ਭਾਜਪਾ ਮਹਿਲਾ ਮੋਰਚਾ ਜਲੰਧਰ ਪ੍ਰਧਾਨ ਆਰਤੀ ਰਾਜਪੂਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਕਤ ਜਾਣਕਾਰੀ ਆਰਤੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ।
ਵੀਡੀਓ ਜਾਰੀ ਕਰਕੇ ਆਰਤੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਬੈਠਕਾਂ ਕਰ ਕੇ ਰਾਏ ਲਈ ਸੀ, ਉਸ ਇਕ ਚੀਜ਼ ਨੂੰ ਨਹੀਂ ਮੰਨਿਆ।ਆਰਤੀ ਦਾ ਕਹਿਣਾ ਹੈ ਕਿ ਮੇਰਾ ਸੁਸ਼ੀਲ ਰਿੰਕੂ ਅਤੇ ਅੰਗੁਰਾਲਲ ਨਾਲ ਕੋਈ ਨਿੱਜੀ ਝਗੜਾ ਨਹੀਂ ਹੈ ਪਰ ਸਾਡੀ ਮੰਗ ਸੀ ਕਿ ਉਮੀਦਵਾਰ ਭਾਜਪਾ ਦਾ ਹੀ ਹੋਣਾ ਚਾਹੀਦਾ ਸੀ।ਆਰਤੀ ਦਾ ਕਹਿਣਾ ਹੈ ਕਿ ਜਿਹਂਾਂ ਦੇ ਖਿਲਾਫ ਅਸੀਂ ਬੋਲਦੇ ਆਏ ਹਾਂ, ਉਨ੍ਹਾਂ ਦੇ ਲਈ ਅਸੀਂ ਵੋਟ ਨਹੀਂ ਮੰਗ ਸਕਦੇ, ਮੇਰੇ ਤੋਂ ਨਹੀਂ ਹੋਵੇਗਾ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇਕ ਸਮਾਜਸੇਵੀ ਬਣ ਕੇ ਹੀ ਰਹਿਣਾ ਪਸੰਦਾ ਕਰੂੰਗੀ।