ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ‘ਚ ਗੁਰੂਘਰ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂਚ ਤੋਂ ਬਾਅਦ ਜਿਲ੍ਹਾ ਊਧਮ ਸਿੰਘ ਨਗਰ ਦੇ ਅਧੀਨ ਆਉਣ ਵਾਲੇ ਬਲਰਾਮ ਨਗਰ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਿੰਘ ਸਭਾ ਗਦਰਪੁਰ ‘ਚ ਸਥਾਪਿਤ ਕਰ ਦਿੱਤਾ ਹੈ।ਦੂਜੇ ਪਾਸੇ ਆਲੇ ਦੁਆਲੇ ਦੇ 40 ਹੋਰ ਗੁਰਦੁਆਰਾ ਸਾਹਿਬ ਦੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ।ਮਾਮਲਾ ਸ੍ਰੀ ਕ੍ਰਿਸ਼ਣ ਜਨਮਅਸ਼ਟਮੀ ਦੇ ਦਿਨ ਦਾ ਹੈ।
ਐੱਸਜੀਪੀਸੀ ਨੂੰ ਘਟਨਾ ਦਾ ਵੀਡੀਓ ਮਿਲਿਆ, ਜਿਸ ‘ਚ ਉਤਰਾਖੰਡ ਦੇ ਜ਼ਿਲ੍ਹਾ ਊਧਮ ਸਿੰਘ ਨਗਰ ਦੇ ਅਧੀਨ ਆਉਣ ਵਾਲੇ ਬਲਰਾਮ ਨਗਰ ਗੁਰਦੁਆਰਾ ਸਾਹਿਬ ‘ਚ ਇੱਕ ਔਰਤ ਵਲੋਂ ਨ੍ਰਿਤ ਕੀਤਾ ਜਾ ਰਿਹਾ ਸੀ।
ਇਸ ਤੋਂ ਬਾਅਦ ਐੱਸਜੀਪੀਸੀ ਨੇ ਸਿੱਖ ਮਿਸ਼ਨ ਕਾਸ਼ੀਪੁਰ ਨੂੰ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ।ਜਾਂਚ ਪੂਰੀ ਹੋਣ ਤੋਂ ਬਾਅਦ ਸਪੱਸ਼ਟ ਹੋਇਆ ਕਿ ਇਹ ਗੁਰਦੁਆਰਾ ਸਹਿਜਧਾਰੀ ਸਿੱਖਾਂ ਵਲੋਂ ਚਲਾਇਆ ਜਾ ਰਿਹਾ ਸੀ, ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਬਣਾਏ ਗਏ ਸੀ।ਜਾਣਕਾਰੀ ਮੁਤਾਬਕ, ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ‘ਤੇ ਇਲਾਕੇ ‘ਚ ਨਗਰ ਕੀਰਤਨ ਕੱਢਿਆ ਗਿਆ ਸੀ, ਜਿਸਦੀ ਸਮਾਪਤੀ ਗੁਰਦੁਆਰਾ ਸਾਹਿਬ ਦੇ ਅੰਦਰ ਕੀਤੀ ਗਈ।ਸਮਾਪਤੀ ਦੇ ਸਮੇਂ ਔਰਤ ਵਲੋਂ ਗੁਰੂਘਰ ‘ਚ ਨ੍ਰਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦੀ ਨਵੀਂ ‘ਇਲੈਕਟ੍ਰਿਕ ਵਹੀਕਲ ਪਾਲਿਸੀ’: ਰਜਿਸਟ੍ਰੇਸ਼ਨ ਅਤੇ ਰੋਡ ਟੈਕਸ ਵਿੱਚ ਛੋਟ ਦੇ ਨਾਲ ਨਕਦ ਛੋਟ …