ਸ਼ੁੱਕਰਵਾਰ, ਅਗਸਤ 8, 2025 07:45 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਬੀਕੇਯੂ ਉਗਰਾਹਾਂ‌ ਨੇ ਪੰਜਾਬ ਦੇ 18 ਜ਼ਿਲ੍ਹਿਆਂ ‘ਚ 69 ਥਾਵਾਂ ‘ਤੇ ਫੂਕੇ ਬ੍ਰਿਜ ਭੂਸ਼ਨ ਦੇ ਪੁਤਲੇ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ 67 ਸ਼ਹਿਰਾਂ/ਕਸਬਿਆਂ ਅਤੇ 2 ਪਿੰਡਾਂ ਸਮੇਤ 69 ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਬ੍ਰਿਜ ਭੂਸ਼ਨ ਦੇ ਪੁਤਲੇ ਫੂਕੇ ਗਏ।

by ਮਨਵੀਰ ਰੰਧਾਵਾ
ਜੂਨ 5, 2023
in ਪੰਜਾਬ
0

Farmers Protest for Women Wreslters: ਕੌਮਾਂਤਰੀ ਕੁਸ਼ਤੀ ਮੁਕਾਬਲਿਆਂ ਵਿਚ ਸੋਨੇ, ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦੀ ਸ਼ਾਨ ਵਧਾਉਣ ਵਾਲੀਆਂ 7 ਪਹਿਲਵਾਨ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ 67 ਸ਼ਹਿਰਾਂ/ਕਸਬਿਆਂ ਅਤੇ 2 ਪਿੰਡਾਂ ਸਮੇਤ 69 ਥਾਵਾਂ ‘ਤੇ ਔਰਤਾਂ ਸਮੇਤ ਕੁੱਲ ਮਿਲਾ ਕੇ ਕਈ ਹਜ਼ਾਰ ਦੀ ਤਾਦਾਦ ਵਿੱਚ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਬ੍ਰਿਜ ਭੂਸ਼ਨ ਦੇ ਪੁਤਲੇ ਫੂਕੇ ਗਏ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਹ ਰੋਸ ਪ੍ਰਦਰਸ਼ਨਾਂ ਲੁਧਿਆਣਾ ਦੇ – ਪਾਇਲ, ਡੇਹਲੋਂ, ਲੁਧਿਆਣਾ, ਰਾਏਕੋਟ, ਜਗਰਾਓਂ, ਫਾਜ਼ਿਲਕਾ ਦੇ – ਜਲਾਲਾਬਾਦ, ਗੁਰੂਹਰਸਹਾਏ, ਅਬੋਹਰ, ਫਿਰੋਜ਼ਪੁਰ ਦੇ – ਜੀਰਾ, ਫਿਰੋਜ਼ਪੁਰ, ਸੰਗਰੂਰ ਦੇ – ਭਵਾਨੀਗੜ੍ਹ, ਸੰਗਰੂਰ, ਦਿੜ੍ਹਬਾ, ਧੂਰੀ, ਮੂਣਕ, ਲਹਿਰਾਗਾਗਾ, ਸੁਨਾਮ, ਮਲੇਰਕੋਟਲਾ ਦੇ – ਅਮਰਗੜ੍ਹ, ਅਹਿਮਦਗੜ੍ਹ, ਮਲੇਰਕੋਟਲਾ, ਮਾਨਸਾ ਦੇ – ਬੁਢਲਾਡਾ, ਝੁਨੀਰ, ਮਾਨਸਾ, ਫਰੀਦਕੋਟ ਦੇ – ਜੈਤੋ, ਕੋਟਕਪੂਰਾ, ਅੰਮ੍ਰਿਤਸਰ ਦੇ – ਮਜੀਠਾ, ਲੋਪੋਕੇ, ਅਜਨਾਲਾ, ਅੰਮ੍ਰਿਤਸਰ ਸਾਹਿਬ, ਪਟਿਆਲਾ ਦੇ – ਰਾਜਪੁਰਾ, ਸਮਾਣਾ, ਨਾਭਾ, ਪਾਤੜਾਂ, ਪਟਿਆਲਾ, ਜਲੰਧਰ ਦੇ – ਸ਼ਾਹਕੋਟ, ਮਲਸੀਹਾਂ, ਬਲਕੋਨ੍ਹਾ, ਮਾਲੜੀ, ਮੁਕਤਸਰ ਦੇ – ਲੰਬੀ, ਗਿੱਦੜਬਾਹਾ, ਬਠਿੰਡਾ ਦੇ – ਮੌੜ ਮੰਡੀ, ਤਲਵੰਡੀ ਸਾਬੋ, ਸੰਗਤ, ਗੋਨਿਆਣਾ, ਭਗਤਾ, ਨਥਾਣਾ, ਰਾਮਪੁਰਾ, ਤਰਨਤਾਰਨ ਦੇ- ਹਰੀਕੇ, ਪੱਟੀ, ਖਡੂਰ ਸਾਹਿਬ, ਭਿਖੀਵਿੰਡ, ਵਲਟੋਹਾ, ਅਮਰਕੋਟ, ਬਰਨਾਲਾ ਦੇ – ਸ਼ੇਰਪੁਰ, ਮਹਿਲਕਲਾਂ, ਧਨੌਲਾ, ਭਦੌੜ, ਤਪਾ, ਗੁਰਦਾਸਪੁਰ ਦੇ – ਫ਼ਤਹਿਗੜ੍ਹ ਚੂੜੀਆਂ, ਭੈਣੀ ਮੀਆਂ ਖਾਂ, ਮੋਗਾ ਦੇ – ਧਰਮਕੋਟ, ਅਜੀਤਵਾਲ, ਬਾਘਾਪੁਰਾਣਾ, ਬੱਧਣੀ, ਸਮਾਲਸਰ, ਸਿੰਘਾਂਵਾਲਾ, ਮੋਹਾਲੀ ਦੇ – ਲਾਲੜੂ ਅਤੇ ਹੁਸ਼ਿਆਰਪੁਰ ਦੇ – ਬੁੱਲ੍ਹੋਵਾਲ ਆਦਿ ਵਿਖੇ ਕੀਤੇ ਗਏ ਹਨ।

