆਸੀ ਪਾਰਟੀਆਂ ਨਸ਼ੇ ਵੇਚ ਰਹੀਆਂ ਹਨ, ਪੁਲਿਸ ਵਾਲੇ ਨਸ਼ੇ ਵੇਚ ਰਹੇ ਹਨ, ਪਰ ਹੁਣ ਉਹ ਆਪ ਸੱਤਾ ‘ਚ ਹਨ, ਹੁਣ ਇਹ ਸਭ ਕੌਣ ਕਰ ਰਿਹਾ ਹੈ।
ਇਸ ਦੇ ਨਾਲ ਹੀ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਸਬੰਧੀ ਸਰਕਾਰ ਵਾਈਟ ਪੇਪਰ ਜਾਰੀ ਕਰੇ। ਉਨ੍ਹਾਂ ਕਿਹਾ ਕਿ ਤ੍ਰਾਸਦੀ ਇਹ ਹੈ ਕਿ ਰੱਖਿਅਕ ਹੀ ਭਖੀਅੱਕ ਬਣ ਗਏ ਹਨ, ਸਿਆਸੀ ਆਸ਼ੀਰਵਾਦ ਹੈ, ਸਰਕਾਰ ਪੂਰੀ ਤਰ੍ਹਾਂ ਫੈਲੀ ਹੋਈ ਹੈ। ਭਾਜਪਾ ਨੇਤਾ ਨੇ ਅੱਗੇ ਕਿਹਾ ਕਿ ਬੀਐਸਐਫ ਨੇ ਮੁਸਤੈਦੀ ਵਧਾ ਦਿੱਤੀ ਹੈ, ਪਰ ਇਸ ਲੜੀ ਨੂੰ ਤੋੜਨਾ ਜ਼ਰੂਰੀ ਹੈ, ਸਾਰੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਇੱਕ ਵਾਰ ਫਿਰ ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਬੇਹਦ ਦੁੱਖ ਦੀ ਗੱਲ ਹੈ ਕਿ ਸ਼ਹਿਰਾਂ ਚੋਂ ਲਾਸ਼ਾਂ ਦਾ ਉੱਠਣਾ, ਭਰਵੰਤ ਮਾਨ ਸਰਕਾਰ ਹਰ ਫਰੰਟ ‘ਤੇ ਫੈਲ ਹੈ।