ਰੋਸ ਪ੍ਰਦਰਸ਼ਨਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾਈ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਹਰਦੀਪ ਸਿੰਘ ਟੱਲੇਵਾਲ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਅਤੇ ਜਗਤਾਰ ਸਿੰਘ ਕਾਲਾਝਾੜ ਸਮੇਤ ਔਰਤ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਕੁਲਦੀਪ ਕੌਰ ਕੁੱਸਾ, ਕਮਲਦੀਪ ਕੌਰ ਬਰਨਾਲਾ, ਮਨਦੀਪ ਕੌਰ ਬਾਰਨ, ਰਮਨਦੀਪ ਕੌਰ ਫਾਜ਼ਿਲਕਾ ਅਤੇ ਦਵਿੰਦਰ ਕੌਰ ਰੰਧਾਵਾ ਕਲੋਨੀ ਤੋਂ ਇਲਾਵਾ ਜ਼ਿਲ੍ਹਾ/ਬਲਾਕ/ਪਿੰਡ ਪੱਧਰੇ ਆਗੂ ਸ਼ਾਮਲ ਸਨ। ਇਸ ਤੋਂ ਇਲਾਵਾ ਪੁਤਲਾ ਫੂਕ ਪ੍ਰਦਰਸ਼ਨਾਂ ਵਿੱਚ ਹਮਾਇਤ ਵਜੋਂ ਸ਼ਾਮਿਲ ਡੀ ਟੀ ਐੱਫ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਠੇਕਾ ਮੁਲਾਜ਼ਮ, ਬਿਜਲੀ ਕਾਮੇ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਰੰਧਾਵਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਪੰਜਾਬ ਵਿੱਚ ਥਾਂ ਥਾਂ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਚੋਟੀ ਦੀਆਂ ਪਹਿਲਵਾਨ ਖਿਡਾਰਨਾਂ ਦਾ ਜਿਣਸੀ ਸ਼ੋਸ਼ਣ ਕਰਨ ਦੇ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਖਿਡਾਰਨਾਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਖਿੰਡਾਉਣ ਲਈ ਉਨ੍ਹਾਂ ਉੱਪਰ ਅਣਮਨੁੱਖੀ ਤਸ਼ੱਦਦ ਢਾਹੁਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਧਰਨਾਕਾਰੀ ਖਿਡਾਰਨਾਂ ਅਤੇ ਹੋਰ ਲੋਕਾਂ ‘ਤੇ ਮੜ੍ਹੇ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ ਅਤੇ ਉਨ੍ਹਾਂ ਦਾ ਚੁੱਕਿਆ ਗਿਆ ਟੈਂਟ ਅਤੇ ਹੋਰ ਸਾਮਾਨ ਤੁਰੰਤ ਵਾਪਸ ਕੀਤਾ ਜਾਵੇ। ਜੰਤਰ ਮੰਤਰ ਵਿੱਚ ਸ਼ਾਂਤਮਈ ਜਨਤਕ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਜਮਹੂਰੀ ਹੱਕ ਬਹਾਲ ਕੀਤਾ ਜਾਵੇ।

ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੀ ਦੋਗਲੀ ਤਾਨਾਸ਼ਾਹ ਨੀਤੀ ਤਹਿਤ ਹੀ 28 ਮਈ ਨੂੰ ਦੇਸ਼ ਦੀ ਸ਼ਾਨ ਇਨ੍ਹਾਂ ਕੁੜੀਆਂ ਨੂੰ ਪੁਲਸੀ ਬੂਟਾਂ ਥੱਲੇ ਮਿੱਧ ਕੇ ਅਣਮਨੁੱਖੀ ਪੁਲਸ ਤਸ਼ੱਦਦ ਢਾਹਿਆ ਗਿਆ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇੱਕ ਪਾਸੇ ਤਾਂ ਬਾਕਾਇਦਾ ਮੁੱਢਲੀਆਂ ਪੁਲਸ ਰਿਪੋਰਟਾਂ ਵਿੱਚ ਨਾਮਜ਼ਦ ਦੋਸ਼ੀ ਬ੍ਰਿਜ ਭੂਸ਼ਨ ਦੀ ਪੁੱਛ ਪੜਤਾਲ ਵੀ ਨਹੀਂ ਕੀਤੀ ਜਾ ਰਹੀ ਤੇ ਦੂਜੇ ਪਾਸੇ ਉੱਘੀ ਬੁੱਧੀਜੀਵੀ ਨਵਸ਼ਰਨ ਸਮੇਤ ਚਾਰ ਔਰਤਾਂ ਨੂੰ ਸਰਕਾਰੀ ਏਜੰਸੀ ਈ ਡੀ ਵੱਲੋਂ ਬਿਨਾਂ ਵਜ੍ਹਾ ਪੁੱਛ ਪੜਤਾਲ ਦੇ ਬਹਾਨੇ ਘੰਟਿਆਂ ਬੱਧੀ ਪ੍ਰੇਸ਼ਾਨ ਕੀਤਾ ਗਿਆ ਹੈ ਅਤੇ ਝੂਠੇ ਕੇਸ ਬਣਾ ਕੇ ਜੇਲ੍ਹੀਂ ਡੱਕਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਬੁਲਾਰਿਆਂ ਨੇ ਦੱਸਿਆ ਕਿ ਦੋਸ਼ੀ ਬ੍ਰਿਜ ਭੂਸ਼ਨ ਵੱਲੋਂ ਅੱਜ ਆਵਦੇ ਹੱਕ ਵਿੱਚ ਅਯੁੱਧਿਆ ਵਿਖੇ ਦੇਸ਼ ਭਰ ਦੇ ਸਾਧਾਂ ਮਹੰਤਾਂ ਦਾ ਜਿਹੜਾ ਭਾਰੀ ਇਕੱਠ ਸੱਦਿਆ ਗਿਆ ਸੀ ਉਹ ਦੇਸ਼ ਭਰ ਦੇ ਇਨਸਾਫਪਸੰਦ ਤੇ ਜੁਝਾਰੂ ਲੋਕਾਂ ਦੇ ਜਨਤਕ ਦਬਾਅ ਕਾਰਨ ਉਸਨੂੰ ਰੱਦ ਕਰਨਾ ਪਿਆ ਹੈ। ਇਸ ਸ਼ਰਮਨਾਕ ਕਰਤੂਤ ਦਾ ਭਾਂਡਾ ਚੁਰਾਹੇ ਭੰਨਣ ਲਈ ਅੱਜ ਦੇਸ਼ ਭਰ ਵਿੱਚ ਸੈਂਕੜੇ ਥਾਂਵਾਂ ‘ਤੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਇਹ ਫੈਸਲਾ ਵੀ ਕੀਤਾ ਗਿਆ ਹੈ ਕਿ ਸਰਕਾਰੀ ਜਬਰ ਜ਼ੁਲਮ ਵਿਰੁੱਧ ਪੀੜਤ ਕੁੜੀਆਂ ਵੱਲੋਂ ਆਪਣਾ ਹੱਕੀ ਰੋਸ ਜ਼ਾਹਰ ਕਰਨ ਦਾ ਜਮਹੂਰੀ ਹੱਕ ਬਹਾਲ ਕਰਵਾਉਣ ਅਤੇ ਬ੍ਰਿਜ ਭੂਸ਼ਨ ਦੀ ਗ੍ਰਿਫਤਾਰੀ ਸਮੇਤ ਉਕਤ ਮੰਗਾਂ ਮੰਨਵਾਉਣ ਖਾਤਰ ਪਹਿਲਵਾਨ ਕੁੜੀਆਂ ਵੱਲੋਂ ਉਲੀਕੇ ਜਾਣ ਵਾਲੇ ਅਗਲੇ ਸੰਘਰਸ਼ ਪ੍ਰੋਗਰਾਮ ਦੀ ਵੀ ਡਟਵੀਂ ਹਿਮਾਇਤ ਕੀਤੀ ਜਾਵੇਗੀ, ਜੋ ਅੰਤਿਮ ਜਿੱਤ ਤੱਕ ਜਾਰੀ ਰੱਖੀ ਜਾਵੇਗੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Bharatiya Kisan Union (Ekta-Ugrahan)BKU Ugrahanbrij bhushanpro punjab tvpunjab newspunjabi newssanyukat kisan morchaWomen WrestlersWrestlers Protest
Share226Tweet142Share57

Related Posts

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੀਤੇ ਵੱਡੇ ਬਦਲਾਅ, ਜਾਰੀ ਹੋਇਆ ਨੋਟੀਫਿਕੇਸ਼ਨ

ਅਗਸਤ 7, 2025

ਮੋਹਾਲੀ ‘ਚ ਹੋਇਆ ਵੱਡਾ ਧਮਾਕਾ,ਆਕਸੀਜਨ ਸਿਲੰਡਰ ਦੀ ਲੋਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ

ਅਗਸਤ 6, 2025

ਸ੍ਰੀ ਅਕਾਲ ਤਖ਼ਤ ਸਾਹਿਬ ਭੁੱਲ ਬਖਸ਼ਾਉਣ ਪਹੁੰਚੇ ਮੰਤਰੀ ਹਰਜੋਤ ਬੈਂਸ

ਅਗਸਤ 6, 2025

ਪੰਜਾਬ ਵਿਜੀਲੈਂਸ ਦੀ RTO ਦਫਤਰ ‘ਚ ਵੱਡੀ ਕਾਰਵਾਈ, ਭ੍ਰਿਸ਼ਟਾਚਾਰ ਖਿਲਾਫ ਲਿਆ ਵੱਡਾ ਐਕਸ਼ਨ

ਅਗਸਤ 5, 2025

ਪੁਲਿਸ ਨੇ ਲਾਰੈਂਸ ਦੇ ਸਾਥੀ ਦਾ ਕੀਤਾ ਐਨਕਾਊਂਟਰ, ਦੇਖੋ ਕਿੰਝ ਵਿਛਾਇਆ ਜਾਲ

ਅਗਸਤ 5, 2025
Load More

Recent News

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025

ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ! ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਵਧਾਈ ਗਿਣਤੀ

ਅਗਸਤ 7, 2025

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.